08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਚੰਡੀਗੜ੍ਹ ’ਚ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਦੀਆਂ 5 ਮਹਿਲਾਵਾਂ ਵਲੋਂ ਮਰਨ ਵਰਤ ਜਾਰੀ

ਅਜੀਤ ਡੈਸਕ 10-07-2026
ਚੰਡੀਗੜ੍ਹ, 9 ਜੁਲਾਈ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਸੈਕਟਰ-27 ਵਿਖੇ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਦੀਆਂ 5 ਮਹਿਲਾਵਾਂ ਵਲੋਂ ਮਰਨ ਵਰਤ ਨਿਰੰਤਰ ਜਾਰੀ ਹੈ। ਅੱਜ ਵੀ ਦੰਗਾਂ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਜੁੜੇ ਮਰਦ ਤੇ ਮਹਿਲਾਵਾਂ ਵਲੋਂ ਰੋਸ ਪ੍ਰਗਟਾਉਂਦੇ ਹੋਏ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ।ਇਸ ਮੌਕੇ ਮਰਨ ਵਰਤ ’ਤੇ ਬੈਠੀ ਮਹਿਲਾਂ ਵਲੋਂ ਆਤਮ ਦਾਹ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੌਕੇ ’ਤੇ ਬੈਠੇ ਲੋਕਾਂ ਵਲੋਂ ਰੋਕ ਲਿਆ ਗਿਆ।ਇਸ ਮੌਕੇ ’ਤੇ ਸੁਰਜੀਤ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਰਾਜਪਾਲ ਪੰਜਾਬ ਵਲੋਂ 2 ਵਾਰ ਮਿਲਣ ਦਾ ਸਮਾ ਦੇ ਕੇ ਰੱਦ ਕੀਤਾ ਗਿਆ, ਜਿਸ ਪ੍ਰਤੀ ਦੰਗਾਂ ਪੀੜਤ ਪਰਿਵਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਪਾਲ ਦੇ ਏ.ਡੀ.ਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫ਼ੋਨ ਚੱਕਾ ਤੇ ਨਾ ਹੀ ਕੋਈ ਤਸੱਲੀਬਖਸ ਜਵਾਬ ਮਿਲਿਆ ਹੈ, ਜਿਸ ਕਰਕੇ ਦੰਗਾਂ ਪੀੜਤ ਸੁਸਾਇਟੀ ਨੇ ਫ਼ੈਸਲਾ ਕੀਤਾ ਹੈ ਕੱਲ੍ਹ 11 ਵਜੇ ਤੱਕ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਨੂੰ ਮਿਲਣ ਦਾ ਸਮਾਂ ਨਾ ਦਿੱਤਾ ਗਿਆ, ਤਾਂ ਸੁਸਾਇਟੀ ਵਲੋਂ ਕੱਲ੍ਹ 11 ਵਜੇ ਇਕ ਰੋਸ ਮਾਰਚ ਗਵਰਨਰ ਹਾਊਸ (ਲੋਕ ਭਵਨ) ਤੱਕ ਕੱਢਿਆ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ, ਬੀਬੀ ਗੁਰਦੀਪ ਕੌਰ ਉਪ-ਪ੍ਰਧਾਨ, ਰਾਣੀ ਧਾਲੀਵਾਲ, ਦਲਜੀਤ ਸਿੰਘ ਸੋਨੀ, ਸਤਨਾਮ ਸਿੰਘ ਸੱਤਾ, ਸੁਖਵਿੰਦਰ ਸਿੰਘ ਭਾਟੀਆ ਚੰਡੀਗੜ੍ਹ, ਇੰਦਰਪਾਲ ਸਿੰਘ ਵਿੱਕੀ, ਮਾਨ ਸਿੰਘ, ਕਸ਼ਮੀਰ ਸਿੰਘ ਰਈਆ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਕੌਰ ਤੇ ਗੁਰਦੇਵ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਵਰਤਣ ਵਾਲੇ ਖਪਤਕਾਰ ਹੋਣ ਸਾਵਧਾਨ - ਸੀ. ਪੀ. ਡੀ. ਐੱਲ. ਅਗਲੀ ਖ਼ਬਰ 6 ਮਹੀਨਿਆਂ ਵਿਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।