16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰਿਸ਼ਵਤ ਟਰੈਪ ਮਾਮਲਾ ਪਟਿਆਲਾ ਲੋਕੋਮੋਟਿਵ ਵਰਕਸ ਦੇ ਅਧਿਕਾਰੀ ਨੂੰ ਸੀ. ਬੀ. ਆਈ. ਅਦਾਲਤ ਨੇ ਦਿੱਤੀ ਜ਼ਮਾਨਤ

ਅਜੀਤ ਡੈਸਕ 02-07-2026
ਐੱਸ. ਏ. ਐੱਸ. ਨਗਰ, 1 ਜੁਲਾਈ (ਕਪਿਲ ਵਧਵਾ)-ਰੈਗੂਲਰ ਅਦਾਲਤਾਂ ਖੁੱਲ੍ਹਣ ‘ਤੇ ਅੱਜ ਵਿਸ਼ੇਸ਼ ਸੀ. ਬੀ. ਆਈ. ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਪਟਿਆਲਾ ਲੋਕੋਮੋਟਿਵ ਵਰਕਸ ਵਿਚ ਐੱਸ. ਐੱਸ. ਸੀ. ਵਜੋਂ ਤਾਇਨਾਤ ਅਧਿਕਾਰੀ ਗੁਰਜੀਤ ਸਿੰਘ ਨੂੰ 15 ਹਜ਼ਾਰ ਰੁ. ਦੀ ਰਿਸ਼ਵਤ ਟਰੈਪ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਐੱਸ. ਕੇ. ਬਿਲਡਰਜ਼ ਪਟਿਆਲਾ ਦੇ ਭਾਈਵਾਲ ਸੰਦੀਪ ਕੁਮਾਰ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਸੀ ਕਿ ਕਰੀਬ 30 ਲੱਖ ਰੁ. ਦੇ ਬਿੱਲ ਪਾਸ ਕਰਨ ਲਈ ਮੁਲਜ਼ਮ ਨੇ 0.50 ਫ਼ੀਸਦੀ ਦੇ ਹਿਸਾਬ ਨਾਲ 15 ਹਜ਼ਾਰ ਰੁ. ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤ ਦੀ ਪੁਸ਼ਟੀ ਤੋਂ ਬਾਅਦ ਸੀ. ਬੀ. ਆਈ. ਚੰਡੀਗੜ੍ਹ ਦੀ ਐਂਟੀ ਕੁਰੱਪਸ਼ਨ ਬ੍ਰਾਂਚ ਨੇ 13 ਅਪ੍ਰੈਲ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7 ਏ ਤਹਿਤ ਇਹ ਮਾਮਲਾ ਦਰਜ ਕਰਕੇ ਟਰੈਪ ਦੀ ਕਾਰਵਾਈ ਕੀਤੀ ਸੀ ਅਤੇ ਗੁਰਜੀਤ ਸਿੰਘ ਨੂੰ ਕਥਿਤ ਤੌਰ ‘ਤੇ 15 ਹਜ਼ਾਰ ਰੁ. ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਮਾਮਲੇ ਦੀ ਸੁਣਵਾਈ ਦੌਰਾਨ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਉਸ ਨੂੰ 50 ਹਜ਼ਾਰ ਰੁ. ਦਾ ਮੁਚੱਲਕਾ ਭਰਨ ‘ਤੇ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਕਾਰਵਾਈ ਅਦਾਲਤ ‘ਚ ਜਾਰੀ ਰਹੇਗੀ।
ਪਿਛਲੀ ਖ਼ਬਰ ਸਤਿਆ ਪਾਲ ਜੈਨ ਨੂੰ ਮੁੜ ਮਿਲੀ ਵਧੀਕ ਸਾਲਿਸਿਟਰ ਜਨਰਲ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਫਾਰੂਕਾਬਾਦ (ਪਾਕਿਸਤਾਨ) ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ’ਤੇ ਢਿੱਲੋਂ ਵਲੋਂ ਸਖ਼ਤ ਪ੍ਰਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।