04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਚੰਡੀਗੜ੍ਹ ’ਚ ਗੁਰੂ ਪੂਰਨਿਮਾ ਦੇ ਸ਼ੁੱਭ ਮੌਕੇ ’ਤੇ ਪ੍ਰਾਚੀਨ ਕਲਾ ਕੇਂਦਰ ਵਲੋਂ ਕਰਵਾਈ ਨ੍ਰਿਤ ਦੀ ਸ਼ਾਮ

ਅਜੀਤ ਡੈਸਕ 30-07-2026
ਚੰਡੀਗੜ੍ਹ, 29 ਜੁਲਾਈ (ਅਜਾਇਬ ਸਿੰਘ ਔਜਲਾ)- ਪਵਿੱਤਰ ਗੁਰੂ-ਸ਼ਿਸ਼ਯ ਪਰੰਪਰਾ ਭਾਰਤੀ ਸ਼ਾਸਤਰੀ ਕਲਾਵਾਂ ਵਿੱਚ ਬਹੁਤ ਮਹੱਤਵ ਰੱਖਦੀ ਹੈ। ਗੁਰੂ ਪੂਰਨਿਮਾ ਇਕ ਤਿਉਹਾਰ ਹੈ ਜੋ ਆਪਣੇ ਗੁਰੂ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸ਼ਰਧਾ ਪ੍ਰਗਟ ਕਰਨ ਲਈ ਸਮਰਪਿਤ ਹੈ, ਜੋ ਗਿਆਨ, ਕਦਰਾਂ-ਕੀਮਤਾਂ ਅਤੇ ਕਲਾਤਮਕ ਬੁੱਧੀ ਪ੍ਰਦਾਨ ਕਰਦੇ ਹਨ। ਇਸ ਸ਼ੁੱਭ ਮੌਕੇ ਨੂੰ ਯਾਦ ਕਰਦੇ ਹੋਏ, ਪ੍ਰਾਚੀਨ ਕਲਾ ਕੇਂਦਰ ਆਪਣੇ ਐਮ.ਐਲ. ਕੋਸਰ ਆਡੀਟੋਰੀਅਮ, ਸੈਕਟਰ 35, ਚੰਡੀਗੜ੍ਹ ਵਿਖੇ ਨ੍ਰਿਤ ਪੇਸ਼ਕਾਰੀਆਂ ਦੀ ਸ਼ਾਮ ਕਰਵਾਈ ਗਈ।
ਇਸ ਪ੍ਰੋਗਰਾਮ ਵਿਚ ਕੇਂਦਰ ਵਿਖੇ ਵੱਖ-ਵੱਖ ਨ੍ਰਿਤ ਵਿਸ਼ਿਆਂ ਵਿਚ ਸਿਖਲਾਈ ਲੈ ਰਹੇ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ, ਨੌਜਵਾਨ ਚੇਲਿਆਂ ਨੇ ਆਪਣੇ ਗੁਰੂਆਂ ਨੂੰ ਆਪਣੀ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਪ੍ਰਾਪਤ ਕੀਤੇ ਕਲਾਤਮਕ ਗਿਆਨ ਦਾ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਾਂ ਨੇ ਗੁਰੂ-ਸ਼ਿਸ਼ਯ ਪਰੰਪਰਾ ਦੇ ਸਾਰ ਨੂੰ ਸੁੰਦਰਤਾ ਨਾਲ ਦਰਸਾਇਆ। ਵਿਦਿਆਰਥੀਆਂ ਨੇ ਨ੍ਰਿਤ ਦੇ ਮਾਧਿਅਮ ਰਾਹੀਂ ਆਪਣੇ ਅਧਿਆਪਕਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ। ਇਸ ਮੌਕੇ ’ਤੇ ਆਪਣੇ ਸ਼ਗਿਰਦਾਂ ਨੂੰ ਉਤਸ਼ਾਹਿਤ ਕਰਨ ਅਤੇ ਆਸ਼ੀਰਵਾਦ ਦੇਣ ਲਈ ਗੁਰੂ ਡਾ. ਸ਼ੋਭਾ ਕੋਸਰ, ਗੁਰੂ ਯੋਗੇਸ਼ ਸ਼ਰਮਾ, ਸ਼੍ਰੀਮਤੀ ਰਾਖੀ ਅਤੇ ਗੁਰੂ ਲੀਸਾ ਮੋਹੰਤੀ।
