05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਥੋੜ੍ਹੀ ਜਿਹੀ ਬਾਰਿਸ਼ ਨੇ ਲਾਲੜੂ ਦੇ ਪਟਵਾਰਖਾਨੇ ਨੂੰ ਕੀਤਾ ਜਲ-ਥਲ ਪੁਰਾਣੇ ਰਿਕਾਰਡ ’ਤੇ ਮੰਡਰਾਇਆ ਖ਼ਤਰਾ

ਲਾਲੜੂ, 4 ਅਗਸਤ (ਰਾਜਬੀਰ ਸਿੰਘ)- ਬਰਸਾਤ ਨੇ ਲਾਲੜੂ ਦੇ ਪਟਵਾਰਖਾਨੇ ਦੀ ਮਾੜੀ ਹਾਲਤ ਨੂੰ ਇਕ ਵਾਰ ਮੁੜ ਉਜਾਗਰ ਕਰ ਦਿੱਤਾ ਹੈ। ਬਰਸਾਤ ਦਾ ਪਾਣੀ ਪਟਵਾਰਖਾਨੇ ਦੇ ਅੰਦਰ ਦਾਖ਼ਲ ਹੋ ਗਿਆ, ਜਿਸ ਕਾਰਨ ਦਫ਼ਤਰ ਜਲ-ਥਲ ਹੋ ਗਿਆ ਅਤੇ ਮੁਲਾਜ਼ਮਾਂ ਨੂੰ ਬਾਲਟੀਆਂ ਰਾਹੀਂ ਪਾਣੀ ਬਾਹਰ ਕੱਢਣਾ ਪਿਆ।

ਅਜੀਤ ਡੈਸਕ 05-08-2026
ਲਾਲੜੂ, 4 ਅਗਸਤ (ਰਾਜਬੀਰ ਸਿੰਘ)- ਬਰਸਾਤ ਨੇ ਲਾਲੜੂ ਦੇ ਪਟਵਾਰਖਾਨੇ ਦੀ ਮਾੜੀ ਹਾਲਤ ਨੂੰ ਇਕ ਵਾਰ ਮੁੜ ਉਜਾਗਰ ਕਰ ਦਿੱਤਾ ਹੈ। ਬਰਸਾਤ ਦਾ ਪਾਣੀ ਪਟਵਾਰਖਾਨੇ ਦੇ ਅੰਦਰ ਦਾਖ਼ਲ ਹੋ ਗਿਆ, ਜਿਸ ਕਾਰਨ ਦਫ਼ਤਰ ਜਲ-ਥਲ ਹੋ ਗਿਆ ਅਤੇ ਮੁਲਾਜ਼ਮਾਂ ਨੂੰ ਬਾਲਟੀਆਂ ਰਾਹੀਂ ਪਾਣੀ ਬਾਹਰ ਕੱਢਣਾ ਪਿਆ। ਇਸੇ ਦੌਰਾਨ ਦਫ਼ਤਰੀ ਕੰਮਕਾਜ ਵੀ ਕਾਫੀ ਸਮੇਂ ਲਈ ਪ੍ਰਭਾਵਿਤ ਰਿਹਾ। ਜਾਣਕਾਰੀ ਅਨੁਸਾਰ ਲਾਲੜੂ ਦਾ ਪਟਵਾਰਖਾਨਾ ਪਿਛਲੇ ਕਈ ਦਹਾਕਿਆਂ ਤੋਂ ਇਕ ਪੁਰਾਣੀ ਇਮਾਰਤ ‘ਚ ਚੱਲ ਰਿਹਾ ਹੈ। ਇਮਾਰਤ ਦਾ ਫਰਸ਼ ਗਲੀ ਦੇ ਪੱਧਰ ਤੋਂ ਕਰੀਬ ਇਕ ਫੁੱਟ ਹੇਠਾਂ ਹੋਣ ਕਾਰਨ ਹਰ ਬਰਸਾਤ ‘ਚ ਪਾਣੀ ਅੰਦਰ ਦਾਖ਼ਲ ਹੋ ਜਾਂਦਾ ਹੈ। ਇਸ ਵਾਰ ਵੀ ਬਰਸਾਤ ਦਾ ਪਾਣੀ ਦਫ਼ਤਰ ‘ਚ ਭਰ ਗਿਆ, ਜਿਸ ਨਾਲ ਉੱਥੇ ਸੰਭਾਲ ਕੇ ਰੱਖੇ ਗਏ ਦਹਾਕਿਆਂ ਪੁਰਾਣੇ ਸਰਕਾਰੀ ਰਿਕਾਰਡ ਲਈ ਖ਼ਤਰਾ ਪੈਦਾ ਹੋ ਗਿਆ। ਜੇਕਰ ਸਮੇਂ ਸਿਰ ਪਾਣੀ ਨਾ ਕੱਢਿਆ ਜਾਂਦਾ ਤਾਂ ਮਹੱਤਵਪੂਰਨ ਦਸਤਾਵੇਜਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਸੀ। ਪਾਣੀ ਭਰਨ ਕਾਰਨ ਜਿਥੇ ਦਫ਼ਤਰੀ ਕੰਮਕਾਜ ਠੱਪ ਰਿਹਾ, ਉਥੇ ਹੀ ਜ਼ਮੀਨ ਨਾਲ ਸੰਬੰਧਿਤ ਕੰਮਾਂ ਲਈ ਆਏ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਾਮਰੇਡ ਲਾਭ ਸਿੰਘ, ਕੋਲ ਸਿੰਘ, ਨੰਦ ਕਿਸ਼ੋਰ, ਚੰਦਰਪਾਲ ਅਤੇ ਹੋਰਨਾਂ ਪਤਵੰਤਿਆਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਲੜੂ ਦੇ ਪਟਵਾਰਖਾਨੇ ਲਈ ਨਵੀਂ ਇਮਾਰਤ ਦਾ ਜਲਦ ਤੋਂ ਜਲਦ ਨਿਰਮਾਣ ਕਰਵਾਇਆ ਜਾਵੇ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਤਿਆਰੀਆਂ ਮੁਕੰਮਲ-ਭਾਈ ਚਾਵ... ਅਗਲੀ ਖ਼ਬਰ ਬਲਟਾਣਾ ਹੋਟਲ ਮਾਮਲੇ ’ਚ ਬਲਟਾਣਾ ਚੌਕੀ ਇੰਚਾਰਜ ਲਾਈਨ ਹਾਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।