25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸੜਕਾਂ ’ਤੇ ਹਰ ਰੋਜ਼ ਲੱਗਦੇ ਜਾਮ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ

ਅਜੀਤ ਡੈਸਕ 09-07-2026
ਚੰਡੀਗੜ੍ਹ, 8 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਸ਼ਹਿਰ ਦੇ ਸੈਕਟਰ 26 ਸਥਿਤ ਪ੍ਰਸਿੱਧ ਸਬਜ਼ੀ ਮੰਡੀ ਇਲਾਕੇ ਵਿਚ ਰੋਜ਼ ਸੜਕ ’ਤੇ ਲੱਗ ਰਹੇ ਲੰਬੇ ਲੰਮੇ ਜਾਮ ਤੋਂ ਲੋਕ ਪੇ੍ਰਸ਼ਾਨ ਹੋ ਰਹੇ ਹਨ। ਸੜਕ ਬੰਦ ਰਹਿਣ ਕਾਰਨ ਸਕੂਲ ਜਾਣ ਵਾਲੇ ਬੱਚੇ, ਕੰਮ ਕਰਨ ਵਾਲੇ ਲੋਕ, ਮਰੀਜ਼ ਅਤੇ ਕਾਰੋਬਾਰੀ ਘੰਟਿਆਂ ਬੱਧੀ ਫਸੇ ਰਹੇ। ਸੜਕ ਜਾਮ ਤੋਂ ਪ੍ਰੇਸ਼ਾਨ ਸਥਾਨਕ ਨਿਵਾਸੀ ਗੋਪਾਲ ਅਤਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ’ਤੇ ਲੱਗ ਰਹੇ ਜਾਮ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਸੜਕ ’ਤੇ ਆਰਾਮ ਦਾਇਕ ਆਵਾਜਾਈ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਟਰੈਫਿਕ ਪ੍ਰਬੰਧਨ ਨੂੰ ਮਜ਼ਬੂਤ ਕਰਨ, ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਜਨਤਕ ਸਹੂਲਤ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਸ੍ਰੀ ਅਤਰੀ ਨੇ ਸੈਕਟਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਆਵਾਜਾਈ ਵਿਵਸਥਾ ਸੁਚਾਰੂ ਢੰਗ ਨਾਲ ਕੰਮ ਕਰ ਸਕੇ।
ਪਿਛਲੀ ਖ਼ਬਰ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਕਰਮਚਾਰੀਆਂ ਦੀਆਂ ਪੈਂਡਿੰਗ ਮੰਗਾਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਅਗਲੀ ਖ਼ਬਰ ਸੀ. ਪੀ. ਡਬਲਿਊ. ਡੀ. ਦੇ ਆਊਟਸੋਰਸ ਕਲਰਕ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।