05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਇਨਕਾਰ ’ਤੇ ਕਿਰਪਾਨਾਂ-ਕੁਹਾੜੀਆਂ ਲੈ ਕੇ ਘਰ ਤੱਕ ਕੀਤਾ ਪਿੱਛਾ

ਡੇਰਾਬੱਸੀ, 4 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਕਿਸੇ ਅਨਜਾਣ ਦੀ ਬਜਾਏ ਜਾਣ-ਪਛਾਣ ਵਾਲੇ ’ਤੇ ਕੀਤਾ ਭਰੋਸਾ ਕਿਵੇਂ ਪੂਰੇ ਪਰਿਵਾਰ ਲਈ ਮੁਸੀਬਤ ਬਣ ਸਕਦਾ ਹੈ, ਇਸ ਦੀ ਹੈਰਾਨ ਕਰਨ ਵਾਲੀ ਘਟਨਾ ਪਿੰਡ ਇਸਾਪੁਰ ਵਿਖੇ ਸਾਹਮਣੇ ਆਈ ਹੈ। ਐਤਵਾਰ ਸਵੇਰੇ ਕਰੀਬ 8 ਵਜੇ ਪੈਸਿਆਂ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਉਸ ਸਮੇਂ ਖ਼ਤਰਨਾਕ ਰੂਪ ਧਾਰ ਗਿਆ, ਜਦੋਂ 5-6 ਵਿਅਕਤੀ ਕਿਰਪਾਨਾਂ, ਕੁਹਾੜੀਆਂ ਤੇ ਲੋਹੇ ਦੀਆਂ ਰਾਡਾਂ ਲੈ ਕੇ ਇਕ ਕਿਸਾਨ ਦੇ ਪਿੱਛੇ ਉਸ ਦੇ ਘਰ ਤੱਕ ਪਹੁੰਚ ਗਏ।

ਡੇਰਾਬੱਸੀ ਦੇ ਪਿੰਡ ਈਸਾਪੁਰ ਵਿਖੇ ਕਿਸਾਨ ਹਰਵਿੰਦਰ ਸਿੰਘ ਪਰਿਵਾਰ ਤੇ ਹਮਲੇ ਮਗਰੋਂ ਘਰ ਦੇ ਤੋੜੇ ਗਏ ਸ਼ੀਸ਼ੇ ਅਤੇ ਸਮਾਨ ਦੀ ਤਸਵੀਰ ਵਿਖਾਉਂਦਾ ਹੋਇਆ। ਤਸਵੀਰ : ਰਣਬੀਰ ਸਿੰਘ ਪੜ੍ਹੀ। 05-10-2026
ਡੇਰਾਬੱਸੀ, 4 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਕਿਸੇ ਅਨਜਾਣ ਦੀ ਬਜਾਏ ਜਾਣ-ਪਛਾਣ ਵਾਲੇ ’ਤੇ ਕੀਤਾ ਭਰੋਸਾ ਕਿਵੇਂ ਪੂਰੇ ਪਰਿਵਾਰ ਲਈ ਮੁਸੀਬਤ ਬਣ ਸਕਦਾ ਹੈ, ਇਸ ਦੀ ਹੈਰਾਨ ਕਰਨ ਵਾਲੀ ਘਟਨਾ ਪਿੰਡ ਇਸਾਪੁਰ ਵਿਖੇ ਸਾਹਮਣੇ ਆਈ ਹੈ। ਐਤਵਾਰ ਸਵੇਰੇ ਕਰੀਬ 8 ਵਜੇ ਪੈਸਿਆਂ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਉਸ ਸਮੇਂ ਖ਼ਤਰਨਾਕ ਰੂਪ ਧਾਰ ਗਿਆ, ਜਦੋਂ 5-6 ਵਿਅਕਤੀ ਕਿਰਪਾਨਾਂ, ਕੁਹਾੜੀਆਂ ਤੇ ਲੋਹੇ ਦੀਆਂ ਰਾਡਾਂ ਲੈ ਕੇ ਇਕ ਕਿਸਾਨ ਦੇ ਪਿੱਛੇ ਉਸ ਦੇ ਘਰ ਤੱਕ ਪਹੁੰਚ ਗਏ। ਪੀੜਤ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਹਮਲਾਵਰਾਂ ਵਿਚੋਂ ਇਕ ਉਸ ਦਾ ਪਹਿਲਾਂ ਤੋਂ ਜਾਣਕਾਰ ਸੀ, ਜੋ ਨਸ਼ੇ ਦੀ ਲਤ ਦਾ ਆਦਿ ਹੈ ਜਿਸ ਨੇ ਇਸ ਜਾਣ-ਪਛਾਣ ਦਾ ਫਾਇਦਾ ਚੁੱਕਦਿਆਂ ਨਸ਼ੇ ਵਿਚ ਚੂਰ ਆਪਣੇ ਸਾਥੀਆਂ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। 