ਮਨਮੋਹਕ ਸ਼ਾਸਤਰੀ ਨਾਚ ਪ੍ਰਦਰਸ਼ਨਾਂ ਦੀ ਇਕ ਲੜੀ ’ਚ ਸ਼ਾਮਲ ਸਨ। ਕਥਕ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ, ਆਪਣੀ ਪ੍ਰਤਿਭਾ ਅਤੇ ਸਮਰਪਣ ਲਈ ਨਿੱਘੀ ਪ੍ਰਸ਼ੰਸਾ ਤਾੜੀਆਂ ਦੇ ਰੂਪ ਵਿਚ ਖੱਟੀ।
ਪ੍ਰੋਗਰਾਮ ਦੀ ਸ਼ੁਰੂਆਤ ਮੈਕਸੀਕੋ ਦੀ ਇਕ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਗੁਰੂ ਲੀਸਾ ਮੋਹੰਤੀ ਦੀ ਸ਼ਗਿਰਦ ਰਾਰਾਮੁਰੀ ਦੁਆਰਾ ਇਕ ਮਨਮੋਹਕ ਓ.ਡੀ.ਸੀ ਨਾਚ ਨਾਲ ਹੋਈ। ਉਪਰੰਤ ਗੁਰੂ ਯੋਗੇਸ਼ ਸ਼ਰਮਾ ਦੀ ਇਕ ਸ਼ਗਿਰਦ ਆਸ਼ੀ ਦੁਆਰਾ ਤਾਲ ਧਮਾਰ ਵਿਚ ਇਕ ਸੁੰਦਰ ਕੱਥਕ ਪੇਸ਼ਕਾਰੀ ਦੇ ਕੇ ਚੰਗੀ ਵਾਹਵਾ ਹਾਸਲ ਕੀਤੀ।
ਅਗਲੇ ਹਿੱਸੇ ਵਿਚ ਰਾਖੀ ਦੇ ਸ਼ਗਿਰਦ ਨੇ ਪੰਚਮ ਵਿਚ ਇਕ ਰਵਾਇਤੀ ਕੱਥਕ ਰਚਨਾ ਪੇਸ਼ ਕੀਤੀ, ਜਿਸ ਵਿਚ ਭਗਤੀ ਰਚਨਾ ‘ਗੁਰੂ ਚਰਨ ਕਮਲ ਵੰਦਨ ਕਰ ਲੋ’ ’ਤੇ ਅਧਾਰਤ ਇਕ ਰੂਹਾਨੀ ਗੁਰੂ ਵੰਦਨਾ ਪੇਸ਼ ਕੀਤੀ ਗਈ।
ਪ੍ਰੋਗਰਾਮ ਦੀ ਸਮਾਪਤੀ ਗੁਰੂ ਯੋਗੇਸ਼ ਸ਼ਰਮਾ ਦੇ ਸ਼ਗਿਰਦਾਂ ਉੱਨਤੀ ਸ਼ਰਮਾ ਅਤੇ ਲਕਸ਼ਯ ਪੰਵਾਰ ਦੁਆਰਾ ਇਕ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਹੋਇਆ।
ਪ੍ਰੋਗਰਾਮ ਦੇ ਆਖੀਰ ਵਿਚ, ਪ੍ਰਾਚੀਨ ਕਲਾ ਕੇਂਦਰ ਦੀ ਰਜਿਸਟਰਾਰ ਡਾ. ਸ਼ੋਭਾ ਕੋਸਰ ਨੇ ਸਾਰੇ ਗੁਰੂਆਂ ਨੂੰ ਭਾਰਤੀ ਸ਼ਾਸਤਰੀ ਕਲਾਵਾਂ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਜ਼ੀਰਕਪੁਰ ਵਿਖੇ ਸੁਨਿਆਰੇ ਨੂੰ ਲੁੱਟਣ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਗਗਨਦੀਪ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਅਗਲੀ ਖ਼ਬਰ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ‘ਆਪ’ ਸਰਕਾਰ-ਡਾ. ਦਲਜੀਤ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।