28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਦਾਖ਼ਲੇ ਲਈ ਪੋਸਟਰ ਕੀਤਾ ਜਾਰੀ <br/>

ਅਜੀਤ ਡੈਸਕ 03-06-2026

ਚੰਡੀਗੜ੍ਹ, 2 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 3 ਜੂਨ ਦਿਨ ਬੁੱਧਵਾਰ ਤੋਂ ਅੰਡਰਗ੍ਰੈਜੁਏਟ ਅਤੇ ਸਰਟੀਫਿਕੇਟ ਕੋਰਸਾਂ ਲਈ ਆਪਣਾ ਆਨਲਾਈਨ ਪੋਰਟਲ ਖੋਲ੍ਹੇਗੀ | ਇਸੇ ਤਰ੍ਹਾਂ ਪੋਸਟ ਗ੍ਰੈਜੂਏਟ, ਡਿਪਲੋਮਾ, ਐਡਵਾਂਸਡ ਡਿਪਲੋਮਾ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ ਲਈ 10 ਜੂਨ ਨੂੰ ਆਪਣਾ ਪੋਰਟਲ ਖੋਲ੍ਹੇਗੀ | ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਜਿਨ੍ਹਾਂ ਵਿਚ ਉਹ ਉਮੀਦਵਾਰ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅਪ੍ਰੈਲ ਅਤੇ ਜੂਨ 2026 ਦੇ ਵਿਚਕਾਰ ਨਿਰਧਾਰਤ ਪ੍ਰਵੇਸ਼ ਪ੍ਰੀਖਿਆਵਾਂ ਲਈ ਪਹਿਲਾਂ ਹੀ ਅਰਜ਼ੀ ਦਿੱਤੀ ਹੈ, ਨੂੰ ਯੋਗਤਾ ਪ੍ਰੀਖਿਆ ਜਾਂ ਪ੍ਰਵੇਸ਼ ਪ੍ਰੀਖਿਆ ਦੇ ਨਤੀਜਿਆਂ ਦੀ ਘੋਸ਼ਣਾ ਦੀ ਪ੍ਰਵਾਹ ਕੀਤੇ ਬਿਨਾਂ 1 ਜੁਲਾਈ ਤੱਕ ਸਾਰੇ ਅੰਡਰਗ੍ਰੈਜੁਏਟ ਕੋਰਸਾਂ ਲਈ ਅਤੇ 21 ਜੁਲਾਈ ਤੱਕ ਪੋਸਟ ਗ੍ਰੈਜੂਏਟ ਕੋਰਸਾਂ ਲਈ ਆਨਲਾਈਨ ਦਾਖਲਾ ਫਾਰਮ ਜਮ੍ਹਾਂ ਕਰਾਉਣ ਦੀ ਲੋੜ ਹੈ | ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ.ਰੇਨੂੰ ਵਿਗ ਨੇ ਅੱਜ ਯੂਨੀਵਰਸਿਟੀ ਇੰਸਟਰਕਸ਼ਨ ਦੇ ਡੀਨ ਪ੍ਰੋ. ਮੀਨਾਕਸ਼ੀ ਗੋਇਲ, ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਸਵਿਤਾ ਗੁਪਤਾ ਅਤੇ ਯੂਨੀਵਰਸਿਟੀ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੀ ਮੌਜੂਦਗੀ ਵਿਚ 2026-27 ਅਕਾਦਮਿਕ ਸੈਸ਼ਨ ਲਈ ਦਾਖਲੇ ਲਈ ਪੋਸਟਰ ਜਾਰੀ ਕਰ ਦਿੱਤਾ | ਪੀ.ਯੂ ਦੇ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਦਾਖਲੇ ਸੰਯੁਕਤ ਦਾਖਲਾ ਕਮੇਟੀ ਪੋਰਟਲ ਰਾਹੀਂ ਜੇ.ਈ.ਈ -2026 ਦੇ ਆਧਾਰ 'ਤੇ ਕੀਤੇ ਜਾਣਗੇ | ਪ੍ਰੋਗਰਾਮਾਂ ਵਿਚ ਫੂਡ ਟੈਕਨਾਲੋਜੀ, ਕੈਮੀਕਲ, ਬਾਇਓਟੈਕਨਾਲੋਜੀ, ਇਲੈਕਟਰਾਨਿਕਸ ਅਤੇ ਸੰਚਾਰ, ਸੂਚਨਾ ਤਕਨਾਲੋਜੀ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਮਕੈਨੀਕਲ, ਇਲੈਕਟਰੀਕਲ ਅਤੇ ਇਲੈਕਟਰਾਨਿਕਸ ਵਿਚ ਬੀਈ ਕੋਰਸ ਸ਼ਾਮਲ ਹਨ | ਇਸ ਤੋਂ ਇਲਾਵਾ ਪੀਯੂ ਵਿਖੇ ਏਕੀਕਿ੍ਤ ਬੀਈ (ਕੈਮੀਕਲ)-ਐਮ.ਬੀ.ਏ ਵੀ ਹਨ | ਯੂਨੀਵਰਸਿਟੀ, ਸਾਇੰਸ ਅਤੇ ਅੰਤਰ-ਅਨੁਸ਼ਾਸਨੀ ਖੇਤਰਾਂ ਵਿਚ ਐਮ.ਐਸ.ਸੀ. ਕੋਰਸਾਂ, ਐਮ.ਟੈਕ ਇੰਸਟਰੂਮੈਂਟੇਸ਼ਨ, ਐਮ.ਕਾਮ (ਆਨਰਜ਼), ਐਮ.ਬੀ.ਏ.ਐਫ.ਈ.ਐਕਸ, ਐਮ.ਸੀ.ਏ., ਐਲ.ਐਲ.ਐਮ., ਐਮ.ਪੀ.ਐੱਡ., ਬੀ.ਪੀ.ਐੱਡ. ਅਤੇ ਐਮ.ਏ. ਪ੍ਰੋਗਰਾਮਾਂ ਸਮੇਤ ਅੰਗਰੇਜ਼ੀ, ਅਰਥ ਸ਼ਾਸਤਰ, ਪੱਤਰਕਾਰੀ ਅਤੇ ਜਨ ਸੰਚਾਰ, ਭੂਗੋਲ, ਇਤਿਹਾਸ ਅਤੇ ਸਮਾਜਿਕ ਕਾਰਜਾਂ ਲਈ ਪੀਯੂ-ਸੀਈਟੀ (ਪੀਜੀ) ਰਾਹੀਂ ਦਾਖਲੇ ਵੀ ਕਰਵਾਏਗੀ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਵਿਸ਼ਵ ਵਾਤਾਵਰਨ ਦਿਵਸ ਤੋਂ ਪਹਿਲਾਂ ਸਫ਼ਾਈ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਹਰਿਆਣਾ ਮਾਲ ਸਿਖਲਾਈ ਅਕੈਡਮੀ ਨੂੰ ਦਿੱਤੀ ਮਨਜ਼ੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।