12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਸੰਤ ਪੰਚਮੀ 'ਤੇ ਚਾਈਨਾ ਡੋਰ ਨੇ ਇਸ ਵਾਰ ਵੀ ਮਚਾਇਆ ਕਹਿਰ

ਅਜੀਤ ਡੈਸਕ 25-01-2026
ਕੋਟਫੱਤਾ, 24 ਜਨਵਰੀ (ਰਣਜੀਤ ਸਿੰਘ ਬੁੱਟਰ)- ਪੰਜਾਬ ਸਰਕਾਰ ਵਲੋਂ ਚਾਈਨਾ ਡੋਰ 'ਤੇ ਸਖ਼ਤ ਪਾਬੰਦੀ ਹੋਣ ਦੇ ਬਾਵਜੂਦ ਖ਼ਤਰਨਾਕ ਚਾਈਨਾ ਡੋਰ ਦੀ ਕੱਲ੍ਹ ਬਸੰਤ ਪੰਚਮੀ ਮੌਕੇ ਨੌਜਵਾਨਾਂ ਵਲੋਂ ਸ਼ਰ੍ਹੇਆਮ ਵਰਤੋਂ ਕੀਤੀ ਗਈ¢ ਚਾਈਨਾ ਡੋਰ ਦੇ ਕਾਫ਼ੀ ਮਾੜੇ ਨਤੀਜੇ ਦੇਖਣ ਨੂੰ ਮਿਲੇ¢ ਕੋਟਸ਼ਮੀਰ ਵਿਖੇ ਜਿੱਥੇ ਇੱਕ ਵਿਅਕਤੀ ਦੀ ਜਾਨ ਮੁਸ਼ਕਿਲ ਨਾਲ ਬਚੀ ਉਥੇ ਇਕ ਬਜ਼ੁਰਗ ਦਾ ਹੱਥ ਵੀ ਜ਼ਖ਼ਮੀ ਹੋ ਗਿਆ¢ ਕੋਟਸ਼ਮੀਰ ਦਾ ਜਸਵੀਰ ਸਿੰਘ ਬਾਬੇ ਕਾ ਆਪਣੇ ਮੋਟਰ-ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿਚ ਉਸ ਦੇ ਗਲੇ 'ਚ ਚਾਈਨਾ ਡੋਰ ਫਸ ਗਈ ਜਦੋਂ ਤੱਕ ਉਸ ਨੰੂ ਪਤਾ ਲੱਗਾ ਤਾਂ ਚਾਈਨਾ ਡੋਰ ਨੇ ਉਸ ਦੇ ਗਲੇ ਵਿਚ ਡੂੰਘਾ ਕੱਟ ਲਗਾ ਦਿੱਤਾ¢ਆਪਣੀ ਜਾਨ ਬਚਾਉਣ ਲਈ ਜਦੋਂ ਉਸ ਨੇ ਡੋਰ ਨੂੰ ਗਲੇ ਵਿਚੋਂ ਕੱਢਣਾ ਚਾਹਿਆ ਤਾਂ ਉਸ ਦਾ ਹੱਥ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ¢ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿਚ ਦੁਕਾਨ ਦੇ ਬਾਹਰ ਬੈਠੇ 88 ਸਾਲਾਂ ਬਜ਼ੁਰਗ ਸਾਬਕਾ ਫ਼ੌਜੀ ਗੁਰਦਿਆਲ ਸਿੰਘ ਦਾ ਹੱਥ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ¢ ਭਾਵੇਂ ਪੁਲਿਸ ਪ੍ਰਸ਼ਾਸਨ ਨੇ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਕਾਫੀ ਸਖ਼ਤੀ ਦਿਖਾਈ ਪਰ ਨਤੀਜਾ ਜ਼ੀਰੋ ਹੀ ਨਿਕਲਿਆ¢
ਪਿਛਲੀ ਖ਼ਬਰ ਭਾਕਿਯੂ ਪੰਜਾਬ ਦੇ ਵਫ਼ਦ ਵਲੋਂ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ ਸੜਕ ਹਾਦਸੇ ਵਿਚ ਇਕ ਦੀ ਮੌਤ-ਦੋ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।