20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਾਬਕਾ ਕੌਂਸਲਰ ਨਵਤੇਜ ਨਵੀ ਵਲੋਂ ਵਾਰਡ ਨੰਬਰ 30 'ਚ ਡੋਰ ਟੂ ਡੋਰ ਚੋਣ ਪ੍ਰਚਾਰ <br/>

ਅਜੀਤ ਡੈਸਕ 24-05-2026
ਜ਼ੀਰਕਪੁਰ, 23 ਮਈ (ਮਨਿੰਦਰ ਸਿੰਘ)- ਸਥਾਨਕ ਵਾਰਡ ਨੰ. 27 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੌਂਸਲਰ ਨਵਤੇਜ ਨਵੀ ਵਲੋਂ ਅੱਜ ਵਾ. ਨੰ. 30 'ਚ ਆਪਣੀ ਪਤਨੀ ਨਿਸ਼ਾ ਧੀਮਾਨ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੂੰ ਵਾਰਡ ਵਾਸੀਆਂ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਨਵਤੇਜ ਨਵੀ ਵਾ. ਨੰ. 30 ਤੋਂ ਸਾਬਕਾ ਕੌਂਸਲਰ ਹਨ ਤੇ ਉਨ੍ਹਾਂ ਵਲੋਂ ਵਾਰਡ 'ਚ ਵਿਕਾਸ ਦੇ ਕਈ ਕਾਰਜ ਕਰਵਾਏ ਗਏ ਹਨ | ਅੱਜ ਵਾਰਡ ਨੰ. 30 'ਚ ਡੋਰ ਟੂ ਡੋਰ ਮੁਹਿੰਮ ਦੌਰਾਨ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਨਿਸ਼ਾ ਧੀਮਾਨ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਵਾਰਡ ਵਾਸੀਆਂ ਵਲੋਂ ਉਨ੍ਹਾਂ 'ਤੇ ਭਰੋਸਾ ਜਤਾਉਂਦਿਆਂ ਕਿਹਾ ਗਿਆ ਕਿ ਇਲਾਕੇ ਦੀ ਤਰੱਕੀ ਤੇ ਬਿਹਤਰ ਸਹੂਲਤਾਂ ਲਈ ਉਹ ਨਿਸ਼ਾ ਧੀਮਾਨ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਗੇ |

ਪਿਛਲੀ ਖ਼ਬਰ ਅਧਿਆਪਕ ਤੇ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਖੇੜਾ ਵਲੋਂ ਪਿੰਡ ਚਨਾਲੋਂ ਦੇ ਵਾਰਡ ਨੰਬਰ 7 ਤੋਂ ਉਮੀਦਵਾਰ ਪਰਮਜੀਤ ਕੌਰ ਦੇ ਹੱਕ 'ਚ ਵਿਸ਼ਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।