12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੰਦਰ 'ਚੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ

ਅਜੀਤ ਡੈਸਕ 29-05-2026
ਪੰਚਕੂਲਾ, 28 ਮਈ (ਕਪਿਲ)- ਪੰਚਕੂਲਾ ਦੇ ਸੈਕਟਰ-14 ਥਾਣੇ ਦੀ ਪੁਲਿਸ ਨੇ ਸੈਕਟਰ-12ਏ ਸਥਿਤ ਮੰਦਰ 'ਚ ਹੋਈ ਲੱਖਾਂ ਰੁ. ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆ ਚੁੱਕੀ ਹੈ ਜਿਸ 'ਚ ਸਾਫ਼ ਦਿਖਾਈ ਦਿੰਦਾ ਹੈ ਕਿ ਰਾਤ ਨੂੰ ਚੋਰ ਮੰਦਰ 'ਚ ਦਾਖ਼ਲ ਹੁੰਦਾ ਹੈ ਤੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਜਾਂਦਾ ਹੈ | ਘਟਨਾ ਤੋਂ ਬਾਅਦ ਸੈਕਟਰ-14 ਥਾਣੇ ਦੀ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਇਕ ਸੋਨੇ ਦੀ ਚੇਨ, ਸੋਨੇ ਦਾ ਮੰਗਲ-ਸੂਤਰ, ਕੰਨਾਂ ਦੇ ਟਾਪਸ, ਨੱਕ ਦੀ ਨੱਥ, ਸੋਨੇ ਦੀਆਂ ਚੂੜੀਆਂ ਤੇ ਚਾਂਦੀ ਦੇ ਮੁਕਟ ਬਰਾਮਦ ਕੀਤੇ ਹਨ | ਬਰਾਮਦ ਸਾਮਾਨ ਦੀ ਕੀਮਤ ਕਰੀਬ 10 ਲੱਖ ਦੱਸੀ ਜਾ ਰਹੀ ਹੈ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਹਿਲਾਂ ਵੀ ਮੰਦਰ 'ਚ ਚੋਰੀ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕੇ 'ਤੇ ਚੌਕੀਦਾਰ ਦੇ ਆ ਜਾਣ ਕਾਰਨ ਉਹ ਅਸਫ਼ਲ ਹੋ ਗਿਆ ਸੀ | ਇਸ ਤੋਂ ਬਾਅਦ ਉਸ ਨੇ ਦੁਬਾਰਾ ਮੌਕਾ ਵੇਖ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਪੁਲਿਸ ਮੁਤਾਬਿਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਇਕ ਮਾਮਲਾ ਦਰਜ ਹੈ | ਫ਼ਿਲਹਾਲ ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਜਾਣ ਵਾਲੇ ਸਮਰ ਕੈਂਪਾਂ 'ਤੇ ਰੋਕ ਲਗਾਉਣ ਦੀ ਮੰਗ ਅਗਲੀ ਖ਼ਬਰ ਉਸਾਰੀ ਅਧੀਨ ਮਕਾਨ ਦੀ ਛੱਤ ਤੋਂ ਚੌਕੀਦਾਰ ਦੀ ਲਾਸ਼ ਮਿਲਣ ਕਰਕੇ ਇਲਾਕੇ 'ਚ ਫੈਲੀ ਸਨਸਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।