35 ਸਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। ਸਵੇਰੇ ਉਹ ਘਰ ਨੇੜੇ ਆਪਣੇ ਬਾੜੇ ਵਿਚ ਸੀ, ਜਿਥੇ ਉਸ ਦਾ ਜਾਣਕਾਰ ਕੁਝ ਸਾਥੀਆਂ ਨਾਲ ਪਹੁੰਚਿਆ। ਜਾਣ-ਪਛਾਣ ਹੋਣ ਕਾਰਨ ਉਸ ਨੂੰ ਕਿਸੇ ਖ਼ਤਰੇ ਦਾ ਅੰਦਾਜ਼ਾ ਨਹੀਂ ਹੋਇਆ। ਗੱਲਬਾਤ ਦੌਰਾਨ ਉਸ ਕੋਲੋਂ ਪਹਿਲਾਂ 5 ਲੱਖ ਅਤੇ ਬਾਅਦ ਵਿਚ 2 ਲੱਖ ਰੁ. ਦੀ ਮੰਗ ਕੀਤੀ ਗਈ। ਇਨਕਾਰ ਕਰਨ ’ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਹਾਲਾਤ ਵਿਗੜਦੇ ਦੇਖ ਹਰਵਿੰਦਰ ਉਥੋਂ ਨਿਕਲਿਆ ਤਾਂ ਗੱਡੀ ਵਿਚੋਂ ਕਿਰਪਾਨਾਂ, ਕੁਹਾੜੀਆਂ ਅਤੇ ਰਾਡਾਂ ਕੱਢ ਕੇ ਉਸ ਦਾ ਪਿੱਛਾ ਕੀਤਾ ਗਿਆ। ਉਹ ਜਾਨ ਬਚਾਉਂਦਾ ਘਰ ਪਹੁੰਚਿਆ ਅਤੇ ਮਾਤਾ, ਪਤਨੀ ਤੇ ਦੋ ਬੱਚਿਆਂ ਸਮੇਤ ਦਰਵਾਜ਼ੇ ਬੰਦ ਕਰ ਲਏ। ਇਸ ਦੇ ਬਾਵਜੂਦ ਹਮਲਾਵਰ ਘਰ ਤੱਕ ਪਹੁੰਚ ਗਏ ਅਤੇ ਸ਼ੀਸ਼ਿਆਂ ’ਤੇ ਵਾਰ ਕਰਨ ਲੱਗੇ। ਇਕ ਕੁਹਾੜੀ ਸ਼ੀਸ਼ਾ ਤੋੜਦੀ ਹੋਈ ਅੰਦਰ ਆ ਡਿੱਗੀ। ਨੇੜੇ ਮੌਜੂਦ ਉਸ ਬੱਚਾ ਵਾਲ-ਵਾਲ ਬਚ ਗਿਆ। ਹਰਵਿੰਦਰ ਮੁਤਾਬਿਕ ਹਮਲਾਵਰ ਇਕ ਸਵਿਫਟ ਕਾਰ ਵਿਚ ਆਏ ਸਨ। ਜਾਂਦੇ ਸਮੇਂ ਘਰ ਬਾਹਰ ਖੜ੍ਹਾ ਉਸ ਦਾ 2018 ਮਾਡਲ ਸਪਲੈਂਡਰ ਮੋਟਰਸਾਈਕਲ, ਜਿਸ ਵਿਚ ਚਾਬੀ ਲੱਗੀ ਸੀ, ਵੀ ਨਾਲ ਲੈ ਗਏ। ਘਟਨਾ ਦੌਰਾਨ ਉਸ ਦੇ ਗਲੇ ਦੀ ਚੇਨ ਵੀ ਗਾਇਬ ਹੋ ਗਈ। ਪਰਿਵਾਰ ਵਲੋਂ ਹੁਣ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਨਿਵੇਕਲਾ ਪਹਿਲੂ ਇਹ ਹੈ ਕਿ ਹਰਵਿੰਦਰ ਲਈ ਸਾਹਮਣੇ ਆਇਆ ਵਿਅਕਤੀ ਅਣਜਾਣ ਨਹੀਂ ਸੀ। ਬਰਵਾਲਾ ਦੇ ਸਚਿਨ ਨਾਮ ਦਾ ਨੌਜਵਾਨ ਦੀ ਜਾਣ-ਪਛਾਣ ਕਾਰਨ ਉਸ ਨੇ ਸ਼ੁਰੂ ਵਿਚ ਕੋਈ ਸ਼ੱਕ ਨਹੀਂ ਕੀਤਾ। ਘਟਨਾ ਲੋਕਾਂ ਲਈ ਵੀ ਸਬਕ ਹੈ ਕਿ ਜਾਣ-ਪਛਾਣ ਦੇ ਆਧਾਰ ’ਤੇ ਕਿਸੇ ਨਾਲ ਆਪਣੇ ਪਰਿਵਾਰ ਜਾਂ ਆਰਥਿਕ ਹਾਲਾਤ ਸੰਬੰਧੀ ਨਿੱਜੀ ਜਾਣਕਾਰੀ ਸਾਂਝੀ ਕਰਦਿਆਂ ਸਾਵਧਾਨੀ ਵਰਤੀ ਜਾਵੇ। ਹਰਵਿੰਦਰ ਨੇ ਘਟਨਾ ਮਗਰੋਂ 100 ਨੰਬਰ ’ਤੇ ਫੋਨ ਅਤੇ ਆਨਲਾਈਨ ਸ਼ਿਕਾਇਤ ਕਰਨ ਦੀ ਗੱਲ ਕਹੀ। ਉਸ ਮੁਤਾਬਿਕ ਕਾਫ਼ੀ ਸਮੇਂ ਤੱਕ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ। ਪੀੜਤ ਪਰਿਵਾਰ ਨੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਧਰ ਪੁਲਿਸ ਨੇ ਸੂਚਨਾ ਮਿਲਣ ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਜੋਤੀ ਸਰੂਪ ਕੰਨਿਆ ਆਸ਼ਰਮ ਖਰੜ ਵਿਖੇ ਖੂਨ ਜਾਂਚ ਦਾ ਕੈਂਪ ਲਗਾਇਆ ਅਗਲੀ ਖ਼ਬਰ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਹਸਨਪੁਰ ਵਿਖੇ ਮੀਟਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।