20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੈਕਟਰ-125 ਸੰਨੀ ਇਨਕਲੇਵ ਵਿਖੇ ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ

ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)- ਸੰਨੀ ਇਨਕਲੇਵ ਸੈਕਟਰ-125 ਖਰੜ ਵਿਖੇ ਸੜਕ ‘ਤੇ ਜਮ੍ਹਾਂ ਹੋਇਆ ਗੰਦਾ ਪਾਣੀ ਵਸਨੀਕਾਂ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਸੀਵਰੇਜ ਦੇ ਪਾਣੀ ਕਾਰਨ ਜਿੱਥੇ ਆਲੇ-ਦੁਆਲੇ ਬਦਬੂ ਫੈਲ ਗਈ ਹੈ, ਉਥੇ ਹੀ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਸਤਾ ਰਿਹਾ ਹੈ।

ਅਜੀਤ ਡੈਸਕ 20-08-2026
ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)- ਸੰਨੀ ਇਨਕਲੇਵ ਸੈਕਟਰ-125 ਖਰੜ ਵਿਖੇ ਸੜਕ ‘ਤੇ ਜਮ੍ਹਾਂ ਹੋਇਆ ਗੰਦਾ ਪਾਣੀ ਵਸਨੀਕਾਂ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਸੀਵਰੇਜ ਦੇ ਪਾਣੀ ਕਾਰਨ ਜਿੱਥੇ ਆਲੇ-ਦੁਆਲੇ ਬਦਬੂ ਫੈਲ ਗਈ ਹੈ, ਉਥੇ ਹੀ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਸਤਾ ਰਿਹਾ ਹੈ। ਇਸ ਮੌਕੇ ਸੰਨੀ ਇਨਕਲੇਵ ਦੇ ਵਸਨੀਕ ਹਰਿੰਦਰਪਾਲ ਸਿੰਘ ਸਮੇਤ ਹੋਰਨਾਂ ਪਤਵੰਤਿਆਂ ਨੇ ਦੱਸਿਆ ਕਿ ਇਕ ਸ਼ੋਅਰੂਮ ਦੇ ਮਾਲਕ ਵਲੋਂ ਰੋਜ਼ਾਨਾ ਪਾਣੀ ਵਾਲੀਆਂ ਮੋਟਰਾਂ ਚਲਾਈਆਂ ਜਾਂਦੀਆਂ ਹਨ, ਜਿਸ ਕਾਰਨ ਪਾਣੀ ਦੀ ਟੈਂਕੀ ਲਗਾਤਾਰ ਓਵਰਫਲੋ ਹੁੰਦੀ ਰਹਿੰਦੀ ਹੈ ਅਤੇ ਇਸ ਕਾਰਨ ਪਾਣੀ ਮੁੱਖ ਸੜਕ ‘ਤੇ ਘਰਾਂ ਦੇ ਸਾਹਮਣੇ ਖੜ੍ਹਾ ਰਹਿੰਦਾ ਹੈ, ਜਿਸ ਨਾਲ ਗੰਦਗੀ ਫੈਲਣ ਦੇ ਨਾਲ ਹੀ ਮੱਛਰਾਂ ਦੀ ਭਰਮਾਰ ਵਧਦੀ ਜਾ ਰਹੀ ਹੈ, ਜਿਸ ਦੇ ਚਲਦਿਆਂ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਦਾ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਇਸ ਗੰਦੇ ਪਾਣੀ ਦੀ ਬਦਬੂ ਕਾਰਨ ਨੇੜਲੇ ਘਰਾਂ ‘ਚ ਰਹਿੰਦੇ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪਿਛਲੇ 2-3 ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਉਹ ਕਈ ਵਾਰ ਨਗਰ ਕੌਂਸਲ ਖਰੜ ਵਿਖੇ ਇਸ ਬਾਬਤ ਸ਼ਿਕਾਇਤ ਦੇ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੌਂਸਲ ਅਧਿਕਾਰੀ ਉਨ੍ਹਾਂ ਦਾ ਫ਼ੋਨ ਵੀ ਨਹੀ ਚੁੱਕਦੇ ਤਾਂ ਫ਼ਿਰ ਇਹ ਸਮੱਸਿਆ ਕਿਵੇਂ ਹੱਲ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਵੱਡੀ ਜਨਤਕ ਪ੍ਰੇਸ਼ਾਨੀ ਬਣ ਚੁੱਕੀ ਹੈ ਅਤੇ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਖੇਤਰ ‘ਚ ਕੋਈ ਗੰਭੀਰ ਬਿਮਾਰੀ ਆਪਣੇ ਪੈਰ ਪਸਾਰ ਸਕਦੀ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਖਰੜ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਧਿਆਨ ਦੇ ਕੇ ਇਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇ।
ਪਿਛਲੀ ਖ਼ਬਰ ਟੀ. ਐਸ. ਯੂ. ਦੀ ਅਗਵਾਈ ’ਚ ਬਿਜਲੀ ਮੁਲਾਜ਼ਮਾਂ ਵਲੋਂ ਧਰਨਾ ਅਗਲੀ ਖ਼ਬਰ ਸਾਬਕਾ ਡਿਪਟੀ ਮੇਅਰ ਬੇਦੀ ਵਲੋਂ ਹਾਈ ਕੋਰਟ ਵਿਚ ਪਾਏ ਕੇਸ ’ਤੇ 2 ਨੂੰ ਹੋਵੇਗੀ ਅਗਲੀ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।