12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਉਸਾਰੀ ਅਧੀਨ ਮਕਾਨ ਦੀ ਛੱਤ ਤੋਂ ਚੌਕੀਦਾਰ ਦੀ ਲਾਸ਼ ਮਿਲਣ ਕਰਕੇ ਇਲਾਕੇ 'ਚ ਫੈਲੀ ਸਨਸਨੀ

ਅਜੀਤ ਡੈਸਕ 29-05-2026
ਪੰਚਕੂਲਾ, 28 ਮਈ (ਕਪਿਲ)- ਪੰਚਕੂਲਾ ਦੇ ਸੈਕਟਰ-11 ਵਿਖੇ ਇਕ ਉਸਾਰੀ ਅਧੀਨ ਮਕਾਨ ਦੀ ਛੱਤ ਤੋਂ ਇਕ ਵਿਅਕਤੀ ਦੀ ਖ਼ੂਨ ਨਾਲ ਲਥਪਥ ਲਾਸ਼ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ | ਮਿ੍ਤਕ ਦੀ ਪਛਾਣ ਦਨ ਬਹਾਦੁਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਇਥੇ ਚੌਕੀਦਾਰ ਵਜੋਂ ਕੰਮ ਕਰਦਾ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਡਾਇਲ-112 ਦੀ ਟੀਮ ਮੌਕੇ 'ਤੇ ਪੁੱਜੀ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਣ ਤੋਂ ਬਾਅਦ ਸੈਕਟਰ-10 ਵਿਚਲੀ ਪੁਲਿਸ ਚੌਕੀ ਤੇ ਸੈਕਟਰ-5 ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਦੋਂ ਪੁਲਿਸ ਟੀਮ ਨੇ ਜਾਂਚ ਕੀਤੀ ਤਾਂ ਮਿ੍ਤਕ ਦੇ ਸਰੀਰ 'ਤੇ ਕਈ ਵਾਰ ਕੀਤੇ ਗਏ ਸਨ | ਇਸੇ ਦੌਰਾਨ ਫੋਰੈਂਸਿਕ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੂੰ ਵੀ ਮੌਕੇ 'ਤੇ ਸੱਦਿਆ ਗਿਆ | ਇਸ ਸੰਬੰਧ 'ਚ ਗੱਲਬਾਤ ਕਰਦਿਆਂ ਸੈਕਟਰ-5 ਥਾਣੇ ਦੇ ਇੰਚਾਰਜ ਰੂਪੇਸ਼ ਚੌਧਰੀ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਮਾਮਲਾ ਕਤਲ ਦਾ ਜਾਪ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ |

ਪਿਛਲੀ ਖ਼ਬਰ ਮੰਦਰ 'ਚੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ ਅਗਲੀ ਖ਼ਬਰ ਰਾਮਗੜ੍ਹ ਟੀ. ਬੀ. ਆਰ. ਐਲ. ਰੇਂਜ 'ਚ 31 ਮਈ ਨੂੰ ਟੈੱਸਟ ਕੀਤਾ ਜਾਵੇਗਾ ਉੱਚ ਸਮਰੱਥਾ ਵਾਲਾ ਬੰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।