ਚੰਡੀਗੜ੍ਹ, 2 ਜੂਨ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸ਼ਹਿਰ ਭਰ ਵਿਚ ਸਿਹਤ ਸੰਭਾਲ ਸਹੂਲਤਾਂ ਦੀ ਵਿਸਤਿ੍ਤ ਸਮੀਖਿਆ ਕੀਤੀ | ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸਾਊਥ ਕੈਂਪਸ ਸੈਕਟਰ 48 ਵਿਖੇ ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੰਭਾਲ ਸੇਵਾਵਾਂ ਦੀ ਵਿਸ਼ਾਲ ਸ਼੍ਰੇਣੀ ਬਾਰੇ ਜਾਣਕਾਰੀ ਪ੍ਰਾਪਤ ਕੀਤਾ | ਜਿਸ ਵਿਚ ਆਯੂਸ਼ ਓ.ਪੀ.ਡੀ ਅਤੇ ਹੋਮਿਓਪੈਥੀ ਸੇਵਾਵਾਂ ਸ਼ਾਮਲ ਹਨ ਅਤੇ ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਦੁਆਰਾ ਆਉਣ ਵਾਲੀ ਪੰਚਕਰਮਾ ਸਹੂਲਤ ਬਾਰੇ ਦੱਸਿਆ ਗਿਆ | ਪ੍ਰਸ਼ਾਸਕ ਨੇ ਰੇਡੀਏਸ਼ਨ ਓਨਕੋਲੋਜੀ ਸੇਵਾਵਾਂ ਦੇ ਨਾਲ-ਨਾਲ ਫਿਜ਼ੀਓਥੈਰੇਪੀ, ਟੀਕਾਕਰਨ, ਡੇਅ ਕੇਅਰ, ਓਨਕੋਲੋਜੀ, ਯੋਗਾ, ਡੈਂਟਲ ਅਤੇ ਪੀਡੀਆਟਿ੍ਕ ਓ.ਪੀ.ਡੀ ਦੀ ਵੀ ਸਮੀਖਿਆ ਕੀਤੀ | ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਲੋਆ, ਆਯੁਸ਼ਮਾਨ ਅਰੋਗਿਆ ਮੰਦਰ ਸੈਕਟਰ 47 ਅਤੇ ਸਿਵਲ ਹਸਪਤਾਲ ਸੈਕਟਰ 45 ਵਿਖੇ ਪ੍ਰਸ਼ਾਸਕ ਦੇ ਨਾਲ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਵੀ ਸਨ | ਉਨ੍ਹਾਂ ਨੇ ਫਾਰਮੇਸੀ ਸੇਵਾਵਾਂ, ਜਿਸ ਵਿਚ ਆਯੁਰਵੈਦਿਕ ਫਾਰਮੇਸੀ, ਹੋਮਿਓਪੈਥੀ ਓ.ਪੀ.ਡੀ, ਡੈਂਟਲ ਓ.ਪੀ.ਡੀ, ਏ.ਐਨ.ਸੀ ਓ.ਪੀ.ਡੀ ਅਤੇ ਏ.ਐਨ.ਐਮ/ਆਰ.ਸੀ.ਐਚ ਰੂਮ ਸ਼ਾਮਲ ਹਨ, ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ, ਈ.ਸੀ.ਜੀ ਸਹੂਲਤਾਂ, ਈ.ਐਮ.ਓ ਰੂਮ ਸੇਵਾਵਾਂ, ਬੀ.ਪੀ ਨਿਗਰਾਨੀ ਸਮੇਤ ਮੁੱਢਲੀ ਸਿਹਤ ਜਾਂਚਾਂ ਅਤੇ ਮਲੇਰੀਆ ਪ੍ਰਯੋਗਸ਼ਾਲਾ ਸੇਵਾਵਾਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਜੋ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਫੀਡਬੈਕ ਲਿਆ ਜਾ ਸਕੇ ਅਤੇ ਸਿਹਤ ਸੰਭਾਲ ਸੇਵਾਵਾਂ ਬਾਰੇ ਸਕਾਰਾਤਮਿਕ ਹੁੰਗਾਰਾ ਮਿਲਿਆ |
ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਸ਼ਹਿਰ ਭਰ 'ਚ ਸਿਹਤ ਸੰਭਾਲ ਸਹੂਲਤਾਂ ਦੀ ਕੀਤੀ ਵਿਸਤਿ੍ਤ ਸਮੀਖਿਆ <br/>
ਅਜੀਤ ਡੈਸਕ
03-06-2026