12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬੰਦ ਘਰ ’ਚੋਂ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ

ਜ਼ੀਰਕਪੁਰ, 11 ਅਗਸਤ (ਮਨਿੰਦਰ ਸਿੰਘ)-ਢਕੌਲੀ ਵਿਚਲੇ ਆਦਰਸ਼ ਇਨਕਲੇਵ ਵਿਖੇ ਚੋਰਾਂ ਨੇ ਇਕ ਸੇਵਾ-ਮੁਕਤ ਸਰਕਾਰੀ ਅਧਿਕਾਰੀ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਜ਼ਿਕਰਯੋਗ ਹੈ ਕਿ ਚੋਰ ਬਾਥਰੂਮ ‘ਚ ਲੱਗਿਆ ਕੀਮਤੀ ਸਾਮਾਨ ਵੀ ਉਖਾੜ ਕੇ ਨਾਲ ਲੈ ਗਏ।

ਚੋਰਾਂ ਵਲੋਂ ਫਰੋਲਾ-ਫਰਾਲੀ ਦੌਰਾਨ ਖਿਲਾਰਿਆ ਗਿਆ ਘਰ ਦਾ ਸਾਮਾਨ। ਤਸਵੀਰ : ਮਨਿੰਦਰ ਸਿੰਘ 12-08-2026
ਜ਼ੀਰਕਪੁਰ, 11 ਅਗਸਤ (ਮਨਿੰਦਰ ਸਿੰਘ)-ਢਕੌਲੀ ਵਿਚਲੇ ਆਦਰਸ਼ ਇਨਕਲੇਵ ਵਿਖੇ ਚੋਰਾਂ ਨੇ ਇਕ ਸੇਵਾ-ਮੁਕਤ ਸਰਕਾਰੀ ਅਧਿਕਾਰੀ ਦੇ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਜ਼ਿਕਰਯੋਗ ਹੈ ਕਿ ਚੋਰ ਬਾਥਰੂਮ ‘ਚ ਲੱਗਿਆ ਕੀਮਤੀ ਸਾਮਾਨ ਵੀ ਉਖਾੜ ਕੇ ਨਾਲ ਲੈ ਗਏ। ਘਟਨਾ ਦਾ ਪਤਾ ਉਦੋਂ ਚੱਲਿਆ ਜਦੋਂ ਘਰ ਦਾ ਮਾਲਕ ਦਿੱਲੀ ਤੋਂ ਵਾਪਸ ਆਇਆ। ਘਰ ਦੇ ਮਾਲਕ ਸੇਵਾ-ਮੁਕਤ ਪ੍ਰਿੰਸੀਪਲ ਕੰਟਰੋਲਰ ਆਫ਼ ਡਿਫੈਂਸ ਅਕਾਊਂਟਸ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਇਕ ਪਰਿਵਾਰਕ ਸਮਾਗਮ ‘ਚ ਸ਼ਿਰਕਤ ਕਰਨ ਲਈ ਦਿੱਲੀ ਗਿਆ ਸੀ। ਉਸ ਦੀ ਗ਼ੈਰ-ਹਾਜ਼ਰੀ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਦੇਰ ਰਾਤ ਘਰ ‘ਚ ਦਾਖ਼ਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਪੀੜਤ ਦੇ ਅਨੁਸਾਰ ਚੋਰਾਂ ਨੇ ਅਲਮਾਰੀ ‘ਚ ਰੱਖੀ ਕਰੀਬ 20-25 ਹਜ਼ਾਰ ਰੁ. ਦੀ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਘਰ ਦੇ ਤਿੰਨੋਂ ਬਾਥਰੂਮਾਂ ‘ਚੋਂ ਟੂਟੀਆਂ ਅਤੇ ਦੋ ਹੀਟ ਕਨਵਰਟਰ ਵੀ ਉਖਾੜ ਸੁੱਟੇ। ਉਨ੍ਹਾਂ ਕਿਹਾ ਕਿ ਚੋਰਾਂ ਨੇ ਬੇਖ਼ੌਫ਼ ਪੂਰੇ ਘਰ ‘ਚ ਫਰੋਲਾ-ਫਰਾਲੀ ਕੀਤੀ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਅੱਖਾਂ ਦਾ ਆਪ੍ਰੇਸ਼ਨ ਹੋਣਾ ਸੀ, ਜਿਸ ਲਈ ਉਸ ਨੇ ਘਰ ‘ਚ ਕੁਝ ਨਕਦੀ ਰੱਖੀ ਹੋਈ ਸੀ। ਇਸੇ ਨਕਦੀ ਨਾਲ ਉਨ੍ਹਾਂ ਆਪਣੇ ਦਵਾਈ ਦੇ ਖ਼ਰਚੇ ਵੀ ਪੂਰੇ ਕਰਨੇ ਸਨ। ਚੋਰੀ ਦੀ ਘਟਨਾ ਨੇ ਪਰਿਵਾਰ ਨੂੰ ਵਿੱਤੀ ਤੇ ਮਾਨਸਿਕ ਦੋਵੇਂ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਘਟਨਾ ਬਾਰੇ ਪਤਾ ਚੱਲਣ ‘ਤੇ ਉਸ ਨੇ ਤੁਰੰਤ ਪੁਲਿਸ ਹੈਲਪਲਾਈਨ ਨੰ. 112 ‘ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਤੇ ਸ਼ਿਕਾਇਤ ਦਰਜ ਕਰਨ ਉਪਰੰਤ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਆਦਰਸ਼ ਇਨਕਲੇਵ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ‘ਚ ਦਹਿਸ਼ਤ ਪਾਈ ਜਾ ਰਹੀ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਹਾਲ ਹੀ ‘ਚ ਚੋਰੀ ਤੇ ਅਪਰਾਧਿਕ ਘਟਨਾਵਾਂ ‘ਚ ਲਗਾਤਾਰ ਵਾਧਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਲਾਕੇ ‘ਚ ਗਸ਼ਤ ਵਧਾਏ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹ ਘਟਨਾ ਸਥਾਨ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ਼ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਘਟਨਾ ਸਥਾਨ ‘ਤੇ ਮਿਲੇ ਸੁਰਾਗਾਂ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਮਾਨਸੀ ਦੀ ਮੌਤ ਲਈ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਹੋਵੇ-ਭਾਜਪਾ ਆਗੂ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫ਼ਲਸਫ਼ੇ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਦਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।