ਚੰਡੀਗੜ : ਦੁਨੀਆ ਦੀਆਂ ਮੋਹਰੀ ਟ੍ਰੈਕਟਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ, ਟਰੈਕਟਰਜ਼ ਐੰਡ ਫਾਰਮ ਇਕੁਇਪਮੈੰਟ ਲਿਮਟੇਡ (ਟੈਫੇ ) ਨੇ ਅੱਜ ਐਲਾਨ ਕੀਤਾ ਕਿ ਇਸਦੀ ਪ੍ਰਸ਼ੰਸਾਯੋਗ ਮੈਸੀ ਫਰਗੂਸਨ ਡਾਇਨਾਟ੍ਰੈਕ ਸੀਰੀਜ਼ ਨੇ ਗਾਹਕਾਂ ਦੀ ਜੋਰਦਾਰ ਮੰਗ ਦੇ ਕਾਰਨ 50,000 ਟਰੈਕਟਰਾਂ ਦੀ ਵਿਕਰੀ ਦੀ ਉਪਲੱਬਧੀ ਨੂੰ ਪ੍ਰਾਪਤ ਕਰ ਲਿਆ ਹੈ | ਇਹ ਉਪਲੱਬਧੀ ਉਸ ਵਿਸ਼ਵਾਸ ਨੂੰ ਦਰਸਾਉਂਦੀ ਹੈ ਜੋ ਭਾਰਤ ਭਰ ਦੇ ਕਿਸਾਨਾਂ ਨੇ ਸਾਲਾਂ ਤੋਂ M6 ਡਾਇਨਾਟ੍ਰੈਕ ਰੇਂਜ ਵਿੱਚ ਲਗਾਤਾਰ ਬਣਾਈ ਰੱਖਿਆ ਹੈ | ਸਬਸੇ ਬਾਡਾ ਆਲ-ਰਾਊਾਡਰ ਵਜੋਂ ਜਾਣੀ ਜਾਣ ਵਾਲੀ, ਮੈਸੀ ਫਰਗੂਸਨ ਡਾਇਨਾਟ੍ਰੈਕ ਰੇਂਜ ਨੂੰ ਖੇਤੀਬਾੜੀ ਅਤੇ ਵਪਾਰਕ ਦੋਵਾਂ ਉਪਯੋਗਾਂ ਵਿੱਚ ਬੇਮਿਸਾਲ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਹ ਆਪਣੇ ਗਾਹਕਾਂ ਵਿੱਚ ਇੱਕ ਪਸੰਦੀਦਾ ਵਿਕਲਪ ਬਣ ਗਈ ਹੈ | ਸ਼ਕਤੀ, ਆਧੁਨਿਕ ਤਕਨਾਲੋਜੀ, ਬਾਲਣ ਦੀ ਕਿਫਾਇਤ ਅਤੇ ਆਪਰੇਟਰ ਦੇ ਆਰਾਮ ਨੂੰ ਮਿਲਾ ਕੇ, ਡਾਇਨਾਟ੍ਰੈਕ ਰੇਂਜ ਨੇ ਪੂਰੇ ਭਾਰਤ ਵਿੱਚ ਖੇਤੀ ਦੇ ਆਧੁਨਿਕ ਕਾਰਜਾਂ ਲਈ ਇੱਕ ਬਹੁਪੱਖੀ ਅਤੇ ਭਰੋਸੇਮੰਦ ਭਾਈਵਾਲ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ | ਇਸ ਉਪਲੱਬਧੀ ਦੇ ਬਾਰੇ ਬੋਲਦੇ ਹੋਏ, ਟੈਫੇ ਦੇ ਵਾਈਸ ਚੇਅਰਮੈਨ ਡਾ. ਲਕਸ਼ਮੀ ਵੇਨੂ ਨੇ ਕਿਹਾ, ''ਮੈਸੀ ਫਰਗੂਸਨ ਡਾਇਨਾਟ੍ਰੈਕ ਸੀਰੀਜ਼ ਲਈ 50,000 ਦੀ ਉਪਲੱਬਧੀ ਪੂਰੇ ਭਾਰਤ ਦੇ ਕਿਸਾਨਾਂ ਦੁਆਰਾ ਇਸ ਬ੍ਰਾਂਡ ਵਿੱਚ ਰੱਖੇ ਗਏ ਪੱਕੇ ਵਿਸ਼ਵਾਸ ਨੂੰ ਦਰਸਾਉਂਦਾ ਹੈ | 412508P ਸ਼੍ਰੇਣੀ ਵਿੱਚ ਆਪਣੀ ਬਹੁਪੱਖੀਤਾ ਲਈ ਜਾਣੀ ਜਾਣ ਵਾਲੀ, ਡਾਇਨਾਟ੍ਰੈਕ ਸੀਰੀਜ਼ ਭਾਰਤ ਦੇ ਖੇਤੀਬਾੜੀ ਅਤੇ ਵਪਾਰਕ ਉਪਯੋਗਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਰਹਿੰਦੀ ਹੈ |''