12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

‘ਪਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਦਾ ਕੁਰਾਲੀ ਪਹੁੰਚਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ 2027 ’ਚ ਸੱਤਾ ਪ੍ਰਾਪਤ ਕਰਕੇ ਗੁਰੂ-ਘਰ ਤੁਗਲਕਾਬਾਦ ਦੀ ਮੁੜ ਉਸਾਰੀ ਦਾ ਸੰਕਲਪ ਲਿਆ ਜਾਵੇਗਾ-ਕਰੀਮਪੁਰੀ

ਕੁਰਾਲੀ, 11 ਅਗਸਤ (ਬਿੱਲਾ ਅਕਾਲਗੜ੍ਹੀਆ)- ਸ੍ਰੀ ਗੁਰੂ ਰਵਿਦਾਸ ਜੀ ਸਨਮਾਨ ਯਾਤਰਾ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਦਾ ਕੁਰਾਲੀ ਦੇ ਖ਼ਾਲਸਾ ਸਕੂਲ ਦੇ ਸਾਹਮਣੇ ਪਹੁੰਚਣ ‘ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ ਨੰਨਹੇੜ੍ਹੀਆਂ ਦੀ ਅਗਵਾਈ ‘ਚ ਬਸਪਾ ਆਗੂਆਂ, ਇਲਾਕਾ ਵਾਸੀਆਂ ਤੇ ਸ਼ਹਿਰ ਦੀਆਂ ਸੰਗਤਾਂ ਵਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਸਨਮਾਨ ਯਾਤਰਾ ਤੁਗਲਕਾਬਾਦ (ਦਿੱਲੀ) ਤੋਂ ਸ਼ੁਰੂ ਹੋਈ ਹੈ, ਜੋ ਕਿ ਪਿੰਡ ਧਲੇਤਾ (ਫਿਲੌਰ) ਵਿਖੇ ਪੁੱਜ ਕੇ ਸੰਪੂਰਨ ਹੋਵੇਗੀ।

