12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੁਰੀ ਤਰ੍ਹਾਂ ਕੁਚਲੀ ਅਣਪਛਾਤੀ ਲਾਸ਼ ਮਿਲੀ <br/>

ਅਜੀਤ ਡੈਸਕ 13-06-2026
ਜ਼ੀਰਕਪੁਰ, 12 ਜੂਨ (ਮਨਿੰਦਰ ਸਿੰਘ)-ਸ਼ੁੱਕਰਵਾਰ ਨੂੰ ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ 'ਤੇ ਇਕ ਬੁਰੀ ਤਰ੍ਹਾਂ ਕੁਚਲੀ ਹੋਈ ਲਾਸ਼ ਬਰਾਮਦ ਹੋਈ | ਦੱਸਿਆ ਜਾ ਰਿਹਾ ਹੈ ਕਿ ਇਸ ਲਾਸ਼ ਦੇ ਉੱਪਰੋਂ ਕਈ ਵਾਹਨ ਲੰਘ ਗਏ, ਜਿਸ ਕਾਰਨ ਲਾਸ਼ ਬੁਰੀ ਤਰ੍ਹਾਂ ਕੁਚਲੀ ਗਈ ਤੇ ਪਛਾਣਯੋਗ ਨਹੀਂ ਰਹੀ | ਇਸ ਸੰਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ | ਜਾਂਚ ਅਧਿਕਾਰੀ ਏ. ਐਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਐਨ. ਐਚ. ਏ. ਆਈ ਨੂੰ ਸ਼ੁੱਕਰਵਾਰ ਦੁਪਹਿਰ 2:15 ਵਜੇ ਦੇ ਕਰੀਬ ਮੈਕਡੀ ਚੌਕ ਨੇੜੇ ਫਲਾਈਓਵਰ 'ਤੇ ਇਕ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ ਸੀ | ਮੌਕੇ 'ਤੇ ਪਹੁੰਚਣ ਪਰ ਵੇਖਿਆ ਕਿ ਲਾਸ਼ ਬੁਰੀ ਤਰ੍ਹਾਂ ਕੁਚਲੀ ਹੋਈ ਪਾਈ ਗਈ | ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੇ ਇਲਾਕੇ ਤੋਂ ਪਤਾ ਲੱਗਾ ਕਿ ਕਈ ਵਾਹਨ ਲਾਸ਼ ਦੇ ਉੱਪਰੋਂ ਲੰਘ ਚੁੱਕੇ ਸਨ ਜਿਸ ਕਾਰਨ ਪਛਾਣ ਕਰਨਾ ਮੁਸ਼ਕਿਲ ਹੋ ਗਿਆ ਸੀ | ਪੁਲਿਸ ਨੂੰ ਮੌਕੇ 'ਤੇ ਮਿ੍ਤਕ ਦਾ ਕੋਈ ਪਛਾਣ ਪੱਤਰ ਜਾਂ ਵਾਹਨ ਨਹੀਂ ਮਿਲਿਆ | ਇਸ ਕਾਰਨ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਡੇਰਾਬੱਸੀ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਲਾਸ਼ ਦੀ ਪਛਾਣ ਹੋਣ 'ਤੇ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ਨਹੀਂ ਤਾਂ ਪੁਲਿਸ ਵਲੋਂ ਲਾਸ਼ ਦਾ ਸਸਕਾਰ ਕਰਵਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਗੁਦਾਮ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 143ਵਾਂ ਦਿਨ ਪੰਜਾਬ ਪੁਲਿਸ ਵਲੋਂ 571 ਥਾਈਾ ਛਾਪੇਮਾਰੀ, 358 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।