08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੋਟਰਸਾਈਕਲ ਚੋਰ ਗਰੋਹ ਦੇ ਮੁਲਜ਼ਮ ਕਾਬੂ <br/>

ਅਜੀਤ ਡੈਸਕ 16-05-2026
ਜ਼ੀਰਕਪੁਰ, 15 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਤੇ ਡਕੈਤੀ 'ਚ ਸ਼ਾਮਿਲ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਸ ਗਰੋਹ ਦੇ ਮੈਂਬਰ ਚੋਰੀ ਕੀਤੇ ਮੋਟਰਸਾਈਕਲ ਪ੍ਰਵਾਸੀ ਮਜ਼ਦੂਰਾਂ ਨੂੰ ਵੇਚਦੇ ਸਨ | ਮੁਲਜ਼ਮਾਂ ਦੀ ਪਛਾਣ ਦਵਿੰਦਰ ਸਾਹੂ ਵਾਸੀ ਬਿਸ਼ਨਪੁਰਾ, ਰਾਹੁਲ ਕੁਮਾਰ ਵਾਸੀ ਬਿਸ਼ਨਪੁਰਾ, ਹਰਸ਼ ਕੁਮਾਰ ਵਾਸੀ ਬਿਸ਼ਨਪੁਰਾ, ਤਰੁਣ ਕੁਮਾਰ ਵਾਸੀ ਗਾਜ਼ੀਪੁਰ ਜੱਟਾਂ ਢਕੌਲੀ, ਸ਼ਿਵਮ ਵਾਸੀ ਬਿਸ਼ਨਪੁਰਾ ਅਤੇ ਰਵੀ ਸੈਣੀ ਵਾਸੀ ਸੈਕਟਰ 88 ਮੁਹਾਲੀ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਜ਼ੀਰਕਪੁਰ ਥਾਣੇ 'ਚ ਤਾਇਨਾਤ ਏ. ਐਸ. ਆਈ. ਰਾਜੀਵ ਕੁਮਾਰ ਪੁਲਿਸ ਟੀਮ ਸਮੇਤ ਕੋਹੀਨੂਰ ਢਾਬੇ ਨੇੜੇ ਗਸ਼ਤ 'ਤੇ ਮੌਜੂਦ ਸਨ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁੱਝ ਨੌਜਵਾਨ ਇਕ ਗਰੋਹ ਬਣਾ ਕੇ ਜ਼ੀਰਕਪੁਰ ਤੇ ਆਸ ਪਾਸ ਦੇ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਹਨ ਅਤੇ ਮੁਲਜ਼ਮ ਰਾਮਗੜ੍ਹ ਭੁੱਡਾ ਖੇਤਰ 'ਚ ਪੁਰਾਣੀ ਐਸ. ਬੀ. ਪੀ. ਇਮਾਰਤ ਨੇੜੇ ਚੋਰੀ ਕੀਤੇ ਵਾਹਨਾਂ ਨੂੰ ਲੁਕਾਉਂਦੇ ਹਨ, ਜਿਨ੍ਹਾਂ ਨੂੰ ਉਹ ਬਾਅਦ ਵਿਚ ਵੇਚ ਦਿੰਦੇ ਹਨ |
ਸੂਚਨਾ 'ਚ ਦੱਸਿਆ ਗਿਆ ਕਿ ਮੁਲਜ਼ਮ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਵੇਚਣ ਲਈ ਇਕ ਗਾਹਕ ਦੀ ਉਡੀਕ ਕਰ ਰਹੇ ਸਨ | ਜਾਣਕਾਰੀ ਭਰੋਸੇਯੋਗ ਹੋਣ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਚੋਰੀ ਕੀਤੇ ਵਾਹਨਾਂ ਸਮੇਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਤੇ ਆਬਕਾਰੀ ਵਿਭਾਗ ਦੀ ਟੀਮ ਵਲੋਂ ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਸਮੇਤ ਤਸਕਰ ਕਾਬੂ <br/> ਅਗਲੀ ਖ਼ਬਰ ਡੇਰਾਬੱਸੀ ਫੋਕਲ ਪੁਆਇੰਟ ਦੀ ਫਾਰਮਾ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ ਨਾਲ ਹੋਇਆ ਕਰੋੜਾਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।