ਸੈਕਟਰ -15 ’ ਚ ਸੁੰਦਰੀਕਰਨ ਤੇ ਰੌਸ਼ਨੀ ਪ੍ਰਬੰਧਾਂ ’ ਤੇ ਖ਼ਰਚੇ ਜਾਣਗੇ 33.69 ਲੱਖ ਮੇਅਰ ਸੌਰਭ ਜੋਸ਼ੀ ਨੇ ਗ੍ਰੀਨ ਬੈਲਟਾਂ, ਫੁੱਲਾਂ ਵਾਲੇ ਪਾਰਕਾਂ ਅਤੇ ਕਮਿਊਨਿਟੀ ਸੈਂਟਰ ’ਚ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ)‘ਚੰਡੀਗੜ੍ਹ ਦੀਆਂ ਹਰੀਆਂ-ਭਰੀਆਂ ਥਾਵਾਂ ਨੂੰ ਹੋਰ ਸੁੰਦਰ ਬਣਾਉਣ ਅਤੇ ਜਨਤਕ ਸਹੂਲਤਾਂ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਮੇਅਰ ਸੌਰਭ ਜੋਸ਼ੀ ਨੇ ਸੈਕਟਰ-15 ਵਿਚ 33. 69 ਲੱਖ ਰੁਪਏ ਦੀ ਲਾਗਤ ਵਾਲੇ ਸੁੰਦਰੀਕਰਨ ਅਤੇ ਰੌਸ਼ਨੀ ਪ੍ਰਬੰਧਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।
ਚੰਡੀਗੜ੍ਹ ਦੇ ਸੈਕਟਰ 15 ਵਿਖੇ ਸੁੰਦਰੀਕਰਨ ਅਤੇ ਰੌਸ਼ਨੀ ਪ੍ਰਬੰਧਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਮੇਅਰ ਸੌਰਭ ਜੋਸ਼ੀ, ਨਾਲ ਮੌਜੂਦ ਇਲਾਕਾ ਵਾਸੀ। ਤਸਵੀਰ : ਰਾਕੇਸ਼ ਸ਼ਾਹ।
15-10-2026