12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਗੁਦਾਮ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ

ਅਜੀਤ ਡੈਸਕ 13-06-2026
ਜ਼ੀਰਕਪੁਰ, 12 ਜੂਨ (ਮਨਿੰਦਰ ਸਿੰਘ)-ਬੁੱਧਵਾਰ ਦੀ ਰਾਤ ਅਣਪਛਾਤੇ ਚੋਰਾਂ ਨੇ ਹਾਈ ਗਰਾਊਾਡ ਰੋਡ 'ਤੇ ਸਥਿਤ ਇਕ ਗੁਦਾਮ ਦਾ ਤਾਲਾ ਤੋੜ ਕੇ ਅੰਦਰ ਪਈ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ | ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਗੁਦਾਮ'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ | ਇਸ ਬਾਬਤ ਗੁਦਾਮ ਦੇ ਮਾਲਿਕ ਰਾਜੇਸ਼ ਵਾਲੀਆ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 1 ਵਜੇ ਤੋਂ ਬਾਅਦ ਗੋਦਾਮ 'ਚ ਕੋਈ ਨਹੀਂ ਸੀ ਜਿਸ ਦਾ ਫਾਇਦਾ ਉਠਾਉਂਦਿਆਂ ਚੋਰਾਂ ਨੇ ਪਲਾਨਿੰਗ ਕਰ ਘਟਨਾ ਨੂੰ ਅੰਜਾਮ ਦਿੱਤਾ | ਪੁਲਿਸ ਤੋਂ ਬਚਣ ਲਈ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਚੋਰ ਗੁਦਾਮ 'ਚ ਪਏ ਦੋ ਜਨਰੇਟਰਾਂ ਤੇ ਇਕ ਪਿਕਅੱਪ ਗੱਡੀ ਦੀ ਬੈਟਰੀ, ਕੈਬਿਨ 'ਚ ਰੱਖੀ 40 ਹਜ਼ਾਰ ਰੁ. ਦੀ ਨਕਦੀ ਤੇ ਇਕ 32 ਇੰਚ ਦੀ ਐਲ. ਸੀ. ਡੀ. ਸਕਰੀਨ ਚੋਰੀ ਕਰ ਕੇ ਲੈ ਗਏ ਹਨ | ਗੁਦਾਮ ਮਾਲਿਕ ਨੇ ਕਿਹਾ ਕਿ ਚੋਰ ਆਪਣੇ ਨਾਲ ਮਹਿੰਦਰਾ ਪਿਕਅੱਪ ਗੱਡੀ ਦੀ ਚਾਬੀ ਵੀ ਲੈ ਗਏ ਹਨ ਜਿਸ ਦਾ ਕਿ ਉਸ ਨੂੰ ਆਉਣ ਵਾਲੇ ਦਿਨਾਂ 'ਚ ਇਸਤੇਮਾਲ ਕਰਨ ਦਾ ਸ਼ੱਕ ਹੈ |

ਪਿਛਲੀ ਖ਼ਬਰ ਸੂਰਿਆ ਕੁਮਾਰ ਯਾਦਵ ਦੀ ਜੁਗਲਬੰਦੀ ਨਾਲ ਤਿਆਰ 'ਫਾਰਐਵਰ-ਮਾਰਕ ਐਕਸ ਸਕਾਈ' ਲਿਮਟਿਡ ਐਡੀਸ਼ਨ ਡਾਇਮੰਡ ਪੈਂਡੈਂਟ <br/> ਅਗਲੀ ਖ਼ਬਰ ਬੁਰੀ ਤਰ੍ਹਾਂ ਕੁਚਲੀ ਅਣਪਛਾਤੀ ਲਾਸ਼ ਮਿਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।