08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਲਾਇਨਜ਼ ਕਲੱਬ ਖਰੜ ਉਮੰਗ ਵਲੋਂ ਡਾਕਟਰਾਂ ਦਾ ਸਨਮਾਨ

ਅਜੀਤ ਡੈਸਕ 10-07-2026
ਖਰੜ, 9 ਜੁਲਾਈ (ਜੰਡਪੁਰੀ)-ਲਾਇਨਜ਼ ਕਲੱਬ ਖਰੜ ਉਮੰਗ ਵਲੋਂ ‘ਰਾਸ਼ਟਰੀ ਡਾਕਟਰ ਦਿਵਸ’ ਮੌਕੇ ਡਾ. ਗੁਰਸੇਵਕ ਸਿੰਘ, ਡਾ. ਗੌਰਵ ਭੁੱਟਾ, ਡਾ. ਕਮਲਦੀਪ ਬੈਂਸ, ਡਾ. ਸਾਰੀਕਾ, ਡਾ. ਨਿਤਿਨ ਸੇਠੀ, ਡਾ. ਸਵਾਤੀ ਸੈਣੀ ਅਤੇ ਡਾ. ਸਮਿਧੀ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਅਤੇ ਮਨੁੱਖਤਾ ਪ੍ਰਤੀ ਸਮਰਪਣ ਲਈ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਲਾਇਨਜ਼ ਕਲੱਬ ਖਰੜ ਉਮੰਗ ਦੇ ਪ੍ਰਧਾਨ ਅਮਨਦੀਪ ਨੇ ਕਲੱਬ ਦੇ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮਿਲ ਕੇ ਡਾਕਟਰਾਂ ਨੂੰ ਸਨਮਾਨ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ‘ਚ ਪ੍ਰਧਾਨ ਅਮਨਦੀਪ ਨੇ ਕਿਹਾ ਕਿ ਡਾਕਟਰ ਸਮਾਜ ਦੇ ਅਸਲ ਹੀਰੋ ਹਨ, ਜੋ ਦਿਨ-ਰਾਤ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਯੋਗਦਾਨ ਸਮਾਜ ਲਈ ਅਨਮੋਲ ਹੈ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਅਰੁਣ ਜਿੰਦਲ, ਖ਼ਜ਼ਾਨਚੀ ਨਰੇਸ਼ ਚੰਦ ਸਿੰਗਲਾ, ਪ੍ਰਾਜੈਕਟ ਚੇਅਰਮੈਨ ਜਤਿੰਦਰ ਡਾਲਮੋਤਰਾ, ਰਾਜ ਕੁਮਾਰ, ਕੋਆਰਡੀਨੇਟਰ ਤੇਜਿੰਦਰ ਸਿੰਘ ਤੇ ਰਾਕੇਸ਼ ਗੁਪਤਾ ਸਮੇਤ ਕਲੱਬ ਦੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਈ ਭਾਰਤ ਵਲੋਂ ਜ਼ਿਲ੍ਹੇ ‘ਚ 15 ਅਗਸਤ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ਼ ਰਜਿਸਟ੍ਰੇਸ਼ਨ ਮੁਹਿੰਮ ਅਗਲੀ ਖ਼ਬਰ ਗੁਰਿੰਦਰ ਸਿੰਘ ਖਿਜ਼ਰਾਬਾਦ ਪੰਜਾਬ ਦੇ ਜੁਆਇੰਟ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।