05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹਰਿਆਣਾ ਵਿਚ ਹੁਣ ਲੋਕਾਂ ਦੇ ਬੂਹੇ ਤੱਕ ਪਹੁੰਚੇਗੀ ਖ਼ਾਧ ਪਦਾਰਥਾਂ ਦੀ ਜਾਂਚ ਸਹੂਲਤ-ਡਾ. ਮਿਸ਼ਰਾ

ਚੰਡੀਗੜ੍ਹ, 4 ਅਗਸਤ (ਰਾਮ ਸਿੰਘ ਬਰਾੜ)- ਖਪਤਕਾਰਾਂ ਦੇ ਹਿੱਤ ਵਿਚ ਇਕ ਅਹਿਮ ਪਹਿਲਕਦਮੀ ਕਰਦਿਆਂ ਹਰਿਆਣਾ ਸਰਕਾਰ ਹੁਣ ਖ਼ਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਨੂੰ ਲੋਕਾਂ ਦੇ ਘਰ-ਬੂਹੇ ਤੱਕ ਪਹੁੰਚਾਏਗੀ। ਇਸ ਦੇ ਤਹਿਤ ਰਾਜ ਵਿੱਚ ਪੰਜ ਫੂਡ ਸੇਫਟੀ ਆਨ ਵ੍ਹੀਲਜ਼ ਮੋਬਾਈਲ ਪ੍ਰਯੋਗਸ਼ਾਲਾਵਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਅਤੇ 28 ਨਵੀਆਂ ਮੋਬਾਈਲ ਫੂਡ ਟੈਸਟਿੰਗ ਲੈਬਾਰਟਰੀ ਵੈਨਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।

ਅਜੀਤ ਡੈਸਕ 05-08-2026
ਚੰਡੀਗੜ੍ਹ, 4 ਅਗਸਤ (ਰਾਮ ਸਿੰਘ ਬਰਾੜ)- ਖਪਤਕਾਰਾਂ ਦੇ ਹਿੱਤ ਵਿਚ ਇਕ ਅਹਿਮ ਪਹਿਲਕਦਮੀ ਕਰਦਿਆਂ ਹਰਿਆਣਾ ਸਰਕਾਰ ਹੁਣ ਖ਼ਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਨੂੰ ਲੋਕਾਂ ਦੇ ਘਰ-ਬੂਹੇ ਤੱਕ ਪਹੁੰਚਾਏਗੀ। ਇਸ ਦੇ ਤਹਿਤ ਰਾਜ ਵਿੱਚ ਪੰਜ ਫੂਡ ਸੇਫਟੀ ਆਨ ਵ੍ਹੀਲਜ਼ ਮੋਬਾਈਲ ਪ੍ਰਯੋਗਸ਼ਾਲਾਵਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਅਤੇ 28 ਨਵੀਆਂ ਮੋਬਾਈਲ ਫੂਡ ਟੈਸਟਿੰਗ ਲੈਬਾਰਟਰੀ ਵੈਨਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਇਸ ਪਹਿਲ ਦੇ ਤਹਿਤ ਆਮ ਨਾਗਰਿਕ ਸਿਰਫ਼ 20 ਰੁਪਏ ਪ੍ਰਤੀ ਨਮੂਨਾ ਫ਼ੀਸ ਦੇ ਕੇ ਆਪਣੇ ਖ਼ਾਧ ਪਦਾਰਥਾਂ ਦੀ ਵਿਗਿਆਨਕ ਜਾਂਚ ਆਪਣੇ ਇਲਾਕੇ ਵਿਚ ਹੀ ਕਰਵਾ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਸ ਪਹਿਲ ਦਾ ਉਦੇਸ਼ ਖਪਤਕਾਰਾਂ ਨੂੰ ਮਿਲਾਵਟੀ ਅਤੇ ਘਟੀਆ ਗੁਣਵੱਤਾ ਵਾਲੇ ਖ਼ਾਧ ਪਦਾਰਥਾਂ ਤੋਂ ਸੁਰੱਖਿਅਤ ਰੱਖਣਾ ਅਤੇ ਰਾਜ ਵਿੱਚ ਖ਼ਾਧ ਸੁਰੱਖਿਆ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੜ ਚਾਲੂ ਕੀਤੀਆਂ ਜਾ ਰਹੀਆਂ ਮੋਬਾਈਲ ਪ੍ਰਯੋਗਸ਼ਾਲਾਵਾਂ ਲੋਕਾਂ ਨੂੰ ਉਨ੍ਹਾਂ ਵੱਲੋਂ ਵਰਤੇ ਜਾਣ ਵਾਲੇ ਖ਼ਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕਰਵਾਉਣ ਦੀ ਸਹੂਲਤ ਦੇਣਗੀਆਂ, ਜਿਸ ਨਾਲ ਰਾਜ ਦੀ ਖ਼ਾਧ ਸੁਰੱਖਿਆ ਪ੍ਰਣਾਲੀ ‘ਤੇ ਜਨਤਕ ਭਰੋਸਾ ਹੋਰ ਮਜ਼ਬੂਤ ਹੋਵੇਗਾ। ਡਾ. ਮਿਸ਼ਰਾ ਨੇ ਕਿਹਾ ਕਿ ਇਹ ਮੋਬਾਈਲ ਪ੍ਰਯੋਗਸ਼ਾਲਾਵਾਂ ਨਿਰੀਖਣ, ਤਿਉਹਾਰਾਂ, ਬਾਜ਼ਾਰਾਂ, ਸਕੂਲਾਂ, ਕਾਲਜਾਂ, ਮੇਲਿਆਂ ਅਤੇ ਵਿਸ਼ੇਸ਼ ਮੁਹਿੰਮਾਂ ਦੌਰਾਨ ਮੌਕੇ ‘ਤੇ ਹੀ ਖ਼ਾਧ ਨਮੂਨਿਆਂ ਦੀ ਜਾਂਚ ਕਰਨ ਵਿੱਚ ਸਮਰੱਥ ਹੋਣਗੀਆਂ। ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਰਾਜ ਸਰਕਾਰ ਦੀ ਇਹ ਰਣਨੀਤੀ ਘਰ-ਬੂਹੇ ‘ਤੇ ਵਿਗਿਆਨਕ ਜਾਂਚ, ਸਖ਼ਤ ਕਾਰਵਾਈ ਅਤੇ ਖਪਤਕਾਰ ਜਾਗਰੂਕਤਾ ਇਨ੍ਹਾਂ ਤਿੰਨਾਂ ਪੱਖਾਂ ‘ਤੇ ਆਧਾਰਿਤ ਹੈ, ਜਿਸ ਨਾਲ ਸੁਰੱਖਿਅਤ ਖ਼ਾਧ ਪ੍ਰਣਾਲੀ ਨੂੰ ਹੱਲਾਸ਼ੇਰੀ ਮਿਲੇਗੀ ਤੇ ਲੋਕ ਵਧੇਰੇ ਜਾਗਰੂਕ ਹੋ ਕੇ ਸਹੀ ਖ਼ਾਧ ਬਦਲਾਅ ਚੁਣ ਸਕਣਗੇ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈ ਪ੍ਰੀਮੀਅਰ ਲੀਗ ਦੇ ਦੂਜੇ ਐਡੀਸ਼ਨ ਦੀ ਹੋਈ ਸਮਾਪਤੀ ਅਗਲੀ ਖ਼ਬਰ ਸੀ. ਬੀ. ਐੱਸ. ਏ.-ਸੀ. ਜੀ. ਸੀ. ਲਾਂਡਰਾਂ ਦੇ ਵਿਦਿਆਰਥੀਆਂ ਦੀ ਆਈ. ਆਈ. ਟੀ. ਬੰਬੇ ਈ-ਸੈੱਲ ਤੇ ਗੂਗਲ ਅੰਬੈਸਡਰ ਵਜੋਂ ਚੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।