10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼ੋ੍ਰਮਣੀ ਅਕਾਲੀ ਦਲ ਦੇ ਹੱਕ 'ਚ ਬਣ ਰਹੀ ਐ ਲੋਕ ਲਹਿਰ-ਕਲੀਪੁਰ <br/>

ਅਜੀਤ ਡੈਸਕ 14-04-2026
ਬੋਹਾ/ਬੁਢਲਾਡਾ, 13 ਅਪ੍ਰੈਲ (ਰਮੇਸ਼ ਤਾਂਗੜੀ/ਸੁਨੀਲ ਮਨਚੰਦਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਦੇ 40 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਰੈਲੀਆਂ 'ਚ ਹੋਏ ਇਕੱਠਾਂ ਨੇ ਸਬੂਤ ਦੇ ਦਿੱਤਾ ਹੈ ਰਾਜ 'ਚ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਹੱਕ 'ਚ ਲੋਕ ਲਹਿਰ ਬਣ ਰਹੀ ਹੈ | ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੰਜਾਬ ਭਰ ਵਿਚ ਕੀਤੀਆਂ ਗਈਆਂ ਰੈਲੀਆਂ ਨੇ ਸੂਬੇ ਦੀ ਸਿਆਸੀ ਫ਼ਿਜ਼ਾ ਨੂੰ ਬਦਲ ਦਿੱਤਾ ਹੈ | ਸ: ਕਲੀਪੁਰ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਜਦਕਿ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਰੋਲ ਨਿਭਾਉਣ 'ਚ ਅਸਫਲ ਸਾਬਤ ਹੋਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਰਿਕਾਰਡ ਤੋੜ ਵਿਕਾਸ ਹੋਇਆ ਸੀ ਜਦਕਿ ਹੋਰਾਂ ਸਰਕਾਰ ਦੌਰਾਨ ਸੂਬੇ ਦਾ ਵਿਨਾਸ਼ ਹੀ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿੰਡਾਂ, ਸ਼ਹਿਰਾਂ ਅਤੇ ਹਲਕਿਆਂ 'ਚ ਲੋਕਾਂ ਵਲੋਂ ਅਕਾਲੀ ਦਲ ਨੂੰ ਮਿਲ ਰਹੇ ਵੱਡੇ ਸਮਰਥਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮਨ ਬਣਾ ਚੁੱਕੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਰਿਕਾਰਡ ਜਿੱਤ ਹਾਸਲ ਕਰੇਗਾ |

ਪਿਛਲੀ ਖ਼ਬਰ ਬੇਅਦਬੀ ਦੇ ਦੋਸ਼ੀਆਂ ਨੂੰ ਰਵਾਇਤ ਅਨੁਸਾਰ ਸਜ਼ਾਵਾਂ ਦੇਣ ਵਾਲਿਆਂ ਦਾ ਕੀਤਾ ਸਨਮਾਨ, ਪੰਥ ਇਨਸਾਫ਼ ਕਰਨ ਦੇ ਸਮਰੱਥ- ਬੁਲਾ... ਅਗਲੀ ਖ਼ਬਰ ਟੀ.ਬੀ. ਦੀ ਰੋਕਥਾਮ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।