18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹਾਈਵੇਅ ’ ਤੇ ਬਣੇ ਕੱਟ ਤੋਂ ਯੂ - ਟਰਨ ਲੈਂਦਿਆਂ ਚਾਰ ਵਾਹਨ ਆਪਸ ’ ਚ ਟਕਰਾਏ , ਕਾਰ ਸਵਾਰ ਜ਼ਖ਼ਮੀ

ਜੀਰਕਪੁਰ, 17 ਸਤੰਬਰ (ਮਨਿੰਦਰ ਸਿੰਘ)-ਵੀਰਵਾਰ ਦੁਪਹਿਰ ਜ਼ੀਰਕਪੁਰ-ਪਟਿਆਲਾ ਮੁੱਖ ਮਾਰਗ ‘ਤੇ ਏ. ਕੇ.

ਜ਼ਖਮੀ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ। 18-09-2026
ਜੀਰਕਪੁਰ, 17 ਸਤੰਬਰ (ਮਨਿੰਦਰ ਸਿੰਘ)-ਵੀਰਵਾਰ ਦੁਪਹਿਰ ਜ਼ੀਰਕਪੁਰ-ਪਟਿਆਲਾ ਮੁੱਖ ਮਾਰਗ ‘ਤੇ ਏ. ਕੇ. ਐੱਮ. ਪੈਲੇਸ ਦੇ ਸਾਹਮਣੇ ਬਣੇ ਕੱਟ ਤੋਂ ਯੂ-ਟਰਨ ਲੈਂਦਿਆਂ ਚਾਰ ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਵਿਚ ਦੋ ਟਰੱਕ ਤੇ ਦੋ ਕਾਰਾਂ ਸ਼ਾਮਿਲ ਹਨ। ਇਸ ਹਾਦਸੇ ਵਿਚ ਕਾਰ ਸਵਾਰ ਅਮਨ ਵਾਸੀ ਹਿਮਾਚਲ ਪ੍ਰਦੇਸ਼ ਜ਼ਖਮੀ ਹੋ ਗਿਆ, ਜਿਸ ਨੂੰ ਐਸ. ਐਸ. ਐਫ. ਦੀ ਟੀਮ ਵਲੋਂ ਇਲਾਜ਼ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਕਾਰਨ ਮੁੱਖ ਮਾਰਗ ’ਤੇ ਕਾਫ਼ੀ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਚਾਰੇ ਵਾਹਨ ਜ਼ੀਰਕਪੁਰ ਤੋਂ ਪਟਿਆਲਾ ਵਾਲੇ ਪਾਸੇ ਜਾ ਰਹੇ ਸਨ। ਮੁੱਖ ਮਾਰਗ ‘ਤੇ ਬਣੇ ਕੱਟ ਤੋਂ ਯੂ-ਟਰਨ ਲੈਂਦੇ ਸਮੇਂ ਇਹ ਵਾਹਨ ਇਕ-ਦੂਜੇ ਨਾਲ ਟਕਰਾ ਗਏ। ਟੱਕਰ ਕਾਰਨ ਦੋਵੇਂ ਕਾਰਾਂ ਦੇ ਅਗਲੇ ਬੰਪਰ ਨੁਕਸਾਨੇ ਗਏ, ਜਦਕਿ ਇਕ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਇਕ ਟਰੱਕ ਤੇ ਇਕ ਕਾਰ ਮੌਕੇ ਤੋਂ ਚਲੇ ਗਏ, ਜਦਕਿ ਨੁਕਸਾਨੇ ਹੋਏ ਇਕ ਟਰੱਕ ਤੇ ਕਾਰ ਹਾਈਵੇਅ ਦੇ ਵਿਚਕਾਰ ਹੀ ਖੜ੍ਹੇ ਰਹੇ। ਇਸ ਕਾਰਨ ਕਰੀਬ ਇਕ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਕਰੇਨ ਦੀ ਮਦਦ ਨਾਲ ਸੜਕ ਦੇ ਵਿਚਕਾਰ ਖੜ੍ਹੇ ਵਾਹਨ ਹਟਵਾਏ ਅਤੇ ਆਵਾਜਾਈ ਨੂੰ ਸੁਚਾਰੂ ਕੀਤਾ ਗਿਆ। ਮੌਕੇ ‘ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਹਾਦਸੇ ਤੋਂ ਬਾਅਦ ਸੜਕ ਵਿਚਕਾਰ ਖੜ੍ਹੇ ਨੁਕਸਾਨੇ ਵਾਹਨਾਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇਅ ਅਥਾਰਟੀ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਥਾਰਟੀ ਦੇ ਅਧਿਕਾਰੀਆਂ ਨੂੰ ਫੋਨ ਕਰਨ ਦੇ ਬਾਵਜੂਦ ਸਮੇਂ ਸਿਰ ਫੋਨ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਅਨੁਸਾਰ ਨੁਕਸਾਨੇ ਵਾਹਨਾਂ ਦੇ ਲੰਬੇ ਸਮੇਂ ਤੱਕ ਸੜਕ ਵਿਚਕਾਰ ਖੜ੍ਹੇ ਰਹਿਣ ਨਾਲ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹੋਰ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਪਿਛਲੀ ਖ਼ਬਰ ਆਫ਼ਤ ਤੋਂ ਬਾਅਦ ਰਾਹਤ ਨਹੀਂ , ਪਹਿਲਾਂ ਤੋਂ ਤਿਆਰੀ ਬਣੇ ਰਣਨੀਤੀ ਦਾ ਆਧਾਰ - ਰਾਜਪਾਲ ਕਟਾਰੀਆ ਅਗਲੀ ਖ਼ਬਰ ਚੰਡੀਗੜ੍ਹ ਵਿਖੇ ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਤਿੰਨ ਰੋਜ਼ਾ ਸਮਾਗਮ ਦੌਰਾਨ ਰਾਜਪਾਲ ਪੰਜਾਬ ਗੁਲਾਬ ਚੰਦ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।