ਕੁਰਾਲੀ ਵਿਖੇ ‘ਸੰਕਲਪ ਯਾਤਰਾ’ ਦੌਰਾਨ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਨਾਲ ਖੜ੍ਹੇ ਰਾਜਿੰਦਰ ਸਿੰਘ ਰਾਜਾ ਤੇ ਹੋਰ ਸੰਗਤਾਂ। ਤਸਵੀਰ : ਬਿੱਲਾ ਅਕਾਲਗੜ੍ਹੀਆ 12-08-2026
ਕੁਰਾਲੀ, 11 ਅਗਸਤ (ਬਿੱਲਾ ਅਕਾਲਗੜ੍ਹੀਆ)- ਸ੍ਰੀ ਗੁਰੂ ਰਵਿਦਾਸ ਜੀ ਸਨਮਾਨ ਯਾਤਰਾ ‘ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ’ ਯਾਤਰਾ ਦਾ ਕੁਰਾਲੀ ਦੇ ਖ਼ਾਲਸਾ ਸਕੂਲ ਦੇ ਸਾਹਮਣੇ ਪਹੁੰਚਣ ‘ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ ਨੰਨਹੇੜ੍ਹੀਆਂ ਦੀ ਅਗਵਾਈ ‘ਚ ਬਸਪਾ ਆਗੂਆਂ, ਇਲਾਕਾ ਵਾਸੀਆਂ ਤੇ ਸ਼ਹਿਰ ਦੀਆਂ ਸੰਗਤਾਂ ਵਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਸਨਮਾਨ ਯਾਤਰਾ ਤੁਗਲਕਾਬਾਦ (ਦਿੱਲੀ) ਤੋਂ ਸ਼ੁਰੂ ਹੋਈ ਹੈ, ਜੋ ਕਿ ਪਿੰਡ ਧਲੇਤਾ (ਫਿਲੌਰ) ਵਿਖੇ ਪੁੱਜ ਕੇ ਸੰਪੂਰਨ ਹੋਵੇਗੀ। ਯਾਤਰਾ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ, ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ‘ਚੋਂ ਜਾਤ-ਪਾਤ, ਭੇਦਭਾਵ ਅਤੇ ਊਚ-ਨੀਚ ਨੂੰ ਖ਼ਤਮ ਕਰਕੇ ਇਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿਥੇ ਕਿ ਹਰ ਵਿਅਕਤੀ ਨੂੰ ਬਰਾਬਰ ਹੱਕ ਅਤੇ ਸਨਮਾਨ ਮਿਲੇ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਅੀ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਧਾਰਮਿਕ ਅਸਥਾਨਾਂ ਅਤੇ ਉਨ੍ਹਾਂ ਦੀਆਂ ਯਾਦਾਂ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਬਰਾਬਰੀ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੁਗਲਕਾਬਾਦ ਦੀ ਪਵਿੱਤਰ ਮਿੱਟੀ ਨੂੰ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ ਅਤੇ 2027 ‘ਚ ਸੱਤਾ ਪ੍ਰਾਪਤ ਕਰਕੇ ਗੁਰੂ-ਘਰ ਤੁਗਲਕਾਬਾਦ ਦੀ ਮੁੜ ਉਸਾਰੀ ਦਾ ਸੰਕਲਪ ਲਿਆ ਜਾਵੇਗਾ। ਇਸੇ ਦੌਰਾਨ ਬਸਪਾ ਆਗੂ ਰਾਜਿੰਦਰ ਸਿੰਘ ਰਾਜਾ ਨੰਨਹੇੜ੍ਹੀਆਂ ਅਤੇ ਹਰਦੀਪ ਸਿੰਘ ਨੱਗਲਗੜ੍ਹੀਆ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਸੰਗਿਕ ਹਨ । ਇਸ ਮੌਕੇ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਿੰ. ਸਵਰਨ ਸਿੰਘ ਦੀ ਅਗਵਾਈ ‘ਚ ਸਮੂਹ ਕਮੇਟੀ, ਬਸਪਾ ਆਗੂਆਂ ਅਤੇ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਯਾਤਰਾ ਦਾ ਭਾਰਵਾਂ ਸਵਾਗਤ ਕੀਤਾ ਗਿਆ ਅਤੇ ਯਾਤਰਾ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਐਡਵੋਕੇਟ ਨਵਰਾਜ ਸਿੰਘ ਬਲਾਚੌਰ, ਜਗਦੇਵ ਸਿੰਘ ਪਵਾਰ, ਹਰਦੀਪ ਸਿੰਘ ਨੱਗਲਗੜ੍ਹੀਆ, ਮਹਿਮਾ ਸਿੰਘ ਬਰੌਲੀ, ਪ੍ਰਿੰ. ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਖ਼ਾਲਸਾ, ਪ੍ਰੋ. ਬਲਜਿੰਦਰ ਸਿੰਘ ਕੁਰਾਲੀ, ਕੌਂਸਲਰ ਖੁਸ਼ਵੀਰ ਸਿੰਘ, ਅਮਨਦੀਪ ਸਿੰਘ ਕੁਰਾਲੀ, ਬਲਵਿੰਦਰ ਕੌਰ, ਗੁਰਦੀਪ ਕੌਰ, ਜਸਵਿੰਦਰ ਕੌਰ, ਰਹਿਮਤ ਕੌਰ, ਗੁਰਬਚਨ ਚੰਦ, ਭੁਪਿੰਦਰ ਸਿੰਘ, ਮੁਖਤਿਆਰ ਸਿੰਘ, ਤਰਲੋਚਨ ਸਿੰਘ, ਮਾਸਟਰ ਨਛੱਤਰ ਸਿੰਘ, ਹਰਨੇਕ ਸਿੰਘ ਦੇਵ, ਸੁਰਿੰਦਰ ਪਾਲ ਸਿੰਘ, ਬਾਬਾ ਕੁਲਦੀਪ ਸਿੰਘ ਘੜੂੰਆਂ, ਹਰਨੇਕ ਸਿੰਘ ਐਸ. ਡੀ. ਓ., ਸੇਵਾ ਸਿੰਘ ਬਡਵਾਲੀ , ਕੈਪਟਨ ਕਰਮਜੀਤ ਸਿੰਘ, ਮਹਾਂ ਸਿੰਘ ਤੇ ਸਵਰਨ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਰਟ ਵਿੰਗ ਸਕੂਲ ਖਰੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਾਨਸੀ ਦੀ ਮੌਤ ਲਈ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਵੇ-ਭਾਜਪਾ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।