30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੀ.ਜੀ.ਆਈ ਦੇ ਤਕਨੀਕੀ ਕਾਡਰਾਂ ਨੂੰ ਪ੍ਰੋ. ਐਸ ਪ੍ਰਭਾਕਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਮਿਲੀ ਪ੍ਰਵਾਨਗੀ <br/>

ਅਜੀਤ ਡੈਸਕ 03-06-2026
ਚੰਡੀਗੜ੍ਹ, 2 ਜੂਨ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਤਕਨੀਕੀ ਕਾਡਰ ਦੇ ਪ੍ਰਯੋਗਸ਼ਾਲਾ/ਐਕਸ-ਰੇ/ਰੇਡੀਓਥੈਰੇਪੀ ਦੇ ਪੁਨਰਗਠਨ ਨਾਲ ਸਬੰਧਤ ਵਿਭਾਗੀ ਤਰੱਕੀ ਤੇ ਪ੍ਰਸ਼ਾਸਕੀ ਸੁਧਾਰਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਨਿਰੰਤਰ ਯਤਨਾਂ ਤੋਂ ਬਾਅਦ ਦਫ਼ਤਰੀ ਹੁਕਮਾਂ ਦੇ ਅਨੁਸਾਰ ਪ੍ਰੋ. ਐਸ. ਪ੍ਰਭਾਕਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਪ੍ਰਵਾਨਗੀ ਮਿਲ ਚੁੱਕੀ ਹੈ | ਇਹ ਪ੍ਰਵਾਨਗੀ 1 ਮਾਰਚ 1992 ਦੇ ਅਨੁਸਾਰ ਪੀ.ਜੀ.ਆਈ ਦੇ ਕਰਮਚਾਰੀਆਂ ਦੀਆਂ ਹੋਰ ਸ਼੍ਰੇਣੀਆਂ ਦੇ ਮਾਮਲੇ ਤੇ ਪ੍ਰਵਾਨਗੀ ਸੰਸਥਾ ਦੀ ਗਵਰਨਿੰਗ ਬਾਡੀ ਦੁਆਰਾ 26 ਫਰਵਰੀ 2025 ਨੂੰ ਹੋਈ ਆਪਣੀ ਮੀਟਿੰਗ ਵਿਚ ਏਜੰਡੇ ਦੇ ਆਧਾਰ ਤੇ ਆਈਟਮ ਨੰਬਰ 17 ਦੇ ਤਹਿਤ ਦਿੱਤੀ ਗਈ ਹੈ | ਇਹ ਲੰਬੇ ਸਮੇਂ ਤੋਂ ਲਟਕਿਆ ਹੋਇਆ ਮਾਮਲਾ ਸੀ | ਜੋ 30 ਸਾਲਾਂ ਤੋਂ ਵੱਧ ਸਮੇਂ ਤੋਂ ਅਣਸੁਲਝਿਆ ਰਿਹਾ ਹੈ | ਮੁੱਦੇ ਦੀ ਗੁੰਝਲਤਾ ਤੇ ਮਹੱਤਤਾ ਨੂੰ ਪਛਾਣਦੇ ਹੋਏ ਪੀ.ਜੀ.ਆਈ ਦੇ ਡਾਇਰੈਕਟਰ ਨੇ 11 ਜੁਲਾਈ 2025 ਨੂੰ ਪੁਨਰਗਠਨ ਅਭਿਆਸ ਦੀ ਤੇਜ਼ੀ ਨਾਲ ਪ੍ਰਕਿਰਿਆ ਤਹਿਤ ਲਾਗੂ ਕਰਨ ਲਈ ਇਕ ਵਿਸ਼ੇਸ਼ ਸੈੱਲ ਦਾ ਗਠਨ ਕੀਤਾ ਸੀ | ਇਸ ਅਭਿਆਸ 'ਚ ਲਗਭਗ 659 ਕਰਮਚਾਰੀ ਸ਼ਾਮਲ ਸਨ | ਵੱਖ-ਵੱਖ ਸ਼੍ਰੇਣੀਆਂ/ਅਹੁਦਿਆਂ ਵਿਚ ਲਗਭਗ 1120 ਤਰੱਕੀਆਂ ਨਾਲ ਸਬੰਧਤ ਲਗਭਗ 193 ਡੀ.ਪੀ.ਸੀ ਮੈਮੋਰੰਡਮ ਤਿਆਰ ਕਰਨਾ ਸ਼ਾਮਲ ਰਿਹਾ | ਐਕਸ-ਰੇ ਕੇਡਰ ਵਿਚ ਸੀਨੀਅਰ ਟੈਕਨੀਸ਼ੀਅਨ (ਐਕਸ-ਰੇ), ਤਕਨੀਕੀ ਸਹਾਇਕ (ਐਕਸ-ਰੇ), ਤਕਨੀਕੀ ਅਧਿਕਾਰੀ (ਐਕਸ-ਰੇ) ਅਤੇ ਸੀਨੀਅਰ ਤਕਨੀਕੀ ਅਧਿਕਾਰੀ (ਐਕਸ-ਰੇ) ਦੀਆਂ ਅਸਾਮੀਆਂ ਨੂੰ ਕਵਰ ਕਰਨ ਵਾਲੇ 64 ਡੀ.ਪੀ.