13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜਨਮ ਤੋਂ ਹੀ ਦਿਲ ਦੀ ਬਿਮਾਰੀ ਨਾਲ ਪੀੜਤ 61 ਸਾਲਾ ਮਰੀਜ਼ ਨੂੰ ਮਾਈਟਰਾਕਲਿਪ ਪ੍ਰੋਸੀਜਰ ਨਾਲ ਮਿਲੀ ਨਵੀਂ ਜ਼ਿੰਦਗੀ

ਚੰਡੀਗੜ੍ਹ, 12 ਅਗਸਤ (ਅ. ਬ.)

ਅਜੀਤ ਡੈਸਕ 13-08-2026
ਚੰਡੀਗੜ੍ਹ, 12 ਅਗਸਤ (ਅ. ਬ.)- ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਨੇ ਹਾਲ ਹੀ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਵਿਭਾਗ ਦੇ ਮੁਖੀ ਡਾ. ਆਰ. ਕੇ. ਜਸਵਾਲ, ਸੀਨੀਅਰ ਡਾਇਰੈਕਟਰ ਤੇ ਹੈੱਡ ਆਫ਼ ਡਿਪਾਰਟਮੈਂਟ, ਕਾਰਡੀਓਲੋਜੀ ਤੇ ਡਾਇਰੈਕਟਰ– ਕੈਥਲੈਬਜ਼ ਹਨ, ਉਨ੍ਹਾਂ ਨੇ ਹਾਲ ਹੀ ਵਿਚ ਇਕ 61 ਸਾਲਾ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ। ਮਰੀਜ਼ ਨੂੰ ‘ਬਾਰਲੋ ਸਿੰਡਰੋਮ’ (ਇੱਕ ਜਨਮਜਾਤ ਨੁਕਸ) ਸੀ, ਜਿਸ ਕਾਰਨ ਉਨ੍ਹਾਂ ਦੇ ਦਿਲ ਦੇ ਮਾਈਟਰਲ ਵਾਲਵ ਤੋਂ ਬਹੁਤ ਜ਼ਿਆਦਾ ਰਿਸਾਅ ਹੋ ਰਿਹਾ ਸੀ। ਉਨ੍ਹਾਂ ਦਾ ਇਲਾਜ ਮਾਈਟਰਾਕਲਿਪ ਪ੍ਰੋਸੀਜਰ ਰਾਹੀਂ ਬਿਨਾਂ ਸਰਜਰੀ ਦੇ ‘ਟ੍ਰਾਂਸ-ਕੈਥੇਟਰ ਰਿਪੇਅਰ’ ਨਾਲ ਕੀਤਾ ਗਿਆ। ਇਸ ਜਨਮਜਾਤ ਨੁਕਸ ਕਾਰਨ ਮਾਈਟਰਲ ਵਾਲਵ ਦੇ ਲੀਫਲੈਟਸ ਬਹੁਤ ਵੱਡੇ ਤੇ ਖਰਾਬ ਹੋ ਗਏ ਸਨ, ਜਿਸ ਕਾਰਨ ਵਾਲਵ ਤੋਂ ਤੇਜ਼ੀ ਨਾਲ ਰਿਸਾਅ ਹੋ ਰਿਹਾ ਸੀ, ਕਿਉਂਕਿ ਮਰੀਜ਼ ਦੇ ਦਿਲ ਵਿਚ ਮਾਈਟਰਲ ਵਾਲਵ ਦੇ ਲੀਫਲੈਟ ਠੀਕ ਤਰ੍ਹਾਂ ਬੰਦ ਨਹੀਂ ਹੋ ਰਹੇ ਸਨ, ਇਸ ਲਈ ਖ਼ੂਨ ਵਾਪਸ ਫੇਫੜਿਆਂ ਵਿਚ ਜਾ ਰਿਹਾ ਸੀ। ਇਸ ਕਾਰਨ ਮਰੀਜ਼ ਦੀ ਜ਼ਿੰਦਗੀ ਦੀ ਗੁਣਵੱਤਾ ਖਰਾਬ ਹੋ ਗਈ ਸੀ ਤੇ ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਸੀ। ਆਪਣੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ, ਮਰੀਜ਼ ਨੇ ਹਾਲ ਹੀ ਵਿਚ ਫੋਰਟਿਸ ਹਸਪਤਾਲ ਮੋਹਾਲੀ ਵਿਚ ਡਾ. ਜਸਵਾਲ ਨਾਲ ਸੰਪਰਕ ਕੀਤਾ। ਡਾ. ਜਸਵਾਲ ਨੇ ਪਾਇਆ ਕਿ ਗੰਭੀਰ ਤੌਰ ’ਤੇ ਖ਼ਰਾਬ ਅਤੇ ਵੱਡੇ ਵਾਲਵ ਕਾਰਨ ਮਰੀਜ਼ ਦੇ ਦਿੱਲ ਦਾ ਆਕਾਰ ਵੱਡਾ ਹੋ ਗਿਆ ਸੀ, ਦਿੱਲ ਦੀ ਧੜਕਣ ਅਨਿਯਮਿਤ ਹੋ ਗਈ ਸੀ ਤੇ ਬੈਕ ਪ੍ਰੈਸ਼ਰ ਕਾਰਨ ਫੇਫੜਿਆਂ ਵਿੱਚ ਤਰਲ ਪਦਾਰਥ ਜਮ੍ਹਾ ਹੋ ਗਿਆ ਸੀ। ਤਕਨੀਕੀ ਚੁਣੌਤੀ ਇਹ ਸੀ ਕਿ ਮਾਈਟਰਲ ਵਾਲਵ ਦੇ ਲੀਫਲੈਟਸ ਬਹੁਤ ਵੱਡੇ ਸਨ ਤੇ ਵਾਲਵ ਬੰਦ ਹੋਣ ਸਮੇਂ ਉਨ੍ਹਾਂ ਦੇ ਵਿਚਕਾਰ ਬਹੁਤ ਵੱਡਾ ਗੈਪ ਸੀ। ਬਿਨਾਂ ਸਰਜਰੀ ਦੇ ਟ੍ਰਾਂਸ-ਕੈਥੇਟਰ ਮਾਈਟਰਾ ਕਲਿਪ ਰਾਹੀਂ ਵਾਲਵ ਦੀ ਅਜਿਹੀ ਬਣਤਰ ਨੂੰ ਠੀਕ ਕਰਨਾ ਬਹੁਤ ਚੁਣੌਤੀਪੂਰਨ ਹੁੰਦਾ ਹੈ। ਅਜਿਹੇ ਜ਼ਿਆਦਾਤਰ ਮਾਮਲਿਆਂ ਵਿੱਚ ਓਪਨ ਹਾਰਟ ਸਰਜਰੀ ਹੀ ਇੱਕੋ-ਇੱਕ ਵਿਕਲਪ ਹੁੰਦਾ ਹੈ।
ਪਿਛਲੀ ਖ਼ਬਰ ਪ੍ਰੋ. ਪ੍ਰਸ਼ਾਂਤ ਕੁਮਾਰ ਗੌਤਮ ਨੂੰ ਆਈ. ਆਈ. ਟੀ. ਟੀ. ਐਮ. ਦੇ ਡਾਇਰੈਕਟਰ ਵਜੋਂ ਕੀਤਾ ਨਿਯੁਕਤ ਅਗਲੀ ਖ਼ਬਰ ਰਾਜਪਾਲ ਨੇ ‘ਬ੍ਰੇਕ ਫਰੀ’ ਐੱਚ. ਆਈ. ਵੀ . ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।