28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਟਰੰਪ ਨਾਲ ਤਿੱਖੀ ਬਹਿਸ ਤੋਂ ਬਾਅਦ ਨੇਤਨਯਾਹੂ ਨੇ ਲਿਬਨਾਨ 'ਤੇ ਹਮਲੇ ਰੋਕੇ <br/>

ਅਜੀਤ ਡੈਸਕ 03-06-2026

ਵਾਸ਼ਿੰਗਟਨ, 2 ਜੂਨ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਬੇਰੂਤ 'ਤੇ ਹਮਲਾ ਨਾ ਕਰਨ ਲਈ ਮਨਾ ਲਿਆ ਹੈ, ਜਿਸ ਤੋਂ ਬਾਅਦ ਇਜ਼ਰਾਈਲੀ ਨੇਤਾ ਨੇ ਆਪਣੀ ਫ਼ੌਜ ਨੂੰ ਵਾਪਸ ਬੁਲਾ ਲਿਆ ਹੈ | ਟਰੰਪ ਨੇ ਸੋਮਵਾਰ ਸ਼ਾਮ ਨੂੰ ਟਰੂਥ ਸੋਸ਼ਲ ਮੀਡੀਆ ਮੰਚ 'ਤੇ ਉਕਤ ਐਲਾਨ ਕੀਤਾ ਹੈ | ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਬੀਤੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਟੈਲੀਫ਼ੋਨ 'ਤੇ ਗੱਲਬਾਤ ਦੌਰਾਨ ਤਿੱਖੀ ਬਹਿਸ ਵੀ ਹੋਈ ਹੈ | ਰਿਪੋਰਟ ਮੁਤਾਬਿਕ ਟਰੰਪ ਨੇ ਇਜ਼ਰਾਇਲੀ ਆਗੂ ਨੂੰ ਦੁਨੀਆ ਭਰ ਵਿਚ ਇਜ਼ਰਾਈਲ ਖ਼ਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ ਵਿਰੋਧ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ |
ਲਿਬਨਾਨ 'ਚ ਫ਼ੌਜੀ ਕਾਰਵਾਈ 'ਤੇ ਪ੍ਰਗਟਾਇਆ ਇਤਰਾਜ਼
ਰਿਪੋਰਟ ਵਿਚ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਵਿਚ ਇਜ਼ਰਾਈਲ ਵਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਅਤੇ ਅੰਨ੍ਹੇਵਾਹ ਫ਼ੌਜੀ ਕਾਰਵਾਈ ਤੋਂ ਕਾਫ਼ੀ ਨਿਰਾਸ਼ ਸਨ | ਟਰੰਪ ਨੇ ਇਸ ਗੱਲ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਕਿ ਹਿਜ਼ਬੁੱਲਾ ਦੇ ਸਿਰਫ਼ ਇਕ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਵਲੋਂ ਪੂਰੀਆਂ ਦੀਆਂ ਪੂਰੀਆਂ ਇਮਾਰਤਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ |
ਟਰੰਪ ਦੇ ਦਬਾਅ ਅੱਗੇ ਝੁਕੇ ਨੇਤਨਯਾਹੂ
ਇਸ ਤਿੱਖੀ ਬਹਿਸ ਤੋੋਂ ਬਾਅਦ ਭਾਵੇਂ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦਾ ਪੱਖ 'ਪਹਿਲਾਂ ਵਾਂਗ ਕਾਇਮ ਹੈ' ਪਰ ਅਮਰੀਕੀ ਅਧਿਕਾਰੀਆਂ ਮੁਤਾਬਿਕ ਟਰੰਪ ਨੇ ਇਸ ਕਾਲ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ 'ਤੇ ਪੂਰੀ ਤਰ੍ਹਾਂ ਦਬਾਅ ਬਣਾ ਲਿਆ ਸੀ¢ ਰਿਪੋਰਟ ਅਨੁਸਾਰ ਨੇਤਨਯਾਹੂ ਨੇ ਆਖ਼ਰਕਾਰ ਨਰਮ ਪੈਂਦਿਆਂ ਕਿਹਾ ਕਿ ਠੀਕ ਹੈ, ਬੱਸ ਇਹ ਯਕੀਨੀ ਬਣਾਓ ਕਿ ਸਭ ਕੁਝ ਸੰਭਾਲ ਲਿਆ ਜਾਵੇ |

ਪਿਛਲੀ ਖ਼ਬਰ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਸ਼ਹਿਰ ਭਰ 'ਚ ਸਿਹਤ ਸੰਭਾਲ ਸਹੂਲਤਾਂ ਦੀ ਕੀਤੀ ਵਿਸਤਿ੍ਤ ਸਮੀਖਿਆ <br/> ਅਗਲੀ ਖ਼ਬਰ ਬੰਗਲੇ 'ਤੇ ਸਿਆਸਤ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।