08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੁਕੰਦਪੁਰ ’ਚ 5 ਏਕੜ ਸ਼ਾਮਲਾਤ ਜ਼ਮੀਨ ਹੜੱਪਣ ’ਤੇ ਉਤਾਰੂ ਕੰਪਨੀ ਖ਼ਿਲਾਫ਼ ਲਾਮਬੰਦ ਹੋਈ ਪੰਚਾਇਤ

ਬਿਨਾਂ ਬੋਲੀ ਖਾਤੇ ’ ਚ ਪਾਏ ਪੈਸੇ ਹੋ ਸਕਦੇ ਨੇ ਜ਼ਬਤ , ਪੁਲਿਸ ਕੋਲ ਪੰਚਾਇਤ ਨੇ ਦਰਜ ਕਰਵਾਈ ਸ਼ਿਕਾਇਤ ਡੇਰਾਬੱਸੀ, 7 ਅਗਸਤ (ਰਣਬੀਰ ਸਿੰਘ ਪੜ੍ਹੀ)-ਪਿੰਡ ਮੁਕੰਦਪੁਰ ਵਿਖੇ 5 ਏਕੜ ਪੰਚਾਇਤੀ ਸ਼ਾਮਲਾਤ ਜ਼ਮੀਨ ਦੇ ਕਬਜ਼ੇ ਅਤੇ ਬਰਸਾਤੀ ਨਦੀ ਦੇ ਲਾਂਘੇ ‘ਚ ਗ਼ੈਰ-ਕਾਨੂੰਨੀ ਪੁਲੀਆਂ ਦੀ ਉਸਾਰੀ ਕੀਤੇ ਜਾਣ ਕਾਰਨ ਗ੍ਰਾਮ ਪੰਚਾਇਤ ਅਤੇ ਅਲੈਜ਼ਰ ਕੰਪਨੀ ਵਿਚਾਲੇ ਤਣਾਅ ਚਰਮ ਸੀਮਾ ‘ਤੇ ਪੁੱਜ ਗਿਆ ਹੈ। 3 ਸਾਲ ਦੀ ਠੇਕਾ ਮਿਆਦ ਖ਼ਤਮ ਹੋਣ ਤੋਂ ਬਾਅਦ ਬਿਨਾਂ ਕਿਸੇ ਸਰਕਾਰੀ ਬੋਲੀ ਜਾਂ ਪੰਚਾਇਤੀ ਮਤੇ ਦੇ ਕੰਪਨੀ ਵਲੋਂ ਪੰਚਾਇਤ ਦੇ ਖਾਤੇ ‘ਚ ਜਬਰਨ 1,05,000 ਜਮ੍ਹਾਂ ਕਰਵਾ ਕੇ ਜ਼ਮੀਨ ‘ਤੇ ਕਬਜ਼ਾ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਪੰਚਾਇਤੀ ਰਾਜ ਨਿਯਮਾਂ ਅਨੁਸਾਰ ਬਿਨਾਂ ਖੁੱਲ੍ਹੀ ਬੋਲੀ ਤੋਂ ਜਮ੍ਹਾਂ ਕਰਵਾਈ ਇਹ ਰਕਮ ਗ਼ੈਰ-ਕਾਨੂੰਨੀ ਲੈਣ-ਦੇਣ ਦੇ ਘੇਰੇ ‘ਚ ਆਉਂਦੀ ਹੈ, ਜਿਸ ਨੂੰ ਸ਼ਾਮਲਾਤ ਜ਼ਮੀਨ ਹੜੱਪਣ ਦੀ ਕੋਝੀ ਹਰਕਤ ਮੰਨ ਕੇ ਸਰਕਾਰ ਵਲੋਂ ਜ਼ਬਤ ਕੀਤਾ ਜਾ ਸਕਦਾ ਹੈ।

ਅਜੀਤ ਡੈਸਕ 08-08-2026
ਬਿਨਾਂ ਬੋਲੀ ਖਾਤੇ ’ ਚ ਪਾਏ ਪੈਸੇ ਹੋ ਸਕਦੇ ਨੇ ਜ਼ਬਤ , ਪੁਲਿਸ ਕੋਲ ਪੰਚਾਇਤ ਨੇ ਦਰਜ ਕਰਵਾਈ ਸ਼ਿਕਾਇਤ ਡੇਰਾਬੱਸੀ, 7 ਅਗਸਤ (ਰਣਬੀਰ ਸਿੰਘ ਪੜ੍ਹੀ)-ਪਿੰਡ ਮੁਕੰਦਪੁਰ ਵਿਖੇ 5 ਏਕੜ ਪੰਚਾਇਤੀ ਸ਼ਾਮਲਾਤ ਜ਼ਮੀਨ ਦੇ ਕਬਜ਼ੇ ਅਤੇ ਬਰਸਾਤੀ ਨਦੀ ਦੇ ਲਾਂਘੇ ‘ਚ ਗ਼ੈਰ-ਕਾਨੂੰਨੀ ਪੁਲੀਆਂ ਦੀ ਉਸਾਰੀ ਕੀਤੇ ਜਾਣ ਕਾਰਨ ਗ੍ਰਾਮ ਪੰਚਾਇਤ ਅਤੇ ਅਲੈਜ਼ਰ ਕੰਪਨੀ ਵਿਚਾਲੇ ਤਣਾਅ ਚਰਮ ਸੀਮਾ ‘ਤੇ ਪੁੱਜ ਗਿਆ ਹੈ। 