16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੀ . ਜੀ . ਆਈ ਚੰਡੀਗੜ੍ਹ ਨੂੰ ਰਾਸ਼ਟਰੀ ਮਰੀਜ਼ ਸੁਰੱਖਿਆ ਕਾਨਫਰੰਸ 2026 ’ ਚ ‘ ਪ੍ਰੋਜੈਕਟ ਸਾਰਥੀ ’ ਸਕੀਮ ਲਈ ਕੀਤਾ ਸਨਮਾਨਿਤ ਸਾਲ 2024 ’ਚ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ ਨੇ ‘ਸਾਰਥੀ ਪ੍ਰੋਜੈਕਟ’ ਸਕੀਮ ਦੀ ਕੀਤੀ ਸੀ ਸ਼ੁਰੂਆਤ

ਚੰਡੀਗੜ੍ਹ, 15 ਸਤੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੂੰ ਆਪਣੀ ਪ੍ਰਮੁੱਖ ਮਰੀਜ਼-ਨੇਵੀਗੇਸ਼ਨ ਪਹਿਲਕਦਮੀ ‘ਪ੍ਰੋਜੈਕਟ ਸਾਰਥੀ’ ਲਈ ਰਾਸ਼ਟਰੀ ਮਾਨਤਾ ਵਜੋਂ ਏਮਜ਼ ਨਾਗਪੁਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ.

ਪੀ.ਜੀ.ਆਈ ਚੰਡੀਗੜ੍ਹ ਨੂੰ ਰਾਸ਼ਟਰੀ ਮਰੀਜ਼ ਸੁਰੱਖਿਆ ਕਾਨਫਰੰਸ 2026 ਨਾਗਪੁਰ ਵਿਖੇ ‘ਪ੍ਰੋਜੈਕਟ ਸਾਰਥੀ’ ਸਕੀਮ ਲਈ ਸਨਮਾਨ ਪ੍ਰਾਪਤ ਕਰਦੇ ਹੋਏ ਸਰਯੂ ਡੀ. ਮਦਰਾ ਮੀਡੀਆ ਸਲਾਹਕਾਰ। ਅਜੀਤ ਤਸਵੀਰ 16-09-2026
ਚੰਡੀਗੜ੍ਹ, 15 ਸਤੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੂੰ ਆਪਣੀ ਪ੍ਰਮੁੱਖ ਮਰੀਜ਼-ਨੇਵੀਗੇਸ਼ਨ ਪਹਿਲਕਦਮੀ ‘ਪ੍ਰੋਜੈਕਟ ਸਾਰਥੀ’ ਲਈ ਰਾਸ਼ਟਰੀ ਮਾਨਤਾ ਵਜੋਂ ਏਮਜ਼ ਨਾਗਪੁਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਵਿਵੇਕ ਲਾਲ ਡਾਇਰੈਕਟਰ ਪੀ.ਜੀ.ਆਈ ਨੇ ਕਿਹਾ ਕਿ ‘ਪ੍ਰੋਜੈਕਟ ਸਾਰਥੀ’ ਦੀ ਇਹ ਰਾਸ਼ਟਰੀ ਮਾਨਤਾ ਪੀ.ਜੀ.ਆਈ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਰਥੀ ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ, ਮਨੁੱਖੀ ਬਣਾਉਣ ਵਿਚ ਹਮਦਰਦੀ, ਸਵੈ-ਇੱਛਾ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਇਸ ਮਾਡਲ ਨੂੰ ਮਜ਼ਬੂਤ ਕਰਨ ਅਤੇ ਉੱਚ ਸਕੇਲ ਪ੍ਰਾਪਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਸਦੇ ਲਾਭ ਹੋਰ ਵੀ ਮਰੀਜ਼ਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਤੱਕ ਪਹੁੰਚ ਸਕਣ।” ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੀ.ਜੀ.ਆਈ ਪੰਕਜ ਰਾਏ ਨੇ ਕਿਹਾ ਕਿ ‘ਸਾਰਥੀ’ ਨੇ ਦਿਖਾਇਆ ਹੈ ਕਿ ਕਿਵੇਂ ਇੱਕ ਢਾਂਚਾਗਤ ਵਲੰਟੀਅਰ ਪ੍ਰੋਗਰਾਮ ਮਰੀਜ਼ਾਂ ਦੇ ਤਜ਼ਰਬੇ ਅਤੇ ਹਸਪਤਾਲ ਦੀ ਕੁਸ਼ਲਤਾ ’ਤੇ ਇੱਕ ਸਾਰਥਕ ਪ੍ਰਭਾਵ ਪਾ ਸਕਦਾ ਹੈ। ਮਰੀਜ਼ਾਂ ਨੂੰ ਨੈਵੀਗੇਟ ਕਰਨ, ਗੈਰ-ਕਲੀਨਿਕਲ ਮੁਸ਼ਕਲਾਂ ਨੂੰ ਹੱਲ ਕਰਨ, ਸਾਰਥੀ ਮਰੀਜ਼ਾਂ ਦੀ ਸੁਚਾਰੂ ਆਵਾਜਾਈ ਅਤੇ ਹਸਪਤਾਲ ਸੇਵਾਵਾਂ ਦੀ ਬਿਹਤਰ ਵਰਤੋਂ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਹ ਮਾਨਤਾ ਵਿਦਿਆਰਥੀਆਂ ਅਤੇ ਪੂਰੀ ਪੀ.ਜੀ.ਆਈ ਟੀਮ ਦੀ ਵਚਨਬੱਧਤਾ ਦਾ ਇੱਕ ਮਜ਼ਬੂਤ ਸਮਰਥਨ ਹੈ।” ਸਰਯੂ ਡੀ. ਮਦਰਾ ਮੀਡੀਆ ਸਲਾਹਕਾਰ, ਰੋਟੋ ਨੌਰਥ ਕਮ ਪੀ.ਆਰ.ਓ ਪੀ.ਜੀ.ਆਈ ਚੰਡੀਗੜ੍ਹ ਨੇ ਰਾਸ਼ਟਰੀ ਮੰਚ ’ਤੇ ਪੀ.ਜੀ.ਆਈ ਦੀ ਨੁਮਾਇੰਦਗੀ ਕੀਤੀ ਅਤੇ ਪ੍ਰੋਜੈਕਟ ਸਾਰਥੀ ’ਤੇ ਇੱਕ ਪੇਸ਼ਕਾਰੀ ਸਾਝੀ ਕੀਤੀ। ਉਨ੍ਹਾਂ ਨੇ ਪੀ.ਜੀ.ਆਈ ਨੂੰ ਮਿਲੀ ਮਾਨਤਾ ਲਈ ਪੁਰਸਕਾਰ ਵੀ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਸਾਲ 2024 ਵਿਚ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੀ.ਜੀ.ਆਈ ਪੰਕਜ ਰਾਏ ਦੀ ਮਿਹਨਤ ਸਦਕਾ ਪੀ.ਜੀ.ਆਈ ਨੇ ਪਹਿਲੀ ਵਾਰ ‘ਸਾਰਥੀ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿਚ ਮਰੀਜ਼ਾਂ ਅਤੇ ਸੇਵਾਦਾਰਾਂ, ਖਾਸ ਕਰਕੇ ਹਸਪਤਾਲ ਪ੍ਰਣਾਲੀ ਤੋਂ ਅਣਜਾਣ ਲੋਕਾਂ ਦੀ ਸਹਾਇਤਾ ਲਈ ਸਿਖਲਾਈ ਪ੍ਰਾਪਤ ਵਿਦਿਆਰਥੀ ਵਲੰਟੀਅਰਾਂ ਨੂੰ ਸ਼ਾਮਲ ਕੀਤਾ। ਸਾਰਥੀ ਓਪੀਡੀ ਨੈਵੀਗੇਸ਼ਨ, ਰਜਿਸਟਰੇਸ਼ਨ, ਸੇਵਾ ਸਥਾਨਾਂ, ਕਤਾਰਾਂ, ਜਾਂਚਾਂ, ਰਿਪੋਰਟਾਂ ਅਤੇ ਹੋਰ ਗੈਰ-ਕਲੀਨਿਕਲ ਜ਼ਰੂਰਤਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਜੋ ਮਰੀਜ਼ਾਂ ਨੂੰ ਸਹੀ ਜਗ੍ਹਾਂ ’ਤੇ ਸਹੀ ਸੇਵਾ ਤੱਕ ਪਹੁੰਚ ਕਰਨ ਵਿਚ ਮਦਦ ਕਰਦੇ ਹਨ। ਪੀ.ਜੀ.ਆਈ ਵਿਚ ਸਾਲਾਨਾ 30 ਲੱਖ ਤੋਂ ਵੱਧ ਮਰੀਜ਼ਾ ਦਾ ਓਪੀਡੀ ਵਿਚ ਆਹੁੰਦੇ ਹਨ। ਇਸ ਲਈ ਇਹ ਪਹਿਲਕਦਮੀ ਇੱਕ ਵੱਡੇ ਪੱਧਰ ’ਤੇ ਮਰੀਜ਼-ਸਹਾਇਤਾ ਮਾਡਲ ਵਿਚ ਵਿਕਸਤ ਹੋਈ ਹੈ। 2,700 ਤੋਂ ਵੱਧ ਵਿਦਿਆਰਥੀਆਂ ਨੇ ਸਾਰਥੀ ਵਲੰਟੀਅਰਾਂ ਵਜੋਂ ਹਿੱਸਾ ਲਿਆ ਹੈ, ਜੋ 1.6 ਲੱਖ ਘੰਟਿਆਂ ਤੋਂ ਵੱਧ ਸੇਵਾ ਵਿਚ ਯੋਗਦਾਨ ਪਾਇਆ ਹੈ। ਇਸ ਪਹਿਲਕਦਮੀ ਨੇ ਲੱਖਾਂ ਮਰੀਜ਼ਾਂ ਦੇ ਸੰਪਰਕ ਦਾ ਸਮਰਥਨ ਕੀਤਾ ਹੈ ਅਤੇ ਓਪੀਡੀ ਖੇਤਰਾਂ ਵਿਚ ਉਲਝਣ ਅਤੇ ਉਡੀਕ ਨੂੰ ਘਟਾਉਣ ਵਿਚ ਮਦਦ ਕੀਤੀ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਰੋਸ ਧਰਨਾ ਅੱਜ ਅਗਲੀ ਖ਼ਬਰ ਐੱਸ . ਆਈ . ਆਰ .-2026 ਤਹਿਤ ਮਿਲੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਜਾਰੀ - ਗੁਰਮੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।