ਅਵਾਰਾ ਪਸ਼ੂਆਂ ਦੀ ਦਹਿਸ਼ਤ, ਖ਼ਰੀਦਦਾਰੀ ਕਰਨ ਆਏ ਵਿਅਕਤੀ ਨੂੰ ਮਾਰੀ ਜ਼ੋਰਦਾਰ ਟੱਕਰ ਪਸ਼ੂ ਦੀ ਟੱਕਰ ਨਾਲ ਵਿਅਕਤੀ 4 ਤੋਂ 5 ਫੁੱਟ ਉਛਲਿਆ
ਲਾਲੜੂ, 4 ਨਵੰਬਰ (ਰਾਜਬੀਰ ਸਿੰਘ)-ਲਾਲੜੂ ਵਿਚ ਦਿਨੋ ਦਿਨ ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਲਾਲੜੂ ਬਜ਼ਾਰ ਵਿਚ ਖ਼ਰੀਦਦਾਰੀ ਕਰਨ ਆਏ ਰਾਮਗੜ੍ਹ ਰੁੜਕੀ ਦੇ ਵਸਨੀਕ ਪਰਵਿੰਦਰ ਸਿੰਘ ਨੂੰ ਇਕ ਆਵਾਰਾ ਪਸ਼ੂ ਨੇ ਪਿੱਛੋਂ ਅਚਾਨਕ ਜ਼ੋਰਦਾਰ ਟੱਕਰ ਮਾਰ ਦਿੱਤੀ।
ਅਵਾਰਾ ਪਸ਼ੂ ਵਲੋਂ ਮਾਰੀ ਸੱਟ ਬਾਰੇ ਜਾਣਕਾਰੀ ਦਿੰਦਾ ਹੋਇਆ ਪਰਵਿੰਦਰ ਸਿੰਘ। ਤਸਵੀਰ : ਰਾਜਬੀਰ ਸਿੰਘ
05-11-2026