18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਿਗਮ ਚੋਣਾਂ ਦੌਰਾਨ ਰਾਮਗੜ੍ਹੀਆ ਭਾਈਚਾਰੇ ਵਲੋਂ ਭਾਈਚਾਰੇ ਨਾਲ ਸੰਬੰਧਿਤ ਉਮੀਦਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਫ਼ੈਸਲਾ

ਇਕੱਤਰਤਾ ਦੌਰਾਨ ਪੁੱਜੇ ਭਾਈਚਾਰੇ ਨਾਲ ਸੰਬੰਧਿਤ ਉਮੀਦਵਾਰਾਂ ਦਾ ਸਿਰੋਪਾਉ ਪਾ ਕੇ ਸਨਮਾਨ ਕਰਦੇ ਹੋਏ ਰਾਮਗੜ੍ਹੀਆ ਭਾਈਚਾਰੇ ਦੇ ਪਤਵੰਤੇ | ਅਜੀਤ ਤਸਵੀਰ <br/> 24-05-2026
ਐੱਸ. ਏ. ਐੱਸ. ਨਗਰ, 23 ਮਈ (ਪ੍ਰੋ. ਅਵਤਾਰ ਸਿੰਘ)- 26 ਮਈ ਨੂੰ ਹੋਣ ਜਾ ਰਹੀਆਂ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰੇ ਦੇ ਪਤਵੰਤੇ ਸੱਜਣਾਂ ਦੀ ਵਿਸ਼ੇਸ਼ ਇਕੱਤਰਤਾ ਹੋਈ | ਇਸ ਮੌਕੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਈਚਾਰੇ ਵੱਲੋਂ ਇਕ ਮੀਟਿੰਗ ਕਰ ਕੇ ਅਪੀਲ ਕੀਤੀ ਗਈ ਸੀ ਕਿ ਨਗਰ ਨਿਗਮ ਚੋਣਾਂ 'ਚ ਹਿੱਸਾ ਲੈ ਰਹੇ ਰਾਮਗੜ੍ਹੀਆ ਭਾਈਚਾਰੇ ਨਾਲ ਸੰਬੰਧਿਤ ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਭਾਈਚਾਰੇ ਦੇ ਪਤਵੰਤਿਆਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਅਪੀਲ ਦੇ ਚੱਲਦਿਆਂ ਜਿਹੜੇ ਉਮੀਦਵਾਰਾਂ ਨੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨਾਲ ਸੰਪਰਕ ਕਰ ਕੇ ਇਨ੍ਹਾਂ ਚੋਣਾਂ ਦੌਰਾਨ ਸਹਾਇਤਾ ਦੀ ਮੰਗ ਕੀਤੀ ਹੈ ਉਨ੍ਹਾਂ 'ਚ ਵਾਰਡ ਨੰ. 4 ਤੋਂ ਉਮੀਦਵਾਰ ਰਘਬੀਰ ਸਿੰਘ ਮਠਾੜੂ (ਕਾਂਗਰਸ), ਵਾਰਡ ਨੰ. 6 ਤੋਂ ਉਮੀਦਵਾਰ ਬਿਕਰਮਜੀਤ ਸਿੰਘ ਹੂੰਝਣ (ਕਾਂਗਰਸ), ਵਾ. ਨੰ. 7 ਉਮੀਦਵਾਰ ਇੰਦਰਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਵਾ. ਨੰ. 10 ਤੋਂ ਉਮੀਦਵਾਰ ਅਰਵਿੰਦਰ ਸਿੰਘ ਹੂੰਝਣ (ਆਜ਼ਾਦ), ਵਾਰਡ ਨੰ. 20 ਤੋਂ ਉਮੀਦਵਾਰ ਜਸਬੀਰ ਸਿੰਘ ਮਣਕੂ (ਆਜ਼ਾਦ), ਵਾਰਡ ਨੰ. 37 ਤੋਂ ਉਮੀਦਵਾਰ ਕੁਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਅਤੇ ਵਾਰਡ ਨੰ. 44 ਤੋਂ ਉਮੀਦਵਾਰ ਅਮਰਪਾਲ ਸਿੰਘ ਪਿ੍ੰਸ (ਆਜ਼ਾਦ) ਆਦਿ ਸ਼ਾਮਿਲ ਹਨ | ਇਸੇ ਦੌਰਾਨ ਰਾਮਗੜ੍ਹੀਆ ਭਾਈਚਾਰੇ ਦੇ ਪਤਵੰਤੇ ਸੱਜਣਾਂ ਵੱਲੋਂ ਉਪਰੋਕਤ ਉਮੀਦਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਦਰਸ਼ਨ ਸਿੰਘ ਕਲਸੀ, ਅਜੀਤ ਸਿੰਘ ਰਣੌਤਾ, ਨਰਿੰਦਰ ਸਿੰਘ ਸੰਧੂ, ਜਸਵੰਤ ਸਿੰਘ ਭੁੱਲਰ, ਗੁਰਚਰਨ ਸਿੰਘ ਨੰਨੜ੍ਹਾ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਪ੍ਰਦੀਪ ਸਿੰਘ ਭਾਰਜ, ਪਰਮਜੀਤ ਸਿੰਘ, ਮੇਜਰ ਸਿੰਘ ਭੁੱਲਰ, ਕੁਲਵਿੰਦਰ ਸਿੰਘ ਸੋਖੀ, ਭੁਪਿੰਦਰ ਸਿੰਘ ਚਾਨੇ, ਬਲਜੀਤ ਸਿੰਘ ਜੰਡੂ, ਮੋਨਿੰਦਰ ਸਿੰਘ ਸੋਹਲ, ਬਲਵਿੰਦਰ ਸਿੰਘ ਕਲਸੀ, ਤੇਜਿੰਦਰ ਸਿੰਘ ਸਭਰਵਾਲ, ਜਸਪਾਲ ਸਿੰਘ ਵਿਰਕ, ਸਰਵਣ ਸਿੰਘ ਕਲਸੀ, ਹਰਬਿੰਦਰ ਸਿੰਘ ਰਣੌਤਾ, ਸੁਰਿੰਦਰ ਸਿੰਘ ਜੰਡੂ, ਨਰਾਇਣ ਸਿੰਘ ਭੁੱਲਰ, ਸੁਰਜੀਤ ਸਿੰਘ ਮਠਾੜੂ ਅਤੇ ਸਤਨਾਮ ਸਿੰਘ ਆਦਿ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਪੰਜਾਬੀ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਰੋਸ ਮੁਜ਼ਾਹਰਾ ਤੇ ਵਿਸ਼ਾਲ ਧਰਨਾ, ਮਾਤ ਭਾਸ਼ਾ ਦੇ ਹੱਕ 'ਚ ਸਾਂਝੇ ਤ... ਅਗਲੀ ਖ਼ਬਰ ਆਈ. ਪੀ. ਓ. ਟ੍ਰੇਡਿੰਗ ਦੇ ਨਾਂਅ 'ਤੇ 1.37 ਕਰੋੜ ਦੀ ਸਾਈਬਰ ਠੱਗੀ ਦੇ ਮਾਮਲੇ 'ਚ 9ਵਾਂ ਮੁਲਜ਼ਮ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।