28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਡੇਰਾਬੱਸੀ ਵਿਖੇ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਡੇਰਾਬੱਸੀ, 27 ਅਗਸਤ (ਗੁਰਮੀਤ ਸਿੰਘ)-ਡੇਰਾਬੱਸੀ ਦੇ ਐਸ. ਐਸ.

ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖ਼ਮੀ ਆਦਿਲ ਖ਼ਾਨ। ਤਸਵੀਰ : ਗੁਰਮੀਤ ਸਿੰਘ 28-08-2026
ਡੇਰਾਬੱਸੀ, 27 ਅਗਸਤ (ਗੁਰਮੀਤ ਸਿੰਘ)-ਡੇਰਾਬੱਸੀ ਦੇ ਐਸ. ਐਸ. ਜੈਨ. ਸੀਨੀਅਰ ਸੈਕੰਡਰੀ ਸਕੂਲ ਨੇੜੇ ਪੰਜਾਬ ਫੈਸ਼ਨ ਰੈਡੀਮੇਡ ਸ਼ਾਪ ‘ਤੇ ਕੰਮ ਕਰਨ ਵਾਲੇ 18 ਸਾਲਾ ਨੌਜਵਾਨ ਆਦਿਲ ਖ਼ਾਨ ਪੁੱਤਰ ਸਲੀਮ ਖਾਨ ‘ਤੇ ਬੁੱਧਵਾਰ ਰਾਤ ਕਰੀਬ 8.30 ਵਜੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਆਦਿਲ ਖ਼ਾਲ ਦੇ ਸਿਰ ਅਤੇ ਦੋਵੇਂ ਹੱਥਾਂ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀਆਂ ਦੋਵੇਂ ਹੱਥਾਂ ਦੀਆਂ ਉਂਗਲਾਂ ਵੀ ਕੱਟ ਗਈਆਂ। ਜ਼ਖ਼ਮੀ ਆਦਿਲ ਖ਼ਾਨ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਇਲਾਜ ਲਈ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ। ਜ਼ਖ਼ਮੀ ਦੇ ਚਾਚਾ ਆਮਿਰ ਖ਼ਾਨ ਨੇ ਦੱਸਿਆ ਕਿ ਆਦਿਲ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੇ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਡੇਰਾਬੱਸੀ ਦੇ ਡਾਕਟਰਾਂ ਨੇ ਆਦਿਲ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਸੀ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਉਥੋਂ ਵੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਥੇ ਕਿ ਉਸ ਦਾ ਇਲਾਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਘਟਨਾ ਸਥਾਨ ਦੇ ਨੇੜਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲ ਕੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਮਲਾ ਕਿਸ ਕਾਰਨ ਹੋਇਆ ਅਤੇ ਮੁਲਜ਼ਮ ਕੌਣ ਹਨ, ਇਸ ਬਾਰੇ ਹਾਲੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।
ਪਿਛਲੀ ਖ਼ਬਰ ਸੀਵਰੇਜ ਪਾਉਣ ਪਿੱਛੋਂ ਅੱਧਵਾਟੇ ਛੱਡੀ ਸਿੰਘਪੁਰਾ-ਨਗਲਾ ਸੜਕ ਡੇਢ ਸਾਲ ਤੋਂ ਲੋਕਾਂ ਲਈ ਬਣੀ ਹੋਈ ਵੱਡੀ ਦਿੱਕਤ ਅਗਲੀ ਖ਼ਬਰ ਰਿਆਤ-ਬਾਹਰਾ ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ‘ਖੇਲੋ ਇੰਡੀਆ ਸੰਵਾਦ’ ਦੀ ਕੀਤੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।