11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੁਹਾਲੀ ਵਿਖੇ ਸਾਈਬਰ ਠੱਗੀ ਦੇ ਪੰਜ ਮਾਮਲਿਆਂ ਦੌਰਾਨ 38.83 ਲੱਖ ਠੱਗੇ ਬੈਂਕ ਅਧਿਕਾਰੀ ਬਣ ਕੇ ਅਤੇ ਜਾਅਲੀ ਐਪ ’ਤੇ ਨਿਵੇਸ਼ ਦੇ ਨਾਂਅ ’ਤੇ ਲੋਕਾਂ ਨੂੰ ਬਣਾਇਆ ਨਿਸ਼ਾਨਾ

ਐੱਸ. ਏ.

ਅਜੀਤ ਡੈਸਕ 11-10-2026
ਐੱਸ. ਏ. ਐੱਸ. ਨਗਰ, 10 ਅਕਤੂਬਰ (ਕਪਿਲ ਵਧਵਾ)- ਮੁਹਾਲੀ ਅਤੇ ਖਰੜ ਇਲਾਕੇ ਵਿਚ ਸਾਈਬਰ ਠੱਗੀ ਦੇ ਪੰਜ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਠੱਗਾਂ ਨੇ ਲੋਕਾਂ ਨਾਲ ਕੁੱਲ 38 ਲੱਖ 83 ਹਜ਼ਾਰ 867 ਰੁ. ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਕਿਧਰੇ ਬੈਂਕ ਅਧਿਕਾਰੀ ਬਣ ਕੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਕਿਧਰੇ ਗੈਸ ਦਾ ਬਿੱਲ ਭਰਨ ਲਈ ਜਾਅਲੀ ਐਪ ਡਾਊਨਲੋਡ ਕਰਵਾ ਕੇ ਖਾਤਿਆਂ ਵਿਚੋਂ ਪੈਸੇ ਕਢਵਾ ਲਏ। ਇਕ ਵੱਡੇ ਮਾਮਲੇ ਵਿਚ ਤਾਂ ਜਾਅਲੀ ਟ੍ਰੇਡਿੰਗ ਐਪ ਰਾਹੀਂ ਨਿਵੇਸ਼ ਕਰਵਾ ਕੇ 29.05 ਲੱਖ ਰੁ. ਠੱਗ ਲਏ ਗਏ। ਸਾਈਬਰ ਕ੍ਰਾਈਮ ਪੁਲਿਸ ਵਲੋਂ ਇਨ੍ਹਾਂ ਮਾਮਲਿਆਂ ਵਿਚ ਵੱਖ-ਵੱਖ ਐੱਫ. ਆਈ. ਆਰਜ਼ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲੇ ਮਾਮਲੇ ਵਿਚ ਵਿਨੋਦ ਕੁਮਾਰ ਨੂੰ ਅਣਪਛਾਤੇ ਵਿਅਕਤੀ ਨੇ ਵਟਸਐਪ ਕਾਲ ਕਰਕੇ ਆਪਣੇ ਆਪ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦਾ ਅਧਿਕਾਰੀ ਦੱਸਿਆ ਅਤੇ ਰੁਪਏ ਕ੍ਰੈਡਿਟ ਕਾਰਡ ਦਿਵਾਉਣ ਦਾ ਝਾਂਸਾ ਦਿੱਤਾ। ਮੁਲਜ਼ਮ ਨੇ ਉਸ ਤੋਂ ਵੱਖ-ਵੱਖ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਲੈ ਕੇ ਵ੍ਹਟਸਐਪ ਰਾਹੀਂ ਇਕ ਐਪ ਦਾ ਲਿੰਕ ਭੇਜਿਆ। ਇਸ ਤੋਂ ਬਾਅਦ ਉਸ ਦੇ ਐੱਸ. ਬੀ. ਆਈ. ਕ੍ਰੈਡਿਟ ਕਾਰਡ ਵਿਚੋਂ 1.80 ਲੱਖ ਰੁ. ਦੀਆਂ ਗ਼ੈਰ-ਕਾਨੂੰਨੀ ਟਰਾਂਜੈਕਸ਼ਨਾਂ ਹੋ ਗਈਆਂ। ਦੂਜੇ ਮਾਮਲੇ ਵਿਚ ਪ੍ਰਭ ਦਿਆਲ ਸਚਦੇਵਾ ਨੂੰ ਇਕ ਵਿਅਕਤੀ ਨੇ ਯੂਕੋ ਬੈਂਕ ਦੀ ਸੈਕਟਰ-38 ਚੰਡੀਗੜ੍ਹ ਸਥਿਤ ਬ੍ਰਾਂਚ ਦਾ ਸੀਨੀਅਰ ਮੈਨੇਜਰ ਬਣ ਕੇ ਫ਼ੋਨ ਕੀਤਾ। ਉਸ ਨੇ ਬਚਤ ਖਾਤਾ ਬੰਦ ਹੋਣ ਦਾ ਹਵਾਲਾ ਦੇ ਕੇ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਜਾਣਕਾਰੀ ਹਾਸਿਲ ਕਰ ਲਈ। ਇਸ ਤੋਂ ਬਾਅਦ 18 ਸਤੰਬਰ ਨੂੰ ਉਸ ਦੇ ਖਾਤਿਆਂ ਵਿਚੋਂ 2,87,396 ਰੁ. ਕਢਵਾ ਲਏ ਗਏ। ਤੀਜੇ ਮਾਮਲੇ ਵਿਚ ਸੈਕਟਰ-109 ਮੁਹਾਲੀ ਦੇ ਇੰਦਰਪਾਲ ਵਾਲੀਆ ਦੇ ਪਰਿਵਾਰ ਨੂੰ ਗੈਸ ਪਾਈਪ ਲਾਈਨ ਦਾ ਬਿੱਲ ਨਾ ਭਰਨ ‘ਤੇ ਕੁਨੈਕਸ਼ਨ ਕੱਟਣ ਦੀ ਧਮਕੀ ਦਿੱਤੀ ਗਈ। ਠੱਗਾਂ ਨੇ ਬਿੱਲ ਭਰਨ ਲਈ ਜਾਅਲੀ ਐਪ ਡਾਊਨਲੋਡ ਕਰਵਾਈ, ਜਿਸ ਦੀ ਸਹਾਇਤਾ ਨਾਲ ਖਪਤਕਾਰ ਦੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਖਾਤੇ ‘ਚੋਂ 5 ਲੱਖ ਰੁ. ਅਤੇ ਆਰ. ਬੀ. ਆਈ. ਕ੍ਰੈਡਿਟ ਕਾਰਡ ਵਿਚੋਂ 90 ਹਜ਼ਾਰ ਰੁ. ਕਢਵਾ ਲਏ ਗਏ। ਇਸ ਤਰ੍ਹਾਂ ਕੁੱਲ 5.90 ਲੱਖ ਰੁ. ਦੀ ਠੱਗੀ ਹੋਈ। ਚੌਥੇ ਮਾਮਲੇ ਵਿਚ ਖਰੜ ਦੇ ਨਿਕੁੰਜ ਸ਼ਰਮਾ ਨੂੰ ਸੋਸ਼ਲ ਮੀਡੀਆ ‘ਤੇ ਟ੍ਰੇਡਿੰਗ ਦਾ ਇਸ਼ਤਿਹਾਰ ਦੇਖਣ ਤੋਂ ਬਾਅਦ ਵਟਸਐਪ ਗਰੁੱਪ ਵਿਚ ਸ਼ਾਮਿਲ ਕੀਤਾ ਗਿਆ। ਉਥੇ ਉਸ ਨੂੰ ਜਾਅਲੀ ‘ਸ਼ੂਨਿਆਮੈਕਸ’ ਟ੍ਰੇਡਿੰਗ ਐਪ ਰਾਹੀਂ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਸ ਨੇ ਵੱਖ-ਵੱਖ ਬੈਂਕ ਖਾਤਿਆਂ ਵਿਚ 29.05 ਲੱਖ ਰੁ. ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਉਸ ਨੇ ਪੈਸੇ ਵਾਪਸ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲੋਂ 8 ਲੱਖ ਰੁ. ਹੋਰ ਸਰਵਿਸ ਫ਼ੀਸ ਮੰਗੀ ਗਈ, ਜਿਸ ਤੋਂ ਬਾਅਦ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ। ਪੰਜਵੇਂ ਮਾਮਲੇ ਵਿਚ ਫੇਜ਼-2 ਮੁਹਾਲੀ ਦੀ ਦਮਨਜੀਤ ਕੌਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਆਰ. ਬੀ. ਆਈ. ਦੇ ਕ੍ਰੈਡਿਟ ਕਾਰਡ ਵਿਭਾਗ ਦਾ ਅਧਿਕਾਰੀ ਦੱਸ ਕੇ ਫ਼ੋਨ ਕੀਤਾ। ਉਸ ਨੂੰ ਵਟਸਐਪ ਰਾਹੀਂ ਆਰ. ਬੀ. ਐੱਲ. ਕ੍ਰੈਡਿਟ ਕਾਰਡ ਦੀ ਐਪ ਡਾਊਨਲੋਡ ਕਰਨ ਲਈ ਲਿੰਕ ਭੇਜਿਆ ਗਿਆ। ਕਾਰਡ ਦੀ ਜਾਣਕਾਰੀ ਭਰਨ ਤੋਂ ਬਾਅਦ ਉਸ ਦੇ ਆਈ. ਸੀ. ਆਈ. ਸੀ. ਆਈ. ਅਤੇ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡਾਂ ਵਿਚੋਂ 1,20,471 ਰੁ. ਦੀ ਠੱਗੀ ਹੋ ਗਈ। ਇਨ੍ਹਾਂ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਸੈਕਟਰ-79 ਮੁਹਾਲੀ ਵਲੋਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ‘ ਗੈਂਗਸਟਰਾਂ ’ ਤੇ ਵਾਰ ’ ਦਾ 263 ਵਾਂ ਦਿਨ ਪੰਜਾਬ ਪੁਲਿਸ ਵਲੋਂ 568 ਥਾਈਂ ਛਾਪੇਮਾਰੀ 218 ਕਾਬੂ ‘ਯੁੱਧ ਨਸ਼ਿਆਂ ਵਿਰੁੱਧ... ਅਗਲੀ ਖ਼ਬਰ ਚੰਡੀਗੜ੍ਹ ਦੀ ਆਮ ਆਦਮੀ ਪਾਰਟੀ ਵਲੋਂ ..

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।