03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦੋਹਤਾ- ਦੋਹਤੀ ਦੇ ਦਾਖ਼ਲੇ ਦੇ ਨਾਂਅ ’ਤੇ ਨਾਨੇ ਤੋਂ ਲਏ 4 ਲੱਖ ਰੁ., 33 ਲੱਖ ਦੀ ਇਨੋਵਾ ਵੀ ਆਪਣੇ ਨਾਂਅ ਕਰਵਾਈ ਸਕੂਲ ’ਚ ਸੀਟ ਦਿਵਾਉਣ ਦਾ ਝਾਂਸਾ ਦੇ ਕੇ ਨਕਦੀ ਲੈਣ ਦਾ ਦੋਸ਼

ਦੋਹਤਾ- ਦੋਹਤੀ ਦੇ ਦਾਖ਼ਲੇ ਦੇ ਨਾਂਅ ’ਤੇ ਨਾਨੇ ਤੋਂ ਲਏ 4 ਲੱਖ ਰੁ., 33 ਲੱਖ ਦੀ ਇਨੋਵਾ ਵੀ ਆਪਣੇ ਨਾਂਅ ਕਰਵਾਈ ਸਕੂਲ ’ਚ ਸੀਟ ਦਿਵਾਉਣ ਦਾ ਝਾਂਸਾ ਦੇ ਕੇ ਨਕਦੀ ਲੈਣ ਦਾ ਦੋਸ਼