ਸੀ ਮੈਮੋਰੰਡਮ ਰਾਹੀਂ ਲਗਭਗ 173 ਤਰੱਕੀਆਂ ਦੀ ਪ੍ਰਕਿਰਿਆ ਕੀਤੀ ਗਈ | ਜਿਸ ਵਿਚ ਲਗਭਗ 111 ਕਰਮਚਾਰੀ ਸ਼ਾਮਲ ਸਨ | ਇਸੇ ਤਰ੍ਹਾਂ ਰੇਡੀਓਥੈਰੇਪੀ ਕਾਡਰ ਵਿਚ ਲਗਭਗ 48 ਤਰੱਕੀਆਂ 25 ਡੀ.ਪੀ.ਸੀ ਮੈਮੋਰੰਡਮ ਰਾਹੀਂ ਕੀਤੀਆਂ ਗਈਆਂ ਸਨ | ਜਿਨ੍ਹਾਂ ਵਿਚ ਲਗਭਗ 28 ਕਰਮਚਾਰੀ ਸ਼ਾਮਲ ਸਨ | ਪ੍ਰਯੋਗਸ਼ਾਲਾ ਕਾਡਰ ਵਿਚ 104 ਡੀ.ਪੀ.ਸੀ ਮੈਮੋਰੰਡਮ ਰਾਹੀਂ ਲਗਭਗ 899 ਤਰੱਕੀਆਂ ਦੀ ਪ੍ਰਕਿਰਿਆ ਕੀਤੀ ਗਈ ਜਿਸ ਵਿਚ ਸੀਨੀਅਰ ਟੈਕਨੀਸ਼ੀਅਨ (ਲੈਬ), ਤਕਨੀਕੀ ਸਹਾਇਕ (ਲੈਬ), ਤਕਨੀਕੀ ਅਧਿਕਾਰੀ (ਲੈਬ) ਤੇ ਸੀਨੀਅਰ ਤਕਨੀਕੀ ਅਧਿਕਾਰੀ (ਲੈਬ) ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 520 ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ | ਇਸ ਅਭਿਆਸ ਦਾ ਸਫਲਤਾਪੂਰਵਕ ਸੰਪੂਰਨ ਹੋਣਾ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਸੇਵਾ ਮਾਮਲਿਆਂ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੱਲ ਕਰਨ ਪ੍ਰਤੀ ਸੰਸਥਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਸ ਮੌਕੇ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕੇਡਰ ਸਮੀਖਿਆ ਲਈ ਗਠਿਤ ਵਿਸ਼ੇਸ਼ ਸੈੱਲ ਕਮੇਟੀ ਬਣਾਈ ਗਈ ਜਿਸ ਵਿਚ ਅੰਬਿਕਾ ਸੈਣੀ ਏ.ਓ., ਜੀ.ਐਸ. ਸੰਧੂ ਸਲਾਹਕਾਰ, ਲਲਿਤ ਪੰਤ ਜੇ.ਈ.ਓ., ਸਚਿਨ ਸ਼ਰਮਾ ਐਸ.ਏ.ਏ., ਸ਼ਵੇਤਾ ਰਾਵਤ ਐਸ.ਏ.ਏ., ਸੁਰਭੀ ਸ਼ਰਮਾ ਜੇ.ਏ.ਏ., ਵਿਵੇਕ ਕੁਮਾਰ ਐਸ.ਏ.ਏ., ਨਵੀਨ ਸਿੰਘ ਨੇਗੀ ਐਲ.ਡੀ.ਸੀ., ਵਿਵੇਕ ਵਧਵਾ ਐਲ.ਡੀ.ਸੀ., ਸੌਰਭ ਸ਼ਰਮਾ ਜੇ.ਏ.ਏ., ਗੁਰਪ੍ਰੀਤ ਸਿੰਘ ਐਲ.ਡੀ.ਸੀ. ਸ਼ਾਮਲ ਹਨ, ਦੇ ਸਮੂਹਿਕ ਟੀਮ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਨੇ ਇੰਟਰਕਾਲਜ ਹੈਮੈਟੋਲੋਜੀ ਕੁਇਜ਼ 'ਸਾਂਗਰੇ 2... ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੌਮਾਂਤਰੀ ਯੋਗ ਦਿਵਸ-2026 ਸੰਬੰਧੀ ਸੂਬਾ ਪੱਧਰੀ ਯੋਗ ਅਭਿਆਸ ਮੁਹਿੰਮ ਦਾ ਕੀਤਾ ਸ਼ੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।