05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕੇਨਰਾ ਬੈਂਕ ਤੇ ਪੀ. ਐਸ. ਪੀ. ਸੀ. ਐਲ. ਵਿਚਾਲੇ ਸਮਝੌਤਾ

ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਬਿਜਲੀ ਉਪਭੋਗਤਾਵਾਂ ਨੂੰ ਡਿਜ਼ੀਟਲ ਭੁਗਤਾਨ ਦੀ ਹੋਰ ਸੁਵਿਧਾਜਨਕ ਸੇਵਾ ਦੇਣ ਲਈ ਕੈਨਰਾ ਬੈਂਕ ਦੇ ਚੰਡੀਗੜ੍ਹ ਸਰਕਲ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀ. ਐਸ. ਪੀ. ਸੀ. ਐਲ.) ਨਾਲ ਇਕ ਮਹੱਤਵਪੂਰਨ ਸਮਝੌਤਾ (ਐਮ. ਓ. ਯੂ.) ਕੀਤਾ ਹੈ। ਇਸ ਸਮਝੌਤੇ ਤਹਿਤ ਖਪਤਕਾਰ ਹੁਣ ਪੇਮੈਂਟ ਗੇਟਵੇਅ ਰਾਹੀਂ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਆਸਾਨੀ, ਤੇਜ਼ੀ ਤੇ ਸੁਰੱਖਿਅਤ ਢੰਗ ਨਾਲ ਕਰ ਸਕਣਗੇ। ਸਮਝੌਤੇ ’ਤੇ ਕੈਨਰਾ ਬੈਂਕ ਵਲੋਂ ਬੀ. ਰਵੀ, ਖੇਤਰੀ ਮੁਖੀ, ਖੇਤਰੀ ਦਫ਼ਤਰ ਚੰਡੀਗੜ੍ਹ ਨੇ ਦਸਤਖ਼ਤ ਕੀਤੇ। ਇਸ ਮੌਕੇ ਕੈਨਰਾ ਬੈਂਕ ਦੇ ਚੰਦਰ ਸਿੰਘ ਤੋਮਰ, ਸਰਕਲ ਹੈੱਡ, ਚੰਡੀਗੜ੍ਹ ਵੀ ਹਾਜ਼ਰ ਸਨ। ਉਥੇ ਹੀ ਪੀ. ਐਸ. ਪੀ. ਸੀ. ਐਲ. ਵਲੋਂ ਐਸ. ਕੇ. ਬੇਰੀ, ਡਾਇਰੈਕਟਰ (ਵਿੱਤ) ਤੇ ਜਸਵਿੰਦਰ ਸਿੰਘ, ਮੁੱਖ ਲੇਖਾ ਅਧਿਕਾਰੀ (ਮਾਲੀਆ) ਨੇ ਸਮਝੌਤੇ ’ਤੇ ਦਸਤਖ਼ਤ ਕੀਤੇ। ਸਮਾਰੋਹ ਦੌਰਾਨ ਦੋਵਾਂ ਸੰਸਥਾਵਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਸ ਭਾਈਵਾਲੀ ਦਾ ਮੁੱਖ ਉਦੇਸ਼ ਪੰਜਾਬ ਦੇ ਲੱਖਾਂ ਬਿਜਲੀ ਉਪਭੋਗਤਾਵਾਂ ਨੂੰ ਸੁਰੱਖਿਅਤ, ਤੇਜ਼ ਤੇ ਬਿਹਤਰ ਡਿਜੀਟਲ ਭੁਗਤਾਨ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਬਿਜਲੀ ਬਿੱਲਾਂ ਦੀ ਅਦਾਇਗੀ ਦੀ ਪ੍ਰਕਿਰਿਆ ਹੋਰ ਵੀ ਸਰਲ ਤੇ ਸੁਵਿਧਾਜਨਕ ਬਣੇਗੀ।
ਪਿਛਲੀ ਖ਼ਬਰ ਸੀ. ਏ. ਦੀ ਪੜ੍ਹਾਈ ਕੋਈ ਸਾਧਾਰਨ ਕੋਰਸ ਨਹੀਂ-ਮੁੱਖ ਮੰਤਰੀ ਅਗਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 165ਵਾਂ ਦਿਨ ਪੰਜਾਬ ਪੁਲਿਸ ਵਲੋਂ 829 ਥਾਈਂ ਛਾਪੇਮਾਰੀ; 570 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।