27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬਰਸਾਤ ਨੇ ਵਿਕਾਸ ਦੇ ਦਾਵਿਆਂ ਦੀ ਖੋਲ੍ਹੀ ਪੋਲ, ਕਰੋੜਾਂ ਖ਼ਰਚਣ ਦੇ ਬਾਵਜੂਦ ਬਰਵਾਲਾ ਸੜਕ ਮੁੜ ਪਾਣੀ 'ਚ ਡੁੱਬੀ <br/>

ਅਜੀਤ ਡੈਸਕ 15-06-2026
ਡੇਰਾਬੱਸੀ, 14 ਜੂਨ (ਗੁਰਮੀਤ ਸਿੰਘ)-ਬੀਤੀ ਰਾਤ ਹੋਈ ਹਲਕੀ ਬਰਸਾਤ ਨੇ ਪ੍ਰਸ਼ਾਸਨ ਵਲੋਂ ਕੀਤੇ ਗਏ ਕਰੋੜਾਂ ਰੁ. ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਪ੍ਰਸ਼ਾਸਨਿਕ ਅਧਿਕਾਰੀ ਵਾਰ-ਵਾਰ ਦਾਅਵੇ ਕਰਦੇ ਰਹੇ ਕਿ ਕਰੋੜਾਂ ਰੁ. ਖ਼ਰਚ ਕੇ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ | ਬੀਤੀ ਰਾਤ ਹੋਈ ਬਰਸਾਤ ਦੇ ਪਾਣੀ ਨੂੰ ਨਿਕਾਸ ਲਈ ਰਾਹ ਨਾ ਮਿਲਣ ਕਾਰਨ ਬਰਵਾਲਾ ਸੜਕ ਪਾਣੀ 'ਚ ਡੁੱਬ ਗਈ | ਲੋਕਾਂ ਦਾ ਕਹਿਣਾ ਹੈ ਕਿ ਬਰਵਾਲਾ ਰੋਡ 'ਤੇ ਪਾਣੀ ਖੜ੍ਹਾ ਰਹਿਣ ਦੀ ਸਮੱਸਿਆ ਨਵੀਂ ਨਹੀਂ ਹੈ | ਹਾਲੀਆ ਬਰਸਾਤ ਨੇ ਪਾਣੀ ਭਰਨ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਦੋ-ਪਹੀਆ ਵਾਹਨਾਂ ਅਤੇ ਕਾਰਾਂ ਦਾ ਸੜਕ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ | ਬਰਵਾਲਾ ਰੋਡ 'ਤੇ ਬਣੀ ਭਗਤ ਸਿੰਘ ਨਗਰ ਦੀ ਇਕ ਗਲੀ ਵੀ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈ | ਦੱਸਣਯੋਗ ਹੈ ਕਿ ਬਰਵਾਲਾ ਰੋਡ ਦੀ ਉਸਾਰੀ ਦਾ ਕਾਰਜ ਪਿਛਲੇ ਦੋ ਸਾਲਾਂ ਤੋਂ ਜਾਰੀ ਹੈ ਅਤੇ ਜੋ ਕੰਮ ਇਕ ਸਾਲ 'ਚ ਪੂਰਾ ਹੋਣਾ ਸੀ, ਉਹ ਅਜੇ ਵੀ ਅਧੂਰਾ ਪਿਆ ਹੈ | ਸਥਾਨਕ ਨਿਵਾਸੀਆਂ ਨੇ ਇਸ ਨੂੰ ਸਰਕਾਰੀ ਪੈਸੇ ਦੀ ਬਰਬਾਦੀ ਦੱਸਿਆ | ਲੋਕਾਂ ਨੇ ਦੋਸ਼ ਲਗਾਇਆ ਕਿ ਠੇਕੇਦਾਰਾਂ ਦੇ ਕੰਮ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀ ਇਮਾਨਦਾਰੀ ਨਾਲ ਡਿਊਟੀ ਨਹੀਂ ਕਰ ਰਹੇ ਤੇ ਉੱਚ ਅਧਿਕਾਰੀ ਸ਼ਿਕਾਇਤਾਂ 'ਤੇ ਧਿਆਨ ਨਹੀਂ ਦੇ ਰਹੇ | ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਹਲਕੀ ਬਾਰਿਸ਼ 'ਚ ਹੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਤਾਂ ਭਾਰੀ ਬਰਸਾਤ 'ਚ ਸਥਿਤੀ ਕੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਇਸ

ਪਿਛਲੀ ਖ਼ਬਰ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਡੀਜ਼ਲ ਦੀ ਪੂਰੀ ਸਪਲਾਈ ਮਿਲੇ-ਬਲੌਂਗੀ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 142ਵਾਂ ਦਿਨ ਪੰਜਾਬ ਪੁਲਿਸ ਵਲੋਂ 593 ਥਾਈਾ ਛਾਪੇਮਾਰੀ, 360 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।