04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ‘ਆਪ’ ਸਰਕਾਰ-ਡਾ. ਦਲਜੀਤ ਸਿੰਘ ਚੀਮਾ

ਅਜੀਤ ਡੈਸਕ 30-07-2026
ਚੰਡੀਗੜ੍ਹ, 29 ਜੁਲਾਈ (ਪ੍ਰੋ. ਅਵਤਾਰ ਸਿੰਘ) - ਸੂਬੇ ਦੇ ਕਈ ਸ਼ਹਿਰਾਂ ਵਿਚ ਸਫਾਈ ਮੁਲਾਜ਼ਮਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ ਅਤੇ ਆਮ ਲੋਕ ਇਸ ਦਾ ਅਸਰ ਝੱਲ ਰਹੇ ਹਨ ਤੇ ਸਰਕਾਰ ਵਲੋਂ ਹੜਤਾਲ ਖ਼ਤਮ ਹੋਣ ਦੇ ਦਾਅਵੇ ਹਕੀਕਤ ਤੋਂ ਉਲਟ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਝੂਠੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਥਾਂ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।
ਡਾ. ਚੀਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਨ੍ਹਾਂ ਨੂੰ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਕਿ ਨੰਗਲ ਅਤੇ ਰੂਪਨਗਰ ਵਿਚ ਵੀ ਸਫਾਈ ਮੁਲਾਜ਼ਮ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਕਈ ਖੇਤਰਾਂ ਵਿਚ ਸਫਾਈ ਸੇਵਕਾਂ ਦਾ ਸੰਘਰਸ਼ ਜਾਰੀ ਹੈ ਤਾਂ ਸਰਕਾਰ ਵਲੋਂ ਹੜਤਾਲ ਖ਼ਤਮ ਹੋਣ ਦੇ ਦਾਅਵੇ ਸਥਿਤੀ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦੇ। ਸਰਕਾਰ ਨੂੰ ਮਿਉਂਸਪਲ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਗੁਰੂ ਪੂਰਨਿਮਾ ਦੇ ਸ਼ੁੱਭ ਮੌਕੇ ’ਤੇ ਪ੍ਰਾਚੀਨ ਕਲਾ ਕੇਂਦਰ ਵਲੋਂ ਕਰਵਾਈ ਨ੍ਰਿਤ ਦੀ ਸ਼ਾਮ ਅਗਲੀ ਖ਼ਬਰ ਫਰੀਦਾਬਾਦ ’ਚ ਨਕਲੀ ਪ੍ਰੋਪੀਲੀਨ ਗਲਾਈਕੋਲ ਰੈਕੇਟ ਦਾ ਪਰਦਾਫਾਸ਼, ਮੈਨੇਜਰ ਗ੍ਰਿਫ਼ਤਾਰ-ਡਾ. ਸੁਮਿਤਾ ਮਿਸ਼ਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।