31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਇਕੱਤਰਤਾ ਹੋਈ <br/>

ਅਜੀਤ ਡੈਸਕ 03-06-2026
ਕੁਰਾਲੀ, 2 ਜੂਨ (ਹਰਪ੍ਰੀਤ ਸਿੰਘ)- ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿਖੇ ਹੋਈ | ਇਕੱਤਰਤਾ ਦੌਰਾਨ ਡਾ. ਰਾਜਿੰਦਰ ਸਿੰਘ ਕੁਰਾਲੀ ਨੂੰ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਸਨਮਾਨਿਤ ਕੀਤੇ ਜਾਣ ਬਦਲੇ ਸਭਨਾਂ ਵਲੋਂ ਮੁਬਾਰਕਬਾਦ ਦਿੱਤੀ ਗਈ | ਇਸੇ ਦੌਰਾਨ ਸਾਹਿਤਕਾਰਾਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਸਭ ਤੋਂ ਪਹਿਲਾਂ ਰੋਮੀ ਘੜਾਮੇ ਵਾਲੇ ਨੇ 'ਮਨੋ ਜਾਂ ਨਾ ਮਨੋ' ਕਵਿਤਾ ਪੇਸ਼ ਕੀਤੀ | ਉਪਰੰਤ ਐਸ. ਡੀ. ਓ. ਗੁਰਨਾਮ ਸਿੰਘ ਨੇ ਗਜ਼ਲ 'ਦਰਦ ਕਹਾਣੀ ਪੱਤਿਆਂ ਦੀ' ਪੇਸ਼ ਕੀਤੀ | ਇਸੇ ਦੌਰਾਨ ਹਰਜਿੰਦਰ ਸਿੰਘ ਗੁਪਲੋਂ ਨੇ ਗੀਤ 'ਵਕਤ ਸੰਭਾਲ ਜ਼ਿੰਦੇ' ਗਾਇਆ ਜਦਕਿ ਕੁਲਵਿੰਦਰ ਖੈਰਾਬਾਦੀ ਨੇ 'ਬਦਲਦੇ ਜ਼ਮਾਨੇ ਦੇ ਰੰਗ' ਕਵਿਤਾ ਰਾਹੀਂ ਮਨੁੱਖੀ ਪਛਾਣ ਦੇ ਸੰਕਟ ਵੱਲ ਧਿਆਨ ਦਿਵਾਇਆ | ਇਸ ਤੋਂ ਬਾਅਦ ਮਹਾਂਵੀਰ ਮਾਜਰੀ ਨੇ ਕਹਾਣੀ 'ਬਚਪਨ' ਪੇਸ਼ ਕੀਤੀ ਜਦਕਿ ਰਾਬਿੰਦਰ ਸਿੰਘ ਰੱਬੀ ਜ਼ਿਲ੍ਹਾ ਕੋਆਰਡੀਨੇਟਰ ਰੂਪਨਗਰ ਨੇ 'ਉੱਠ ਪੰਜਾਬ ਸੁੱਤਿਆ ਰਾਹੀਂ' ਨਸ਼ਾ ਮੁਕਤ ਸਮਾਜ ਸਿਰਜਣਾ ਦਾ ਹੋਕਾ ਦਿੱਤਾ | ਉਪਰੰਤ ਸੁਰਿੰਦਰ ਸਿੰਘ ਰਸੂਲਪੁਰੀ ਨੇ 'ਸਾਂਝੀ ਕੰਧ' ਬਾਲ ਕਵਿਤਾ ਸੁਣਾਈ ਜਦਕਿ ਸਭਾ ਦੇ ਜਨਰਲ ਸਕੱਤਰ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਕਰਨ ਲਈ ਸੁਝਾਅ ਦਿੰਦਿਆਂ ਇਸ ਲਈ ਵੱਖ-ਵੱਖ ਧਰਮਾਂ ਦੇ ਸਾਹਿਤਕਾਰਾਂ ਵਲੋਂ ਪਾਏ ਗਏ ਯਾਦਗਾਰੀ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸੇ ਦੌਰਾਨ ਹਰਦੀਪ ਸਿੰਘ ਗਿੱਲ ਨੇ 'ਪ੍ਰਦੇਸ' ਗੀਤ ਪੇਸ਼ ਕਰਦਿਆਂ ਆਏ ਹੋਏ ਸਮੁੱਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਕ ਦੀ ਜ਼ਿੰਮੇਵਾਰੀ ਡਾ. ਰਾਜਿੰਦਰ ਸਿੰਘ ਕੁਰਾਲੀ ਵਲੋਂ ਬਾਖ਼ੂਬੀ ਨਿਭਾਈ ਗਈ |

ਪਿਛਲੀ ਖ਼ਬਰ ਸਰਕਾਰੀ ਸਿਹਤ ਸੰਸਥਾਵਾਂ 'ਚ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ <br/> ਅਗਲੀ ਖ਼ਬਰ ਅਸ਼ੀਰਵਾਦ ਸਕੀਮ ਤਹਿਤ 1241 ਲਾਭਪਾਤਰੀਆਂ ਲਈ 6.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ : ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।