10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਜਗਨਨਾਥ ਰੱਥ ਯਾਤਰਾ ’ਚ ਉਮੜਿਆ ਸ਼ਰਧਾਲੂਆਂ ਦਾ ਜਨ ਸੈਲਾਬ

ਅਜੀਤ ਡੈਸਕ 17-07-2026
ਚੰਡੀਗੜ੍ਹ, 16 ਜੁਲਾਈ (ਅਜਾਇਬ ਸਿੰਘ ਔਜਲਾ)- ਉਤਕਲ ਸੰਸਕ੍ਰਿਤੀ ਸੰਘ ਵਲੋਂ ਜਗਨਨਾਥ ਮੰਦਿਰ ਸੈਕਟਰ-31 ਤੋਂ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਥਾਵਾਂ ’ਤੇ ਪਹੰੁਚੇ ਇਸ ਰਥ ਦਾ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਪੂਰੇ ਮਾਰਗ ਦੌਰਾਨ ‘ਜੈ ਜਗਨਨਾਥ’ ਅਤੇ ‘ਹਰੇ ਕ੍ਰਿਸ਼ਨਾ’ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ। ਪੂਜਾ ਕਰਨ ਤੋਂ ਬਾਅਦ ਦੁਪਹਿਰ ਬਾਅਦ 1 ਵਜੇ ਸ਼ੁਰੂ ਹੋਈ ਰਥ ਯਾਤਰਾ ਸੈਕਟਰ-31 ਸਥਿਤ ਸ੍ਰੀ ਜਗਨਨਾਥ ਮੰਦਰ ਤੋਂ ਸ਼ੁਰੂ ਹੋ ਕੇ ਸੈਕਟਰ-32, 29, 30, 20, 21, 34, 44, 45, ਸੈਕਟਰ-47 ਤੋਂ ਹੁੰਦੀ ਹੋਈ ਸੈਕਟਰ-31 ਸਥਿਤ ਮੰਦਰ ਵਿਚ ਜਾ ਕੇ ਸੰਪੰਨ ਹੋਈ। ਰਥ ਯਾਤਰਾ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਵੱਲੋ ਜਗਨਨਾਥ ਦੇ ਜੈਕਾਰੇ ਲਗਾਉਂਦੇ ਹੋਏ ਉਨ੍ਹਾਂ ਦਾ ਗੁਣਗਾਨ ਕਰਦਿਆਂ ਭਗਵਾਨ ਜਗਨਨਾਥ ਦੇ ਰੱਖ ਨੂੰ ਮੋਟੇ-ਮੋਟੇ ਰੱਸਿਆਂ ਨਾਲ ਖਿੱਚਿਆ ਜਾ ਰਿਹਾ ਸੀ। ਇਸ ਮੌਕੇ ਕਮੇਟੀ ਦੇ (ਸਕੱਤਰ ਐਸ.ਕੇ. ਨਾਇਕ ਨੇ ਦੱਸਿਆ ਕਿ 17 ਤੋਂ 24 ਜੁਲਾਈ ਤੱਕ ਮੰਦਿਰ ਵਿਚ ਰੋਜ਼ਾਨਾ ਸ਼ਾਮ 8 ਤੋਂ 10 ਵਜੇ ਤੱਕ ਭਜਨ ਕੀਰਤਨ ਹੋਵੇਗਾ।
ਪਿਛਲੀ ਖ਼ਬਰ ਐੱਲ. ਐੱਮ. ਥਾਪਰ ਸਕੂਲ ਆਫ਼ ਮੈਨੇਜਮੈਂਟ ਨੇ ਐੱਮ. ਬੀ. ਏ. ਬੈਚ ਦਾ ਸਵਾਗਤ ‘ਆਰੰਭ-2026’ ਦੇ ਉਦਘਾਟਨ ਸਮਾਰੋਹ ਨਾਲ ਕੀਤਾ ਅਗਲੀ ਖ਼ਬਰ ਬੀਬੀ ਰਾਮੂਵਾਲੀਆ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨੂੰ ਲੈ ਕੇ ‘ਸਵੱਛ ਭਾਰਤ ਅਭਿਆਨ’ ਤਹਿਤ ਸਫ਼ਾਈ ਮੁਹਿੰਮ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।