17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਾਰਕੀਟ ਕਮੇਟੀ ਦੇ ਸਕੱਤਰ ਸਮੇਤ ਹੋਰ ਅਸਾਮੀਆਂ ਖਾਲੀ ਹੋਣ ਕਾਰਨ ਕੰਮ ਪ੍ਰਭਾਵਿਤ

ਅਜੀਤ ਡੈਸਕ 22-01-2026
ਬਰੇਟਾ, 21 ਜਨਵਰੀ (ਜੀਵਨ ਸ਼ਰਮਾ)- ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਸਕੱਤਰ ਸਮੇਤ ਹੋਰਨਾਂ ਕਰਮਚਾਰੀਆਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਕਮੇਟੀ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਜਾਣਕਾਰੀ ਅਨੁਸਾਰ ਸਕੱਤਰ ਦੀ ਅਸਾਮੀ 12 ਦਸੰਬਰ 2025 ਤੋਂ ਖਾਲੀ ਚੱਲ ਰਹੀ ਹੈ , ਕਿਸੇ ਹੋਰ ਸਕੱਤਰ ਕੋਲ ਇਸ ਕਮੇਟੀ ਦਾ ਵਾਧੂ ਚਾਰਜ ਨਹੀਂ ਹੈ | ਆੜ੍ਹਤੀ ਵਰਗ ਜਿਨ੍ਹਾਂ ਨੇ ਲਾਇਸੰਸ ਆਦਿ ਬਣਾਉਣੇ ਤੇ ਨਿਊ ਕਰਵਾਉਣੇ ਹਨ, ਸਮੇਤ ਹੋਰ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ | ਕਮੇਟੀ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵੀ ਰੁਕੀਆਂ ਪਈਆਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਵੱਡੀ ਸਮੱਸਿਆ ਪੇਸ਼ ਆ ਰਹੀ ਹੈ | ਇਸ ਤੋਂ ਇਲਾਵਾ ਕਮੇਟੀ ਦੇ ਮੰਡੀ ਸੁਪਰਵਾਈਜ਼ਰ, 5 ਬੋਲੀ ਲੇਖਕ, 2 ਕਲਰਕਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ, ਨੂੰ ਤੁਰੰਤ ਭਰਨ ਦੀ ਲੋੜ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਜਵਾਹਰਕੇ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ 'ਆਪ੍ਰੇਸ਼ਨ ਪ੍ਰਹਾਰ' ਤਹਿਤ ਗੈਂਗਸਟਰਾਂ ਨੂੰ ਦਬੋਚਣ ਦੇ ਦਾਅਵੇ ਕਰਨ ਵਾਲੀ ਬਠਿੰਡਾ ਪੁਲਿਸ ਚੋਰਾਂ ਨੂੰ ਫੜਨ 'ਚ ਅਸਫਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।