ਮਾਨਸੀ ਦੀ ਮੌਤ ਲਈ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਵੇ-ਭਾਜਪਾ ਆਗੂ
ਮੁੱਲਾਂਪੁਰ ਗਰੀਬਦਾਸ, 11 ਅਗਸਤ (ਦਿਲਬਰ ਸਿੰਘ ਖੈਰਪੁਰ)- ਭਾਜਪਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਤੇ ਵਿਧਾਨ ਸਭਾ ਖਰੜ ’ਚ ਸਰਗਰਮ ਆਗੂ ਵਿਨੀਤ ਜੋਸ਼ੀ ਨੇ ਭਾਜਪਾ ਸਰਕਲ ਪ੍ਰਧਾਨ ਅਤੇ ਕੌਂਸਲਰ ਭੁਪਿੰਦਰ ਭੂਪੀ ਨਾਲ ਉਸ ਸਥਾਨ ਦਾ ਦੌਰਾ ਕੀਤਾ, ਜਿਥੇ 8 ਸਾਲਾ ਮਾਨਸੀ ਦੀ ਖੁੱਲ੍ਹੀਆਂ ਤੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੀ ਚਪੇਟ ’ਚ ਆ ਕੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਸੰਬੰਧੀ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਇਹ ਘਟਨਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਦਾ ਨਤੀਜਾ ਹੈ।
ਮੁੱਲਾਂਪੁਰ ਗਰੀਬਦਾਸ, 11 ਅਗਸਤ (ਦਿਲਬਰ ਸਿੰਘ ਖੈਰਪੁਰ)- ਭਾਜਪਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਤੇ ਵਿਧਾਨ ਸਭਾ ਖਰੜ ’ਚ ਸਰਗਰਮ ਆਗੂ ਵਿਨੀਤ ਜੋਸ਼ੀ ਨੇ ਭਾਜਪਾ ਸਰਕਲ ਪ੍ਰਧਾਨ ਅਤੇ ਕੌਂਸਲਰ ਭੁਪਿੰਦਰ ਭੂਪੀ ਨਾਲ ਉਸ ਸਥਾਨ ਦਾ ਦੌਰਾ ਕੀਤਾ, ਜਿਥੇ 8 ਸਾਲਾ ਮਾਨਸੀ ਦੀ ਖੁੱਲ੍ਹੀਆਂ ਤੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੀ ਚਪੇਟ ’ਚ ਆ ਕੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਸੰਬੰਧੀ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਇਹ ਘਟਨਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਹਿਕਮਾ ਘਰਾਂ ਤੱਕ ਬਿਜਲੀ ਸਪਲਾਈ ਲਈ ਖਪਤਕਾਰਾਂ ਤੋਂ ਪੈਸੇ ਵਸੂਲਦਾ ਹੈ ਅਤੇ ਇਸ ਲਈ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਿਜਲੀ ਦੀ ਸਪਲਾਈ ਸੁਰੱਖਿਅਤ, ਸੁਚੱਜੀ ਵਿਵਸਥਾ ਰਾਹੀਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ’ਚ ਖੁੱਲ੍ਹੀਆਂ, ਲਟਕਦੀਆਂ ਅਤੇ ਉਲਝੀਆਂ ਬਿਜਲੀ ਦੀਆਂ ਤਾਰਾਂ ਇਸ ਗੱਲ ਦਾ ਸਪੱਸ਼ਟ ਸਬੂਤ ਹਨ ਕਿ ਸੰਬੰਧਿਤ ਜੇ. ਈ., ਐਸ. ਡੀ. ਓ., ਐਕਸੀਅਨ ਅਤੇ ਐਸ. ਈ. ਨੇ ਆਪਣੀ ਡਿਊਟੀ ਨਿਭਾਉਣ ’ਚ ਲਾਪਰਵਾਹੀ ਕੀਤੀ ਹੈ। ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਨਿਰਪੱਖ ਜਾਂਚ ਕਰਕੇ ਮੁਕਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਕ ਮਾਸੂਮ 8 ਸਾਲਾ ਬੱਚੀ ਨੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਇਸ ਦੌਰਾਨ ਜੋਸ਼ੀ ਨੇ ਮਾਨਸੀ ਦੇ ਪਰਿਵਾਰ ਨੂੰ ਢੁੱਕਵਾਂ ਵਿੱਤੀ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।