31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ‘ ਹਿਮਾਂਸ਼ੂ ’ ਦੀ ਹੋਈ ਚੋਣ , ਪ੍ਰਿਥਵੀਜੀਤ ਸਿੰਘ ਠਾਕੁਰ ਨੂੰ ਬਣਾਇਆ ਪ੍ਰਧਾਨ

ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹਿਮਾਚਲ ਸਟੂਡੈਂਟਸ ਯੂਨੀਅਨ (ਹਿਮਾਂਸ਼ੂ) ਦੀ ਅੱਜ ਚੋਣ ਕੀਤੀ ਗਈ । ਜਿਸ ਵਿਚ ਸਰਬਸੰਮਤੀ ਨਾਲ ਪ੍ਰਿਥਵੀਜੀਤ ਸਿੰਘ ਠਾਕੁਰ ਨੂੰ ਪ੍ਰਧਾਨ ਬਣਾਇਆ ਗਿਆ।

ਅਜੀਤ ਡੈਸਕ 31-10-2026
ਚੰਡੀਗੜ੍ਹ, 30 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹਿਮਾਚਲ ਸਟੂਡੈਂਟਸ ਯੂਨੀਅਨ (ਹਿਮਾਂਸ਼ੂ) ਦੀ ਅੱਜ ਚੋਣ ਕੀਤੀ ਗਈ । ਜਿਸ ਵਿਚ ਸਰਬਸੰਮਤੀ ਨਾਲ ਪ੍ਰਿਥਵੀਜੀਤ ਸਿੰਘ ਠਾਕੁਰ ਨੂੰ ਪ੍ਰਧਾਨ ਬਣਾਇਆ ਗਿਆ। ਦੱਸਣਯੋਗ ਹੈ ਕਿ ਪ੍ਰਿਥਵੀਜੀਤ ਸਿੰਘ ਠਾਕੁਰ ਹਿਮਾਚਲ ਪ੍ਰਦੇਸ਼ ਦੇ ਰੋਹੜੂ ਖੇਤਰ ਦੇ ਅਦਲ ਪਿੰਡ ਦੇ ਰਹਿਣ ਵਾਲੇ ਹਨ। ਉਹ ਲੰਬੇ ਸਮੇਂ ਤੋਂ ਵਿਦਿਆਰਥੀ ਭਲਾਈ ਅਤੇ ਵਿਦਿਆਰਥੀ ਹਿੱਤਾਂ ਵਿਚ ਸਰਗਰਮੀ ਨਾਲ ਸ਼ਾਮਲ ਰਹੇ ਹਨ। ਉਨ੍ਹਾਂ ਨੇ ਭੂਗੋਲ ਵਿਚ ਐਮ.ਏ. ਕੀਤੀ ਹੈ ਅਤੇ ਵਰਤਮਾਨ ਸਮੇਂ ਅੰਦਰ ਉਹ ਕਾਨੂੰਨ ਵਿਭਾਗ ਦੇ ਵਿਦਿਆਰਥੀ ਹਨ।ਪ੍ਰਿਥਵੀਜੀਤ ਸਿੰਘ ਠਾਕੁਰ 2018 ਤੋਂ ਹਿਮਾਂਸ਼ੂ ਨਾਲ ਜੁੜੇ ਹੋਏ ਹਨ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਸੰਗਠਨ ਦੇ ਅੰਦਰ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕੀਤਾ ਹੈ। ਵਿਦਿਆਰਥੀ ਸੰਗਠਨ ਨਾਲ ਉਨ੍ਹਾਂ ਦੇ ਲੰਬੇ ਸਮੇਂ ਦੇ ਸਬੰਧ ਅਤੇ ਤਜਰਬੇ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਹਿਮਾਂਸ਼ੂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨਗੀ ਵਜੋਂ ਉਨ੍ਹਾਂ ਦੀ ਨਿਯੁਕਤੀ ਨੇ ਵਿਦਿਆਰਥੀ ਭਾਈਚਾਰੇ ਵਿਚ ਨਵੀਆਂ ਉਮੀਦਾਂ ਪੈਦਾ ਕੀਤੀਆ ਹਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਏ.ਐੱਮ.ਐੱਸ ਡਿਪਾਰਟ ’ਚ ਵਿਜੀਲੈਂਸ ਜਾਗਰੂਕਤਾ ਹਫ਼ਤਾ 2026 ਮਨਾਇਆ ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ ਦਾ 283ਵਾਂ ਦਿਨ: ਪੰਜਾਬ ਪੁਲਿਸ ਵਲੋਂ 514 ਥਾਈਂ ਛਾਪੇਮਾਰੀ 186 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।