07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜਾਅਲੀ ਐਪ ਤੇ ਫਰਜ਼ੀ ਕਸਟਮਰ ਕੇਅਰ ਨੰਬਰਾਂ ਰਾਹੀਂ ਤਿੰਨ ਵਿਅਕਤੀਆਂ ਨਾਲ 4.65 ਲੱਖ ਰੁਪਏ ਦੀ ਠੱਗੀ

­ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)- ਸਾਈਬਰ ਠੱਗਾਂ ਨੇ ਜਾਅਲੀ ਅਡਾਨੀ ਗੈਸ ਏ. ਪੀ.

ਅਜੀਤ ਡੈਸਕ 07-08-2026
­ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)- ਸਾਈਬਰ ਠੱਗਾਂ ਨੇ ਜਾਅਲੀ ਅਡਾਨੀ ਗੈਸ ਏ.ਪੀ.ਕੇ ਫਾਈਲ ਅਤੇ ਗੂਗਲ ‘ਤੇ ਫਰਜ਼ੀ ਕਸਟਮਰ ਕੇਅਰ ਨੰਬਰਾਂ ਦਾ ਸਹਾਰਾ ਲੈ ਕੇ ਚੰਡੀਗੜ੍ਹ ਦੇ ਤਿੰਨ ਵਿਅਕਤੀਆਂ ਨਾਲ ਕੁੱਲ 4 ਲੱਖ 65 ਹਜ਼ਾਰ 647 ਰੁਪਏ ਦੀ ਠੱਗੀ ਕੀਤੀ ਗਈ ਹੈ। ਤਿੰਨਾਂ ਮਾਮਲਿਆਂ ਸਬੰਧੀ ਸਾਈਬਰ ਕਰਾਈਮ ਥਾਣਾ ਚੰਡੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ਵਿਚ ਰਾਮਦਰਬਾਰ ਫੇਜ਼-2 ਦੇ ਰਹਿਣ ਵਾਲੇ ਰਜਨੀਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅਡਾਨੀ ਗੈਸ ਦਾ ਬਿੱਲ ਭਰਨ ਲਈ ਉਸ ਨੇ ਇਕ ਜਾਅਲੀ ਅਤੇ ਮਾਲੀਸ਼ੀਅਸ ਏ.ਪੀ.ਕੇ ਫਾਈਲ ਡਾਊਨਲੋਡ ਕਰ ਲਈ। ਇਸ ਤੋਂ ਬਾਅਦ ਸਾਈਬਰ ਠੱਗਾਂ ਨੇ ਉਸ ਦੇ ਖਾਤੇ ਵਿਚੋਂ 1 ਲੱਖ 39 ਹਜ਼ਾਰ 940 ਰੁਪਏ ਕੱਢ ਲਏ। ਦੂਜੇ ਮਾਮਲੇ ਵਿਚ ਸੈਕਟਰ-33 (ਡੀ) ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨਾਲ ਵੀ ਅਡਾਨੀ ਗੈਸ ਦਾ ਬਿੱਲ ਅਦਾ ਕਰਨ ਦੇ ਬਹਾਨੇ ਜਾਅਲੀ ਏ.ਪੀ.ਕੇ ਫਾਈਲ ਰਾਹੀਂ 1 ਲੱਖ 95 ਹਜ਼ਾਰ 698 ਰੁਪਏ ਦੀ ਠੱਗੀ ਕੀਤੀ ਗਈ। ਤੀਜੇ ਮਾਮਲੇ ਵਿਚ ਡੱਡੂ ਮਾਜਰਾ ਦੇ ਰਹਿਣ ਵਾਲੇ ਚਰਨ ਸਿੰਘ ਨੇ ਟਾਟਾ ਕੈਪੀਟਲ ਦਾ ਕਰਜ਼ਾ ਸਮੇਂ ਤੋਂ ਪਹਿਲਾਂ ਬੰਦ (ਫੋਰਕਲੋਜ਼) ਕਰਵਾਉਣ ਲਈ ਗੂਗਲ ‘ਤੇ ਕਸਟਮਰ ਕੇਅਰ ਨੰਬਰ ਖੋਜਿਆ। ਉੱਥੇ ਮਿਲੇ ਇਕ ਨੰਬਰ ‘ਤੇ ਸੰਪਰਕ ਕਰਨ ਉਪਰੰਤ ਸਾਈਬਰ ਠੱਗਾਂ ਨੇ ਉਸ ਨਾਲ 1 ਲੱਖ 30 ਹਜ਼ਾਰ 9 ਰੁਪਏ ਦੀ ਠੱਗੀ ਕਰ ਲਈ। ਤਿੰਨਾਂ ਸ਼ਿਕਾਇਤਾਂ ਦੇ ਆਧਾਰ ‘ਤੇ ਸਾਈਬਰ ਕਰਾਈਮ ਥਾਣਾ ਚੰਡੀਗੜ੍ਹ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਵੰਦੇ ਮਾਤਰਮ ਨੂੰ ਰਾਸ਼ਟਰੀ ਗਾਨ ਦੇ ਬਰਾਬਰ ਕਾਨੂੰਨੀ ਦਰਜਾ ਦੇਣਾ ਹਿੰਦੂਤਵ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ- ਕੇਂਦਰੀ ਸ੍ਰੀ ਗ... ਅਗਲੀ ਖ਼ਬਰ ਹਾਈ ਕੋਰਟ ਤੇ ਪੀ. ਜੀ. ਆਈ. ’ਚ ਨੌਕਰੀਆਂ ਦਿਵਾਉਣ ਦੇ ਨਾਂਅ ’ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।