3 ਸਾਲ ਦੀ ਠੇਕਾ ਮਿਆਦ ਖ਼ਤਮ ਹੋਣ ਤੋਂ ਬਾਅਦ ਬਿਨਾਂ ਕਿਸੇ ਸਰਕਾਰੀ ਬੋਲੀ ਜਾਂ ਪੰਚਾਇਤੀ ਮਤੇ ਦੇ ਕੰਪਨੀ ਵਲੋਂ ਪੰਚਾਇਤ ਦੇ ਖਾਤੇ ‘ਚ ਜਬਰਨ 1,05,000 ਜਮ੍ਹਾਂ ਕਰਵਾ ਕੇ ਜ਼ਮੀਨ ‘ਤੇ ਕਬਜ਼ਾ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਪੰਚਾਇਤੀ ਰਾਜ ਨਿਯਮਾਂ ਅਨੁਸਾਰ ਬਿਨਾਂ ਖੁੱਲ੍ਹੀ ਬੋਲੀ ਤੋਂ ਜਮ੍ਹਾਂ ਕਰਵਾਈ ਇਹ ਰਕਮ ਗ਼ੈਰ-ਕਾਨੂੰਨੀ ਲੈਣ-ਦੇਣ ਦੇ ਘੇਰੇ ‘ਚ ਆਉਂਦੀ ਹੈ, ਜਿਸ ਨੂੰ ਸ਼ਾਮਲਾਤ ਜ਼ਮੀਨ ਹੜੱਪਣ ਦੀ ਕੋਝੀ ਹਰਕਤ ਮੰਨ ਕੇ ਸਰਕਾਰ ਵਲੋਂ ਜ਼ਬਤ ਕੀਤਾ ਜਾ ਸਕਦਾ ਹੈ। ਇਸ ਦੇ ਆਧਾਰ ‘ਤੇ ਜ਼ਮੀਨ ‘ਤੇ ਕੀਤਾ ਗਿਆ ਕੋਈ ਵੀ ਦਾਅਵਾ ਕਾਨੂੰਨੀ ਤੌਰ ‘ਤੇ ਰੱਦ ਹੁੰਦਾ ਹੈ। ਬੀ. ਡੀ. ਪੀ. ਓ. ਦਫ਼ਤਰ ਦੇ ਪੰਚਾਇਤ ਅਫ਼ਸਰ ਮਨਦੀਪ ਦਰਦੀ ਨੇ ਸਪੱਸ਼ਟ ਕੀਤਾ ਕਿ ਬਿਨਾਂ ਨਿਯਮਿਤ ਬੋਲੀ ਤੋਂ ਕੋਈ ਵੀ ਧਿਰ ਜ਼ਮੀਨ ਆਪਣੇ ਕੋਲ ਨਹੀਂ ਰੱਖ ਸਕਦੀ ਅਤੇ ਕੰਪਨੀ ਦਾ ਇਹ ਇਕਤਰਫ਼ਾ ਕਦਮ ਸਰਕਾਰੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਦੂਜੇ ਪਾਸੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕੰਪਨੀ ਵਲੋਂ ਆਵਾਜਾਈ ਲਈ ਨਦੀ ਦੇ ਕੁਦਰਤੀ ਵਹਾਅ ‘ਚ ਲਗਾਈਆਂ ਗਈਆਂ ਗ਼ੈਰ-ਕਾਨੂੰਨੀ ਪੁਲੀਆਂ ਕਾਰਨ ਪਿੰਡ ‘ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਬਰਸਾਤੀ ਪਾਣੀ ਖੇਤਾਂ, ਘਰਾਂ ਅਤੇ ਪਿੰਡ ‘ਚ 50 ਲੱਖ ਦੀ ਲਾਗਤ ਨਾਲ ਬਣ ਰਹੇ ਖੇਡ ਸਟੇਡੀਅਮ ਵੱਲ ਮਾਰ ਕਰ ਰਿਹਾ ਹੈ, ਜਿਸ ਨਾਲ ਸਰਕਾਰੀ ਸੰਪਤੀ ਤੇ ਫ਼ਸਲਾਂ ਤਬਾਹੀ ਦੀ ਕਗਾਰ ‘ਤੇ ਪੁੱਜ ਗਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਰਪੰਚ ਸੁਮਨ ਦੇਵੀ ਨੇ ਥਾਣਾ ਡੇਰਾਬੱਸੀ ਵਿਖੇ ਲਿਖਤੀ ਸ਼ਿਕਾਇਤ ਦੇ ਕੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਕਬਜ਼ੇ ਦੀ ਕੋਸ਼ਿਸ਼ ਅਤੇ ਜਨਤਕ ਨੁਕਸਾਨ ਪਹੁੰਚਾਉਣ ਦਾ ਪਰਚਾ ਦਰਜ ਕਰਕੇ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੰਪਨੀ ਦੇ ਐਮ. ਡੀ. ਸੁਰੇਸ਼ ਸ਼ਰਮਾ ਨੇ ਦੋਸ਼ਾਂ ਨੂੰ ਕੀਤਾ ਖਾਰਜ- ਦੂਜੇ ਪਾਸੇ ਅਲੈਜ਼ਰ ਕੰਪਨੀ ਦੇ ਐਮ. ਡੀ. ਸੁਰੇਸ਼ ਸ਼ਰਮਾ ਨੇ ਪੰਚਾਇਤ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜ਼ਮੀਨ ਦੀ ਲੀਜ਼ 31 ਮਾਰਚ ਨੂੰ ਖ਼ਤਮ ਹੋ ਚੁੱਕੀ ਸੀ, ਪਰ ਪੰਚਾਇਤ ਜਾਣ ਬੁੱਝ ਕੇ ਲੀਜ਼ ਦੀ ਮਿਆਦ ਅੱਗੇ ਨਹੀਂ ਵਧਾ ਰਹੀ ਸੀ। ਇਸ ਮਸਲੇ ਦੇ ਹੱਲ ਲਈ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ, ਡੀ. ਡੀ. ਪੀ. ਓ. ਅਤੇ ‘ਇਨਵੈਸਟ ਪੰਜਾਬ’ ਵਿਭਾਗ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੌਕੇ ‘ਤੇ ਜ਼ਮੀਨ ਸਾਢੇ 3 ਏਕੜ ਹੈ, ਜਿਸ ‘ਤੇ ਪੁਲੀ ਬਣੀ ਹੋਈ ਹੈ, ਪਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਹਦਾਇਤਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਪੂਰੇ 4 ਏਕੜ ਦੇ ਪੈਸੇ ਪੰਚਾਇਤ ਦੇ ਖਾਤੇ ‘ਚ ਜਮ੍ਹਾਂ ਕਰਵਾਏ ਹਨ।
ਪਿਛਲੀ ਖ਼ਬਰ ਪਿੰਡ ਪਡਿਆਲਾ ਦੀ ਜ਼ਮੀਨ ਨੂੰ ਆਰ-ਜ਼ੋਨ ’ਚ ਸ਼ਾਮਿਲ ਕਰਨ ਸੰਬੰਧੀ ਜੀਤੀ ਪਡਿਆਲਾ ਨੇ ਗਮਾਡਾ ਦੇ ਸੀ. ਏ. ਨੂੰ ਸੌਂਪਿਆ ਮੰਗ ਪੱਤ... ਅਗਲੀ ਖ਼ਬਰ ਅਫ਼ੀਮ ਸਮੇਤ ਨੇਪਾਲੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।