11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾਉਣ ਵਾਲੇ ਨੂੰ 10 ਹਜ਼ਾਰ ਜੁਰਮਾਨਾ, 4 ਦਿਨ ਟਰੈਫਿਕ ਪੁਲਿਸ ਨਾਲ ਕਰੇਗਾ ਕਮਿਊਨਿਟੀ ਸਰਵਿਸ

ਅਜੀਤ ਡੈਸਕ 08-07-2026
ਚੰਡੀਗੜ੍ਹ, 7 ਜੁਲਾਈ (ਕਪਿਲ ਵਧਵਾ)–ਚੰਡੀਗੜ੍ਹ ਟਰੈਫਿਕ ਪੁਲਿਸ ਨੇ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਅਤੇ ਡਿਊਟੀ ‘ਤੇ ਤਾਇਨਾਤ ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।
ਇਹ ਘਟਨਾ 4/5 ਜੁਲਾਈ ਦੀ ਦਰਮਿਆਨੀ ਰਾਤ ਸੈਕਟਰ-34/35 ਡਿਵਾਈਡਿੰਗ ਰੋਡ ‘ਤੇ ਲਗਾਏ ਡਰੰਕ ਐਂਡ ਡਰਾਈਵ ਨਾਕੇ ਦੌਰਾਨ ਵਾਪਰੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਬੀ.-08-ਨੰਬਰੀ ਕਾਰ ਨੂੰ ਜਾਂਚ ਲਈ ਰੋਕਿਆ ਗਿਆ ਤਾਂ ਡਰਾਈਵਰ ਲਵਜੋਤ ਸਿੰਘ (26), ਵਾਸੀ ਪਿੰਡ ਗੋਸਲਾਂ, ਸਮਰਾਲਾ ਦੇ ਬ੍ਰੇਥ ਐਨਾਲਾਈਜ਼ਰ ਟੈਸਟ ਵਿਚ 238 ਮਿਲੀਗ੍ਰਾਮ ਪ੍ਰਤੀ 100 ਮਿਲੀਲੀਟਰ ਖੂਨ ਅਲਕੋਹਲ ਪਾਈ ਗਈ, ਜੋ ਨਿਰਧਾਰਤ ਸੀਮਾ 30 ਮਿਲੀਗ੍ਰਾਮ ਤੋਂ ਕਈ ਗੁਣਾ ਵੱਧ ਸੀ। ਦੋਸ਼ ਹੈ ਕਿ ਉਸ ਅਤੇ ਉਸ ਦੇ ਸਾਥੀ ਗਗਨਪ੍ਰੀਤ ਸਿੰਘ (27), ਵਾਸੀ ਪਿੰਡ ਓਟਾਲਾਂ, ਸਮਰਾਲਾ ਨੇ ਵਾਹਨ ਦੇ ਦਸਤਾਵੇਜ਼ ਦਿਖਾਉਣ ਤੋਂ ਇਨਕਾਰ ਕਰਦਿਆਂ ਮਹਿਲਾ ਟਰੈਫਿਕ ਮਾਰਸ਼ਲ ਸੁਖਜੀਤ ਕੌਰ ਅਤੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਕਰਵਾਇਆ ਗਿਆ ਅਤੇ ਵਾਹਨ ਜ਼ਬਤ ਕਰ ਲਿਆ ਗਿਆ। ਬਾਅਦ ਵਿਚ ਅਦਾਲਤ ਵਿਚ ਡਰੰਕ ਐਂਡ ਡਰਾਈਵ ਦੇ ਮਾਮਲੇ ਵਿਚ ਦੋਸ਼ੀ ਵਲੋਂ ਗੁਨਾਹ ਕਬੂਲ ਕਰਨ ‘ਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ। ਇਸ ਦੇ ਨਾਲ ਹੀ ਚਾਰ ਦਿਨ ਟਰੈਫਿਕ ਪੁਲਿਸ ਨਾਲ ਕਮਿਊਨਿਟੀ ਸਰਵਿਸ ਕਰਨ ਅਤੇ ਡਰਾਈਵਿੰਗ ਲਾਇਸੈਂਸ ਤਿੰਨ ਮਹੀਨੇ ਲਈ ਮੁਅੱਤਲ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਪਿਛਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 168ਵਾਂ ਦਿਨ ਪੰਜਾਬ ਪੁਲਿਸ ਵਲੋਂ ਲਗਪਗ 1000 ਥਾਈਂ ਛਾਪੇਮਾਰੀ, 597 ਕਾਬੂ ਅਗਲੀ ਖ਼ਬਰ ਡਿਜੀਟਲ ਇਕੋਸਿਸਟਮ ’ਚ ਡਾਟਾ ਸੁਰੱਖਿਆ ਤੇ ਗੁਪਤਤਾ ਸਾਡੀ ਸਰਵਉੱਚ ਤਰਜੀਹ-ਸਿੱਖਿਆ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।