05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੀ. ਏ. ਦੀ ਪੜ੍ਹਾਈ ਕੋਈ ਸਾਧਾਰਨ ਕੋਰਸ ਨਹੀਂ-ਮੁੱਖ ਮੰਤਰੀ

ਅਜੀਤ ਡੈਸਕ 05-07-2026

ਚੰਡੀਗੜ੍ਹ, 4 ਜੁਲਾਈ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਅੱਜ ਦੇਸ਼ ਵਿਚ ਹਰ ਮਹੀਨੇ ਰਿਕਾਰਡ ਜੀ. ਐਸ. ਟੀ. ਕਲੈਕਸ਼ਨ ਹੋ ਰਿਹਾ ਹੈ, ਜੋ ਦੇਸ਼ ਦੀ ਵਧ ਰਹੀ ਆਰਥਿਕ ਤਾਕਤ ਦਾ ਪ੍ਰਤੀਕ ਹੈ। ਇਸ ਟੈਕਸ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿਚ ਚਾਰਟਰਡ ਅਕਾਊਂਟੈਂਟਸ (ਸੀ. ਏ.) ਦਾ ਵੱਡਾ ਯੋਗਦਾਨ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਵਲੋਂ ਪੰਚਕੂਲਾ ਵਿਚ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਲਈ 5 ਏਕੜ ਜ਼ਮੀਨ ਦੀ ਮੰਗ ’ਤੇ ਮੁੱਖ ਮੰਤਰੀ ਨੇ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਨਿਚਰਵਾਰ ਨੂੰ ਇੰਦਰ ਧਨੁਸ਼ ਆਡੀਟੋਰੀਅਮ ਵਿਚ ਸੀ. ਏ. ਵਿਦਿਆਰਥੀਆਂ ਦੇ ਰਾਸ਼ਟਰੀ ਸੰਮੇਲਨ ‘‘ਪ੍ਰਗਿਆਨ 2026‘ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੀਪ ਜਗਾ ਕੇ ਸੰਮੇਲਨ ਦੀ ਸ਼ੁਰੂਆਤ ਕੀਤੀ। ਸੀ. ਏ. ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿਚ ਸੀ. ਏ. ਦਾ ਯੋਗਦਾਨ ਮਹੱਤਵਪੂਰਨ ਹੈ। ਵਿਕਸਿਤ ਭਾਰਤ ਦੀ ਜੋ ਆਰਥਿਕ ਇਮਾਰਤ ਖੜ੍ਹੀ ਹੋਵੇਗੀ, ਉਸ ਦਾ ਨਕਸ਼ਾ ਤੇ ਉਸ ਦਾ ਬਲੂਪ੍ਰਿੰਟ ਤੁਸੀਂ ਨੌਜਵਾਨ ਸਾਥੀ ਹੀ ਤਿਆਰ ਕਰੋਗੇ। ਉਨ੍ਹਾਂ ਕਿਹਾ ਕਿ ਦੁਨੀਆ ਲਈ ਸੀ. ਏ. ਸਿਰਫ਼ ਦੋ ਅੱਖਰ ਹੋ ਸਕਦੇ ਹਨ ਪਰ ਸੀ. ਏ. ਦੀ ਪੜ੍ਹਾਈ ਕੋਈ ਸਾਧਾਰਨ ਕੋਰਸ ਨਹੀਂ ਹੈ। ਇਹ ਇਕ ਕਠਿਨ ਸਾਧਨਾ ਤੇ ਤਪੱਸਿਆ ਹੈ। ਇਸ ਮੌਕੇ ਚੇਅਰਮੈਨ ਬੋਰਡ ਆਫ਼ ਸਟੱਡੀਜ਼ ਸੀ.ਏ ਰਾਜੇਸ਼ ਸ਼ਰਮਾ ਨੇ ਕਿਹਾ ਕਿ ਇੰਸਟੀਚਿਊਟ ਦੀਆਂ ਦੇਸ਼ ਭਰ ਵਿਚ 185 ਬ੍ਰਾਂਚਾਂ ਹਨ। ਵਿਸ਼ਵ ਵਿਚ 154 ਓਵਰਸੀਜ਼ ਚੈਪਟਰ ਤੇ 31 ਪ੍ਰਤੀਨਿਧੀ ਦਫ਼ਤਰ ਹਨ। ਇਹ ਇੰਸਟੀਚਿਊਟ 5 ਲੱਖ 30 ਹਜ਼ਾਰ ਮੈਂਬਰਾਂ ਤੇ 12 ਲੱਖ ਵਿਦਿਆਰਥੀਆਂ ਦੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਅਕਾਊਂਟਿੰਗ ਬਾਡੀ ਹੈ। ਨਿਕਾਸਾ ਚੰਡੀਗੜ੍ਹ ਦੇ ਚੇਅਰਮੈਨ ਸੰਜੀਵ ਕੁਮਾਰ ਲਖਾਤਿਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਰਚਿਤ ਗੋਇਲ, ਹੰਸਰਾਜ ਚੁੱਘ, ਸਾਹਿਲ ਗਰਗ, ਗਿਆਨਚੰਦ ਮਿਸ਼ਰਾ, ਅਜੀਤ ਸਿੰਘ, ਸਾਹਿਲ ਮਿੱਤਲ, ਸੰਜੇ ਟੰਡਨ, ਸ਼ਿਆਮ ਲਾਲ ਬਾਂਸਲ, ਤਰੁਣ ਭੰਡਾਰੀ, ਰਾਕੇਸ਼ ਸੰਧੂ, ਪ੍ਰਵੀਨ ਅੱਤਰੇ ਮੌਜੂਦ ਸਨ।

ਪਿਛਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਸਿਆਸੀ ਪਾਰੀ ਦ... ਅਗਲੀ ਖ਼ਬਰ ਕੇਨਰਾ ਬੈਂਕ ਤੇ ਪੀ. ਐਸ. ਪੀ. ਸੀ. ਐਲ. ਵਿਚਾਲੇ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।