22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਰਲਡ ਯੂਨੀਵਰਸਿਟੀ ਆਫ਼ ਡਿਜ਼ਾਈਨ ਨੇ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਮਨਾਇਆ

ਚੰਡੀਗੜ੍ਹ, 21 ਅਗਸਤ (ਅ. ਬ.)

ਵਰਲਡ ਯੂਨੀਵਰਸਿਟੀ ਆਫ਼ ਡਿਜ਼ਾਈਨ ਵਲੋਂ ਕੈਂਪਸ ਵਿਚ ਪ੍ਰਦਰਸ਼ਨੀ ਲਗਾ ਕੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ। 22-08-2026
ਚੰਡੀਗੜ੍ਹ, 21 ਅਗਸਤ (ਅ. ਬ.)- ਵਰਲਡ ਯੂਨੀਵਰਸਿਟੀ ਆਫ਼ ਡਿਜ਼ਾਈਨ ਵਲੋਂ ਆਪਣੇ ਕੈਂਪਸ ਵਿਚ ਇਕ ਸ਼ਾਨਦਾਰ ਪ੍ਰਦਰਸ਼ਨੀ ਲਗਾ ਕੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ। ਪ੍ਰਦਰਸ਼ਨੀ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਖਿੱਚੀਆਂ ਕਰੀਬ 250 ਤਸਵੀਰਾਂ ਦਾ ਸ਼ਾਨਦਾਰ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ। ਇਨ੍ਹਾਂ ਤਸਵੀਰਾਂ ਵਿੱਚ ਵਿਦਿਆਰਥੀਆਂ ਦੀ ਰਚਨਾਤਮਕਤਾ, ਤਕਨੀਕੀ ਹੁਨਰ ਅਤੇ ਕਹਾਣੀ ਕਹਿਣ ਦੀ ਕਲਾ ਦੀ ਝਲਕ ਦੇਖਣ ਨੂੰ ਮਿਲੀ। ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੂੰ ਫੋਟੋਗ੍ਰਾਫੀ ਦੀਆਂ ਕਈ ਵੱਖ-ਵੱਖ ਤਕਨੀਕਾਂ ਦੇਖਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚ ਬੈਕ-ਲਿਟ ਇਮੇਜ, ਸੁਪਰਇੰਪੋਜ਼ਡ ਡਾਂਸ ਫਾਰਮ, ਐਡੀਟੋਰੀਅਲ ਪਿਕਟੋਰੀਅਲ ਅਤੇ ਦਿਲਚਸਪ ਕਹਾਣੀਆਂ ਬਿਆਨ ਕਰਦੀਆਂ ਫੋਟੋ ਐਸੇਜ਼ ਸ਼ਾਮਲ ਸਨ। ਪ੍ਰਦਰਸ਼ਨੀ ਵਿਚ ਮੁੰਬਈ ਨਾਲ ਸਬੰਧਤ ਇੱਕ ਫੋਟੋ ਸਟੋਰੀ ਖਾਸ ਖਿੱਚ ਦਾ ਕੇਂਦਰ ਰਹੀ, ਜਿਸ ਵਿੱਚ ਫੁੱਲਾਂ ਦੀ ਚੇਨ ਅਤੇ ਡਿਲੀਵਰੀ ਚੇਨ ਨੂੰ ਦਰਸਾਇਆ ਗਿਆ ਸੀ। ਉਦਘਾਟਨੀ ਸਮਾਗਮ ਵਿਚ ਯੂਨੀਵਰਸਿਟੀ ਦੇ ਕੁਲਪਤੀ ਡਾ . ਸੰਜੇ ਗੁਪਤਾ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਤੇ ਕਸਬਿਆਂ ’ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਸਟੱਡੀਜ਼ ’ਚ ਤੀਆਂ ਦਾ ਤਿਉਹਾਰ ਮਨਾਇਆ ਪੰਜਾਬ ਬੰਦ ਦੇ ਪ੍ਰੋਗਰਾਮ ਦੌਰਾਨ ਸਹਿਯੋਗ ਦੇਣ ਬਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।