06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਾਰਥ ਇੰਡੀਆ ਟੂਰਿਜ਼ਮ ਐਕਸਪੋ ਐਂਡ ਕੌਨਕਲੇਵ 2026 ਦਾ ਚੰਡੀਗੜ੍ਹ 'ਚ ਸ਼ਾਨਦਾਰ ਆਗਾਜ਼ <br/>

ਅਜੀਤ ਡੈਸਕ 30-05-2026
ਚੰਡੀਗੜ੍ਹ, 29 ਮਈ (ਅ.ਬ.)- ਨਾਰਥ ਇੰਡੀਆ ਟੂਰਿਜ਼ਮ ਐਕਸਪੋ ਐਂਡ ਕੌਨਕਲੇਵ (ਐਨ.ਆਈ.ਟੀ.ਸੀ.) 2026 ਦੇ ਪਹਿਲੇ ਸੰਸਕਰਨ ਦਾ ਅੱਜ ਚੰਡੀਗੜ੍ਹ ਵਿਚ ਸ਼ਾਨਦਾਰ ਆਗਾਜ਼ ਹੋਇਆ | ਸਮਾਗਮ ਨੇ ਉੱਤਰੀ ਭਾਰਤ ਦੇ ਟੂਰਿਜ਼ਮ ਬੋਰਡਾਂ, ਟਰੈਵਲ ਐਸੋਸੀਏਸ਼ਨਾਂ, ਹੋਸਪਿਟੈਲਿਟੀ ਬ੍ਰਾਂਡਾਂ, ਈਵੈਂਟ ਪੇਸ਼ੇਵਰਾਂ, ਟੂਰ ਓਪਰੇਟਰਾਂ, ਮਾਈਸ (ਮੀਟਿੰਗਜ਼, ਇਨਸੈਂਟਿਵਜ਼, ਕਾਨਫ਼ਰੰਸ ਤੇ ਐਗਜ਼ੀਬਿਸ਼ਨ) ਯੋਜਨਾਕਾਰਾਂ, ਟਰੈਵਲ ਏਜੰਟਾਂ ਤੇ ਟੂਰਿਜ਼ਮ ਉਦਯੋਗ ਨਾਲ ਜੁੜੇ ਹੋਰ ਹਿੱਸੇਦਾਰਾਂ ਨੂੰ ਇੱਕ ਸਾਂਝੇ ਮੰਚ 'ਤੇ ਇਕੱਠਾ ਕੀਤਾ | ਪ੍ਰੋਗਰਾਮ ਦਾ ਉਦੇਸ਼ ਖੇਤਰੀ ਟੂਰਿਜ਼ਮ ਸਹਿਯੋਗ ਨੂੰ ਮਜ਼ਬੂਤ ਕਰਨਾ ਤੇ ਨਵੇਂ ਵਪਾਰਕ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ | ਕੌਨਕਲੇਵ ਦੀ ਸ਼ੁਰੂਆਤ ਵਿਚ ਟੂਰਿਜ਼ਮ ਤੇ ਹੋਸਪਿਟੈਲਿਟੀ ਖੇਤਰ ਦੀਆਂ ਕਈ ਪ੍ਰਸਿੱਧ ਹਸਤੀਆਂ ਤੇ ਉਦਯੋਗ ਜਗਤ ਦੇ ਸੀਨੀਅਰ ਨੁਮਾਇੰਦਿਆਂ ਨੇ ਹਾਜ਼ਰੀ ਭਰੀ | ਸਮਾਰੋਹ ਵਿਚ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸੰਯੁਕਤ ਮਹਾ ਨਿਰਦੇਸ਼ਕ ਅਤੇ ਖੇਤਰੀ ਨਿਰਦੇਸ਼ਕ (ਉੱਤਰ) ਅਰੁਣ ਸ਼੍ਰੀਵਾਸਤਵ, ਲੈਫ਼ਟੀਨੈਂਟ ਜਨਰਲ ਕਮਲਜੀਤ ਸਿੰਘ (ਪੀ.ਵੀ.ਐਸ.ਐਮ., ਏ.ਵੀ.ਐਸ.ਐਮ. ਅਤੇ ਬਾਰ), ਚੈਂਬਰ ਫ਼ਾਰ ਸਰਵਿਸ ਇੰਡਸਟਰੀ ਦੇ ਮਹਾ ਨਿਰਦੇਸ਼ਕ ਮੇਜਰ ਡਾ. ਗੁਲਸ਼ਨ ਸ਼ਰਮਾ, ਏ.ਡੀ.ਟੀ.ਓ.ਆਈ. ਦੇ ਸਾਬਕਾ ਪ੍ਰਧਾਨ ਅਤੇ ਜੀ.ਏ.ਈ.ਐਚ.ਪੀ. ਦੇ ਸਲਾਹਕਾਰ ਪੀ.ਪੀ. ਖੰਨਾ, ਇੰਡੀਆ ਗੋਲਫ ਟੂਰਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਸਹਿਗਲ, ਗਲੋਬਲ ਐਸੋਸੀਏਸ਼ਨ ਆਫ਼ ਇਵੈਂਟਸ ਐਂਡ ਹੋਸਪਿਟੈਲਿਟੀ ਪ੍ਰੋਫੈਸ਼ਨਲਜ਼ (ਜੀ.ਏ.ਈ.ਐਚ.ਪੀ.) ਦੇ ਪ੍ਰਧਾਨ ਰਾਜੇਸ਼ ਆਰਿਆ, ਇੰਡੀਆ ਵੈਡਿੰਗ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਨੀਰਜ ਧਵਨ, ਦਿੱਲੀ ਟੂਰਿਜ਼ਮ ਵਿਭਾਗ ਦੇ ਸਾਬਕਾ ਅਧਿਕਾਰੀ ਸੁਧੀਰ ਸੋਬਤੀ, ਟੀ.ਏ.ਏ.ਆਈ. ਪੰਜਾਬ ਚੈਪਟਰ ਦੇ ਚੇਅਰਮੈਨ ਹਰਰਾਜ ਸਿੰਘ ਸਿੱਧੂ, ਟੀ.ਏ.ਸੀ.ਟੀ. ਦੇ ਪ੍ਰਧਾਨ ਵਿਨੋਦ ਸ਼ਰਮਾ, ਏ.ਡੀ.ਟੀ.ਓ.ਆਈ. ਹਰਿਆਣਾ ਚੈਪਟਰ ਦੇ ਚੇਅਰਮੈਨ ਗੁਲਸ਼ਨ ਬੰਗਾ ਤੇ ਵੱਖ-ਵੱਖ ਰਾਜ ਟੂਰਿਜ਼ਮ ਬੋਰਡਾਂ ਦੇ ਸੀਨੀਅਰ ਨੁਮਾਇੰਦੇ ਮੌਜੂਦ ਸਨ |

ਪਿਛਲੀ ਖ਼ਬਰ ਲਾਲੜੂ ਨਗਰ ਕੌਂਸਲ 'ਚ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਦਰਜ <br/> ਅਗਲੀ ਖ਼ਬਰ ਪੰਜਾਬ ਕਲਾ ਭਵਨ 'ਚ ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਦੀ ਪ੍ਰਦਰਸ਼ਨੀ ਨੂੰ ਦਰਸ਼ਕਾਂ ਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।