ਥਾਣੇ ਦੇ ਬਾਹਰ ਖੜ੍ਹੇ ਕੇਸ ਪ੍ਰਾਪਰਟੀ ਵਾਹਨ ਨੂੰ ਅਚਾਨਕ ਲੱਗੀ ਅੱਗ , ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ ਜਾਮ ਵਿਚ ਫਸੀ ਫਾਇਰ ਬ੍ਰਿਗੇਡ ਦੀ ਗੱਡੀ 20 ਮਿੰਟ ਲੇਟ ਪਹੁੰਚੀ
ਜ਼ੀਰਕਪੁਰ, 15 ਸਤੰਬਰ (ਮਨਿੰਦਰ ਸਿੰਘ)-ਮੰਗਲਵਾਰ ਸਵੇਰੇ ਜ਼ੀਰਕਪੁਰ ਥਾਣੇ ਦੇ ਬਾਹਰ ਖੜ੍ਹੇ ਇਕ ਕੇਸ ਪ੍ਰਾਪਰਟੀ ਵਾਹਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਪੁਲਿਸ ਥਾਣੇ ਦੇ ਮੁਲਾਜ਼ਮਾਂ ਮੁਨਸ਼ੀ ਗੁਰਵਿੰਦਰ ਸਿੰਘ ਅਤੇ ਦਲੇਰ ਰਾਣਾ ਨੇ ਮੁਸਤੈਦੀ ਵਰਤਦਿਆਂ ਤੁਰੰਤ ਖੁਦ ਹੀ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ।
ਜ਼ੀਰਕਪੁਰ, 15 ਸਤੰਬਰ (ਮਨਿੰਦਰ ਸਿੰਘ)-ਮੰਗਲਵਾਰ ਸਵੇਰੇ ਜ਼ੀਰਕਪੁਰ ਥਾਣੇ ਦੇ ਬਾਹਰ ਖੜ੍ਹੇ ਇਕ ਕੇਸ ਪ੍ਰਾਪਰਟੀ ਵਾਹਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਪੁਲਿਸ ਥਾਣੇ ਦੇ ਮੁਲਾਜ਼ਮਾਂ ਮੁਨਸ਼ੀ ਗੁਰਵਿੰਦਰ ਸਿੰਘ ਅਤੇ ਦਲੇਰ ਰਾਣਾ ਨੇ ਮੁਸਤੈਦੀ ਵਰਤਦਿਆਂ ਤੁਰੰਤ ਖੁਦ ਹੀ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਅੱਗ ਦੀ ਸੂਚਨਾ ਮਿਲਦੇ ਹੀ ਫ਼ਾਇਰ ਵਿਭਾਗ ਦੇ ਕਰਮਚਾਰੀ ਮੌਕੇ ਲਈ ਨਿਕਲੇ, ਪਰ ਤਹਿਸੀਲ ਰੋਡ ‘ਤੇ ਲੱਗਦੇ ਭਾਰੀ ਜਾਮ ਕਾਰਨ ਗੱਡੀ ਕਰੀਬ 20 ਮਿੰਟ ਤੱਕ ਰਸਤੇ ਵਿਚ ਹੀ ਫਸੀ ਰਹੀ। ਜ਼ਿਕਰਯੋਗ ਹੈ ਵਾਹਨ ‘ਚੋਂ ਉੱਠਦੀਆਂ ਲਾਟਾਂ ਤੇ ਖ਼ਤਰੇ ਨੂੰ ਦੇਖਦਿਆਂ ਜ਼ੀਰਕਪੁਰ ਥਾਣੇ ‘ਚ ਤਾਇਨਾਤ ਮੁਨਸ਼ੀ ਗੁਰਵਿੰਦਰ ਸਿੰਘ ਅਤੇ ਦਲੇਰ ਰਾਣਾ ਨੇ ਬਿਨਾਂ ਸਮਾਂ ਗਵਾਏ ਖੁਦ ਮੋਰਚਾ ਸੰਭਾਲਦਿਆਂ ਨੇੜੇ ਲੱਗੇ ਨਲਕੇ ਤੋਂ ਬਾਲਟੀਆਂ ਵਿਚ ਪਾਣੀ ਭਰ ਕੇ ਬਲਦੇ ਵਾਹਨ ‘ਤੇ ਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਜਵਾਨਾਂ ਦੀ ਇਸ ਤਤਪਰਤਾ ਨੂੰ ਦੇਖ ਕੇ ਆਸ-ਪਾਸ ਦੇ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ। ਸਭ ਦੇ ਸਾਂਝੇ ਯਤਨਾਂ ਨਾਲ ਫਾਇਰ ਵਿਭਾਗ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਅੱਗ ‘ਤੇ ਕਾਫੀ ਹੱਦ ਤੱਕ ਕਾਬੂ ਪਾ ਕੇ ਨਾਲ ਖੜ੍ਹੇ ਹੋਰ ਵਾਹਨਾਂ ਨੂੰ ਲਪੇਟ ‘ਚ ਆਉਣ ਤੋਂ ਬਚਾ ਲਿਆ ਗਿਆ ਅਤੇ ਵੱਡਾ ਹਾਦਸਾ ਟਲ ਗਿਆ।ਜ਼ਿਕਰਯੋਗ ਹੈ ਕਿ ਅੱਜ ਫਿਰ ਇਸ ਘਟਨਾ ਨੇ ਜ਼ੀਰਕਪੁਰ ਦੀ ਟ੍ਰੈਫ਼ਿਕ ਪ੍ਰਬੰਧਨ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਗ ਵਰਗੀ ਆਪਾਤਕਾਲੀਨ ਸਥਿਤੀ ਵਿਚ ਹਰ ਇਕ ਮਿੰਟ ਬਹੁਤ ਕੀਮਤੀ ਹੁੰਦਾ ਹੈ, ਪਰ ਫਾਇਰ ਬ੍ਰਿਗੇਡ ਦੀ ਗੱਡੀ ਦਾ 20 ਮਿੰਟ ਤੱਕ ਜਾਮ ‘ਚ ਫਸੇ ਰਹਿਣਾ ਅਤਿ ਚਿੰਤਾਜਨਕ ਵਿਸ਼ਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅੱਗ ਜ਼ਿਆਦਾ ਭੜਕ ਜਾਂਦੀ, ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਸਨ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।