ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਲੁਕਸ਼ਿਤਾ ਨਈਅਰ ਦੀ ਯਾਦ ’ਚ ਦੋ ਕਿਤਾਬਾਂ ਲੋਕ ਅਰਪਣ
ਚੰਡੀਗੜ੍ਹ, 3 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਲੁਕਸ਼ਿਤਾ ਨਈਅਰ ਦੀ ਯਾਦ ਵਿਚ ਪ੍ਰਸਿੱਧ ਅਕਾਦਮਿਕ, ਸਾਹਿਤਕ ਵਿਦਵਾਨਾਂ, ਪਰਿਵਾਰ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ‘ਲੁਕਸ਼ਿਤਾ ਦਾ ਲੀਅਰ ਤੇ ਟੂ ਦ ਫਿਨਿਸ਼ ਲਾਈਨ’ ਰਚਨਾਵਾਂ ਰਸਮੀ ਤੌਰ ’ਤੇ ਜਾਰੀ ਕੀਤੀਆਂ ਗਈਆਂ। ਇਹ ਸਮਾਗਮ ਲੁਕਸ਼ਿਤਾ ਨਈਅਰ ਦੇ ਸ਼ਾਨਦਾਰ ਜੀਵਨ ਅਤੇ ਸਾਹਿਤਕ ਯੋਗਦਾਨ ਨੂੰ ਦਿਲੋਂ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ।
ਚੰਡੀਗੜ੍ਹ, 3 ਅਗਸਤ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਲੁਕਸ਼ਿਤਾ ਨਈਅਰ ਦੀ ਯਾਦ ਵਿਚ ਪ੍ਰਸਿੱਧ ਅਕਾਦਮਿਕ, ਸਾਹਿਤਕ ਵਿਦਵਾਨਾਂ, ਪਰਿਵਾਰ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ‘ਲੁਕਸ਼ਿਤਾ ਦਾ ਲੀਅਰ ਤੇ ਟੂ ਦ ਫਿਨਿਸ਼ ਲਾਈਨ’ ਰਚਨਾਵਾਂ ਰਸਮੀ ਤੌਰ ’ਤੇ ਜਾਰੀ ਕੀਤੀਆਂ ਗਈਆਂ। ਇਹ ਸਮਾਗਮ ਲੁਕਸ਼ਿਤਾ ਨਈਅਰ ਦੇ ਸ਼ਾਨਦਾਰ ਜੀਵਨ ਅਤੇ ਸਾਹਿਤਕ ਯੋਗਦਾਨ ਨੂੰ ਦਿਲੋਂ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਲਕਸ਼ਿਤਾ ਦੇ ਜੀਵਨ ਅਤੇ ਪ੍ਰਾਪਤੀਆਂ ਦੀ ਇੱਕ ਸੰਖੇਪ ਯਾਦ ਅਤੇ ਸ਼ਰਧਾਂਜਲੀ ਨਾਲ ਹੋਈ। ਇਸ ਸਮਾਗਮ ਵਿਚ ਪ੍ਰੋ. (ਡਾ.) ਮੀਨਾਕਸ਼ੀ ਗੋਇਲ ਉਪ ਕੁਲਪਤੀ ਪੰਜਾਬ ਯੂਨੀਵਰਸਿਟੀ ਵਿਸੇਸ ਤੌਰ ਤੇ ਪੁੱਜੇ ਸਨ। ਜਿਨ੍ਹਾਂ ਨਾਲ ਪ੍ਰਮੁੱਖ ਬੁਲਾਰਿਆਂ ਵਿਚੋਂ ਪ੍ਰੋ. (ਡਾ.) ਰੇਣੂ ਵਿਗ, ਪ੍ਰੋ. (ਡਾ.) ਵੀਰੇਂਦਰ ਕੁਮਾਰ, ਪ੍ਰੋ. (ਡਾ.) ਦੀਪਤੀ ਗੁਪਤਾ ਅਤੇ ਪ੍ਰੋ. (ਡਾ.) ਰੁਮੀਨਾ ਸੇਠੀ ਸ਼ਾਮਲ ਸਨ। ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਪ੍ਰੋ. ਰੁਮੀਨਾ ਸੇਠੀ ਨੇ ਕਿਤਾਬ ਵਿਚੋਂ ਦੋ ਕਵਿਤਾਵਾਂ ਪੜ੍ਹੀਆਂ ਜੋ ਦੁਰਲੱਭ ਭਾਵਨਾਤਮਕ ਪਰਿਪੱਕਤਾ ਨੂੰ ਉਜਾਗਰ ਕਰਦੀਆਂ ਹਨ। ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਲਕਸ਼ਿਤਾ ਦੀ ਜ਼ਿੰਦਗੀ ਦੀ ਸਮਝ ਉਸ ਦੇ ਸਾਲਾਂ ਤੋਂ ਅੱਗੇ ਸੀ ਤੇ ਉਸ ਦੀ ਕਵਿਤਾ ਜੀਵਨ ਪ੍ਰਤੀ ਉਸ ਦੀ ਵਿਸ਼ਾਲ ਸਮਝ ਨੂੰ ਦਰਸਾਉਂਦੀ ਹੈ। ਇਸ ਮੌਕੇ ’ਤੇ ਲੁਕਸ਼ਿਤਾ ਨਈਅਰ ਦੇ ਪਰਿਵਾਰ ਨੇ ਵਿਦਿਆਰਥੀਆਂ ਵਿਚ ਭਾਸ਼ਣ, ਵਕਾਲਤ, ਜਨਤਕ ਭਾਸ਼ਣ ਅਤੇ ਰਚਨਾਤਮਕ ਲੇਖਣੀ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਲੁਕਸ਼ਿਤਾ ਨਈਅਰ ਸਾਲਾਨਾ ਭਾਸ਼ਣ ਮੁਕਾਬਲਾ ਵਿਚ ਆਪਣ ੇ ਵਲੋਂ ਧੰਨ ਦੀ ਰਾਸ਼ੀ ਦੇ ਕੇ ਸ਼ੁਰੂਆਤ ਕੀਤੀ ਗਈ। ਇਹ ਧੰਨ ਰਾਸ਼ੀ ਉਸ ਦੇ ਮਾਪਿਆਂ, ਸੀਏ (ਡਾ.) ਵਿਕਰਮ ਨਈਅਰ ਵਿੱਤ ਅਤੇ ਵਿਕਾਸ ਅਧਿਕਾਰੀ ਪੀ.ਯੂ ਅਤੇ ਪ੍ਰੋ. ਚੰਚਲ ਨਾਰੰਗ ਯੂ.ਆਈ.ਐਲ.ਐਸ ਪੀ.ਯੂ ਦੁਆਰਾ 21 ਲੱਖ ਰੁਪਏ ਦੇ ਸ਼ੁਰੂਆਤੀ ਯੋਗਦਾਨ ਨਾਲ ਬਣਾਇਆ ਗਿਆ। ਦੱਸਣਯੋਗ ਹੈ ਕਿ ਇਸ ਰਾਸ਼ੀ ਨਾਲ ਸਾਲ ਵਿਚ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿਚ ਚੋਟੀ ਦੇ ਤਿੰਨ ਜੇਤੂਆਂ ਲਈ 51ਹਜ਼ਾਰ, 21ਹਜ਼ਾਰ ਅਤੇ 11 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।