ਗੱਡੀ ਦੀ ਅਦਾਇਗੀ ਨਾ ਕਰਨ ’ਤੇ ਵਾਪਸ ਮੰਗਣ ’ਤੇ ਦਿੱਤੀਆਂ ਧਮਕੀਆਂ 03-09-2026

ਐੱਸ. ਏ. ਐੱਸ. ਨਗਰ, 2 ਸਤੰਬਰ (ਕਪਿਲ ਵਧਵਾ)-ਸੋਹਾਣਾ ਥਾਣਾ ਪੁਲਿਸ ਵਲੋਂ ਫੇਜ਼-3ਬੀ2 ਵਾਸੀ 68 ਸਾਲਾ ਸੁੰਦਰ ਲਾਲ ਦੀ ਸ਼ਿਕਾਇਤ ’ਤੇ ਫੇਜ਼-7 ਵਾਸੀ ਗਗਨਦੀਪ ਸਿੰਘ ਢਿੱਲੋਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਉਸ ਦੇ ਦੋਹਤਾ- ਦੋਹਤੀ ਦੇ ਸਕੂਲ ਦਾਖ਼ਲੇ ਕਰਵਾਉਣ ਦਾ ਭਰੋਸਾ ਦੇ ਕੇ 4 ਲੱਖ ਰੁਪਏ ਨਕਦ ਲਏ, ਜਦਕਿ ਬਾਅਦ ਵਿਚ 33 ਲੱਖ ਰੁਪਏ ਦੀ ਟੋਯੋਟਾ ਇਨੋਵਾ ਹਾਈਕਰਾਸ ਵੀ ਆਪਣੇ ਨਾਂ ਕਰਵਾ ਲਈ। ਪੁਲਿਸ ਮੁਤਾਬਕ ਐੱਸ. ਐੱਸ. ਪੀ. ਦੇ ਨਿਰਦੇਸ਼ਾਂ ’ਤੇ ਕੀਤੀ ਜਾਂਚ ਤੋਂ ਬਾਅਦ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316 (2) ਅਤੇ 318 (4) ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਗਗਨਦੀਪ ਸਿੰਘ ਢਿੱਲੋਂ ਨੇ ਖੁਦ ਨੂੰ ਫੇਜ਼-7 ਸਥਿਤ ਵਾਲਮੀਕਿ ਸਰਪਰਸਤ ਸਭਾ ਦਾ ਚੇਅਰਮੈਨ ਦੱਸਦਿਆਂ ਸੁੰਦਰ ਲਾਲ ਨੂੰ ਉਸ ਦੇ ਦੋਹਤੇ ਦਾ ਸੈਕਟਰ-38 ਸਥਿਤ ਵਿਵੇਕ ਹਾਈ ਸਕੂਲ ਅਤੇ ਦੋਹਤੀ ਦਾ ਸੈਕਟਰ-26 ਸਥਿਤ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਵਿਚ ਦਾਖ਼ਲਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਸੈਕਟਰ-24 ਵਿਚ ਨਰਸਰੀ ਦੀ ਸੀਟ ਦਿਵਾਉਣ ਦੀ ਗੱਲ ਵੀ ਕਹੀ ਗਈ। ਦੋਸ਼ ਹੈ ਕਿ ਦਾਖ਼ਲਾ ਫ਼ੀਸ ਅਤੇ ਹੋਰ ਖ਼ਰਚਿਆਂ ਦੇ ਨਾਂ ’ਤੇ ਮੁਲਜ਼ਮ ਨੇ 4 ਲੱਖ ਰੁ. ਨਕਦ ਲਏ, ਪਰ ਨਾ ਤਾਂ ਦਾਖ਼ਲਾ ਕਰਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਰਿਕਾਰਡ ਵਿਚ ਮੋਬਾਈਲ ਨੰਬਰ ਬਦਲ ਕੇ ਓ . ਟੀ . ਪੀ . ਅਲਰਟ ਰੋਕਣ ਦਾ ਦੋਸ਼ ਪੁਲਿਸ ਜਾਂਚ ਦੌਰਾਨ ਗੱਡੀ ਦੇ ਮਾਲਕੀ ਹੱਕ ਤਬਦੀਲ ਕਰਨ ਨਾਲ ਜੁੜੇ ਮਾਮਲੇ ਵਿਚ ਵੀ ਕਥਿਤ ਬੇਨਿਯਮੀਆਂ ਸਾਹਮਣੇ ਆਉਣ ਦੀ ਗੱਲ ਕਹੀ ਗਈ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਗੱਡੀ ਦਾ ਟਰਾਂਸਫਰ ਰੁਕਵਾਉਣ ਲਈ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਅਤੇ ਡੀ. ਸੀ. ਦਫ਼ਤਰ ਨੂੰ ਪਹਿਲਾਂ ਹੀ ਸੂਚਿਤ ਕੀਤਾ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਫਾਰਮ-35 ’ਤੇ ਉਸ ਦੇ ਦਸਤਖ਼ਤ ਨਹੀਂ ਹਨ। ਇਸ ਦੇ ਬਾਵਜੂਦ 22 ਮਈ ਨੂੰ ਇਨੋਵਾ ਗਗਨਦੀਪ ਸਿੰਘ ਢਿੱਲੋਂ ਦੇ ਨਾਂ ’ਤੇ ਟਰਾਂਸਫਰ ਹੋ ਗਈ। ਪੁਲਿਸ ਮੁਤਾਬਿਕ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸਰਕਾਰੀ ਰਿਕਾਰਡ ਵਿਚ ਸੁੰਦਰ ਲਾਲ ਦਾ ਰਜਿਸਟਰਡ ਮੋਬਾਈਲ ਨੰਬਰ ਬਦਲਿਆ ਗਿਆ ਸੀ, ਜਿਸ ਕਾਰਨ ਵਾਹਨ ਟਰਾਂਸਫਰ ਨਾਲ ਸੰਬੰਧਿਤ ਓ. ਟੀ. ਪੀ. ਅਲਰਟ ਉਸ ਦੇ ਮੋਬਾਈਲ ’ਤੇ ਨਹੀਂ ਪਹੁੰਚੇ। ਪੋਰਟਲ ਲਾਗ ਦੀ ਜਾਂਚ ਵਿਚ ਫਾਰਮ-35 ’ਤੇ ਸ਼ਿਕਾਇਤਕਰਤਾ ਦੇ ਦਸਤਖ਼ਤ ਨਾ ਹੋਣ ਦੇ ਬਾਵਜੂਦ ਟਰਾਂਸਫਰ ਹੋਣ ਸੰਬੰਧੀ ਜਾਣਕਾਰੀ ਮਿਲਣ ਦਾ ਵੀ ਪੁਲਿਸ ਨੇ ਦਾਅਵਾ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਵਾਹਨ ਟਰਾਂਸਫਰ ਨਾਲ ਸੰਬੰਧਿਤ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪ੍ਰਸ਼ਾਸਕ ਦੀ ਸਲਾਹਕਾਰ ਪ੍ਰੀਸ਼ਦ ਦੀ ਸਿੱਖਿਆ ਬਾਰੇ ਸਥਾਈ ਕਮੇਟੀ ਨੇ ਚੰਗੀ ਸਿੱਖਿਆ ਸੰਬੰਧੀ ਕੀਤੀਆਂ ਵਿਚਾਰਾਂ ਅਗਲੀ ਖ਼ਬਰ ਮਾਪਿਆਂ ਦੀ ਸਥਿਤੀ ਨਾਲ ਤੈਅ ਹੋਵੇਗੀ ਬੀ.ਸੀ. ਯੋਗਤਾ, ਜੀਵਨ ਸਾਥੀ ਦੀ ਆਮਦਨ ਦਾ ਨਹੀਂ ਹੋਵੇਗਾ ਅਸਰ-ਕੈਬਨਿਟ ਮੰਤਰੀ ਡਾ. ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।