ਚੰਡੀਗੜ੍ਹ, 14 ਅਕਤੂਬਰ (ਔਜਲਾ) -ਪੰਜਾਬ ਰੋਡਵੇਜ਼, ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸਮੂਹ ਸੂਬਾ ਆਗੂ ਦੀ ਕਨਫਰੰਸ ਮੀਟਿੰਗ ਦੌਰਾਨ ਸਹਿਮਤੀ ਹੋਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਤੋ ਅਸਫਲ ਸਰਕਾਰ ਮੀਟਿੰਗ ਤੋਂ ਵਾਰ ਵਾਰ ਭੱਜ ਕੇ ਮੁਲਾਜ਼ਮਾਂ ਨਾਲ ਸ਼ੋਸ਼ਣ ਕਰ ਰਹੀ ਹੈ ਜਿਸ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੀਆਂ ਮੰਗਾਂ ਨਜ਼ਰ ਅੰਦਾਨ ਕਰਨ ਦੇ ਰੋਸ ਵਜੋਂ 15 ਅਕਤੂਬਰ ਨੂੰ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਦੇ ਨਾਲ-ਨਾਲ ਅਗਲੇ ਸੰਘਰਸ਼ ਦਾ ਕੀਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਹਰਕੇਸ਼ ਕੁਮਾਰ ਵਿੱਕੀ ਨੇ ਨਸ਼ਾ ਤਸਕਰਾਂ ਵਲੋਂ ਦਿਨ-ਦਿਹਾੜੇ ਸਮਾਜ ਸੇਵੀ ਨੌਜਵਾਨ ਦੇ ਕਤਲ ਦੀ ਵੀ ਕੜੇ ਸ਼ਬਦਾਂ ਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਬੰਦ ਵਿਚ ਜਿੱਥੇ ਕੋਈ ਰੋਕੇ ਮੁਲਾਜ਼ਮ ਬੱਸਾਂ ਰੋਕਣ, ਕੋਈ ਵੀ ਮੈਨੇਜਮੈਂਟ ਧੱਕੇ ਨਾਲ ਬੱਸਾਂ ਚਲਾਉਣ ਲਈ ਕਹਿੰਦੀ ਹੈ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤਰੁੰਤ ਮੰਗਾਂ ਦਾ ਹੱਲ ਨਾ ਕੀਤਾ ਤਾਂ 21 ਅਕਤੂਬਰ ਤੋਂ ਮੁਕੰਮਲ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਵਿਧਾਨ ਸਭਾ ਸੈਸ਼ਨ ਸਮੇਤ ਮੁੱਖ ਮੰਤਰੀ ਰਿਹਾਇਸ਼ ’ਤੇ ਪੱਕਾ ਧਰਨਾ ਦਿੱਤਾ ਜਾਵੇਗਾ।